ਸ਼ਹਿਰ ਦੀਆਂ ਸੜਕਾਂ ਤੇ ਬੇਖੌਫ ਘੁੰਮਦੇ ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ।
ਨਗਦੀ ਅਤੇ ਮੋਬਾਈਲ ਫੋਨ ਖੋਹ ਹੋਏ ਰਫੂ ਚੱਕਰ
ਜਗਰਾਉਂ- (ਦੀਪਕ ਜੈਨ) ਬੇਖੌਫ ਲੁਟੇਰਿਆਂ ਨੇ ਦਿਨੀਂ ਦਿਹਾੜੇ ਇੱਕ ਪੁਲਿਸ ਅਫਸਰ ਦੀ ਪਤਨੀ ਕੋਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਸੜਕ ਸੁਰੱਖਿਆ ਫੋਰਸ ਵਿੱਚ ਤੈਨਾਤ ਏਐਸਆਈ ਹਰਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ ਵਾਸੀ ਕੋਕਰੀ ਕਲਾਂ ਕੋਲੋਂ ਸ਼ੇਰਪੁਰਾ ਫਾਟਕਾਂ ਕੋਲ ਲੁੱਟ ਖੋਹ ਦੀ ਕੀਤੀ ਗਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਬੇਟੀ ਦੀ ਸ਼ਾਦੀ ਦੀ ਸ਼ੋਪਿੰਗ ਲਈ ਜਗਰਾਉਂ ਵਿਖੇ ਆਏ ਸੀ ਤੇ ਜਿਵੇਂ ਹੀ ਦੋਨੇ ਆਪਣੀ ਐਕਟੀਵਾ ਤੇ ਸ਼ੇਰਪੁਰਾ ਫਾਟਕਾ ਨੇੜੇ ਪੁੱਜੀਆਂ ਤਾਂ ਉਹਨਾਂ ਦੇ ਪਿੱਛੇ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਖੋ ਲਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਜਦੋਂ ਲੁਟੇਰੇ ਬੈਗ ਖੋਹ ਰਹੇ ਸਨ ਤਾਂ ਔਰਤ ਵੱਲੋਂ ਵੀ ਕਾਫੀ ਜੱਦੋ ਜਹਿਦ ਕੀਤੀ ਗਈ ਜਿਸ ਕਾਰਨ ਲੁਟੇਰੇ ਵੀ ਆਪਣੀ ਮੋਟਰਸਾਈਕਲ ਤੋਂ ਡਿੱਗ ਗਏ ਪਰ ਇਸ ਦੇ ਬਾਵਜੂਦ ਉਹ ਬੈਗ ਲੈ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਬੱਸ ਅੱਡਾ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਜੋ ਬੈਗ ਦੀ ਲੁੱਟ ਕੀਤੀ ਗਈ ਹੈ ਉਸ ਵਿੱਚ ਦੋ ਮੋਬਾਈਲ ਅਤੇ 10 ਹਜ਼ਾਰ ਰੁਪਏ ਸਨ ਦੋਸ਼ੀਆਂ ਬਾਰੇ ਕੁਝ ਸੁਰਾਗ ਮਿਲੇ ਹਨ ਜਿਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।