ਵੱਡੀ ਖ਼ਬਰ: ਜਲੰਧਰ ਦੇ Secretary RTA ਦੀ ਹਾਰਟ ਅਟੈਕ ਕਾਰਨ ਮੌਤ, ਬਾਥਰੂਮ 'ਚੋਂ ਮਿਲੀ ਲਾਸ਼
Babushahi Network
ਜਲੰਧਰ, 31 ਦਸੰਬਰ, 2025 : ਜਲੰਧਰ ਦੇ ਰੀਜਨਲ ਟ੍ਰਾਂਸਪੋਰਟ ਅਥਾਰਟੀਦੇ Secretary (RTA) ਰਵਿੰਦਰ ਸਿੰਘ ਗਿੱਲ (53 ਸਾਲ) ਦੀ ਅਚਾਨਕ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਲਾਸ਼ ਜਲੰਧਰ ਹਾਈਟਸ-2 ਫਲੈਟ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਆਰ.ਟੀ.ਏ. ਗਿੱਲ ਕਾਫ਼ੀ ਦੇਰ ਤੱਕ ਬਾਥਰੂਮ ਵਿੱਚੋਂ ਬਾਹਰ ਨਹੀਂ ਆਏ।
ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਦੇ ਡਰਾਈਵਰ ਨੇ ਚੈੱਕ ਕੀਤਾ ਤਾਂ ਉਹ ਫਰਸ਼ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੇ ਹੋਏ ਸਨ। ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ (Heart Attack) ਦੱਸਿਆ ਜਾ ਰਿਹਾ ਹੈ। ਰਵਿੰਦਰ ਸਿੰਘ ਗਿੱਲ ਦੀ ਅਚਾਨਕ ਮੌਤ ਨਾਲ ਪ੍ਰਸ਼ਾਸਨਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।