ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਨੇ ਕੀਤਾ ਵੱਡੇ ਅੰਦੋਲਨ ਦਾ ਐਲਾਨ
ਲੁਧਿਆਣਾ, 27 ਦਸੰਬਰ 2025
ਸਪੈਸ਼ਲ ਕਾਡਰ ਅਧਿਆਪਕ ਫ਼ਰੰਟ, ਪੰਜਾਬ, ਬੀਤੇ ਦਿਨੀਂ ਜਥੇਬੰਦੀ ਦੀ ਆਗੂਆਂ ਦੀ ਪੰਜਾਬੀ ਭਵਨ, ਲੁਧਿਆਣਾ ਵਿਖੇ ਮੀਟਿੰਗ ਹੋਈ, ਜਿਸ ਵਿੱਚ ਮਾਨ ਸਰਕਾਰ ਵੱਲੋਂ 12710 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਵਰਤੇ ਗਏ ਰੈਗੂਲਰ ਸ਼ਬਦ ਦੇ ਨਾ ਤੇ ਮੋਹਾਲੀ ਵਿੱਚ ਕਰਨਗੇ ਪੋਲ ਖੋਲ੍ਹ ਰੈਲੀ।
ਮਾਨ ਸਰਕਾਰ ਨੇ 12710 ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਮ ਤੇ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੰਜਾਬ ਦੀਆਂ ਗਲੀਆਂ, ਸੜਕਾਂ, ਤੱਕ ਭਰ ਦਿੱਤੀਆਂ,ਪਰ ਜਦੋਂ 12710 ਅਧਿਆਪਕਾਂ ਨੂੰ ਆਰਡਰ ਮਿਲੇ ਤਾਂ ਮਾਨ ਸਰਕਾਰ ਦੇ ਇਸ ਐਲਾਨ ਦਾ ਭੇਤ ਖੁਲਿਆ, ਓਹਨਾਂ ਆਰਡਰਾਂ ਵਿੱਚ ਸਿਰਫ ਇੱਕ ਨਾਂਮਾਤਰ ਜਿਹਾ ਤਨਖਾਹ ਵਾਧਾ ਦਿੱਤਾ ਗਿਆ ਹੈ, ਕੋਈ ਪੇ ਸਕੇਲ਼ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਿਵਿਲ ਸਰਵਿਸਜ਼ ਰੂਲ਼ ਦਿੱਤੇ ਗਏ,ਜਿਸ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਵਿੱਤੀ ਲਾਭ ਹੁੰਦੇ ਹਨ,ਜਿਸ ਨਾਲ 15-15 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀਆਂ ਪੱਕੇ ਹੋਣ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਗਿਆ। 10 ਸਾਲਾ ਪਾਲਸੀ ਅਧੀਨ ਬਹੁਤ ਸਾਰੇ ਅਧਿਆਪਕ ਪੱਕੇ ਹੋਣ ਤੋਂ ਵਾਂਝੇ ਰਹਿ ਗਏ,ਬਹੁਤ ਸਾਰੇ ਅਧਿਆਪਕਾਂ ਕੋਲ ਵੱਡੀਆਂ ਵੱਡੀਆਂ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਡੀ ਗਰੁੱਪ ਵਿੱਚ ਕਰ ਦਿੱਤਾ ਗਿਆ,ਸਮੇਂ ਸਮੇਂ ਤੇ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਇਹਨਾਂ ਮੰਗਾਂ ਨੂੰ ਲੈਕੇ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਹਰੇਕ ਵਾਰ ਨਾਂਹ ਦਾ ਸਾਹਮਣਾ ਕਰਨਾ ਪਿਆ,ਇਸ ਤਰ੍ਹਾਂ ਆਮ ਲੋਕਾਂ ਦੀ ਅਖਵਾਉਣ ਵਾਲੀ ਸਰਕਾਰ , ਮੁੱਖ ਮੰਤਰੀ ਵੱਲੋਂ 4 ਸਾਲ ਲੰਘ ਜਾਣ ਤੇ ਵੀ ਕੋਈ ਪੈਨਲ ਮੀਟਿੰਗ ਨਹੀ ਦਿੱਤੀ ਗਈ। ਇਹਨਾਂ ਅਧਿਆਪਕਾ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਣ ਕਰਕੇ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕਿ 12710 ਅਧਿਆਪਕ ਇੱਕਠੇ ਹੋ ਕੇ ਸਰਕਾਰ ਦੀ ਕੀਤੀ ਵਾਹਦਾ ਖਿਲਾਫੀ ਵਿਰੁੱਧ 29 ਦਸੰਬਰ ਨੂੰ ਸਾਂਝੇ ਰੂਪ ਵਿੱਚ ਮੋਹਾਲੀ ਵਿਖੇ ਰੈਲੀ ਦੇ ਰੂਪ ਚ ਤਿੱਖਾ ਸੰਘਰਸ਼ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਗੇ। ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾ ਇਸ ਦੀ ਹਰ ਤਰ੍ਹਾਂ ਦੀ ਜ਼ਿਮੇਵਾਰ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹਰਪ੍ਰੀਤ ਕੌਰ ਜਲੰਧਰ, ਵੀਰਪਾਲ ਕੌਰ ਸਿਧਾਣਾ,ਪਰਮਜੀਤ ਕੌਰ ਪੱਖੋਵਾਲ, ਅਨੁਭਵ ਗੁਪਤਾ, ਮਨਪ੍ਰੀਤ ਸਿੰਘ ਮੋਗਾ ,ਗੁਰਲਾਲ ਸਿੰਘ ਤੇ ਦਵਿੰਦਰ ਸੰਧੂ ਅਧਿਆਪਕ ਆਦਿ ਹਾਜ਼ਰ ਸਨ।