ਵੱਡੀ ਖ਼ਬਰ: Dog Lovers ਲਈ ਸਖ਼ਤ Guidelines ਜਾਰੀ, ਪੜ੍ਹੋ..
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 17 ਸਤੰਬਰ, 2025 : ਦਿੱਲੀ ਵਿੱਚ ਆਵਾਰਾ ਕੁੱਤਿਆਂ (Street Dogs) ਨੂੰ ਖਾਣਾ ਖੁਆਉਣ ਵਾਲੇ ਕੁੱਤਾ ਪ੍ਰੇਮੀਆਂ (Dog Lovers) ਲਈ ਸਰਕਾਰ ਨੇ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦਾ ਉਦੇਸ਼ ਇਨਸਾਨਾਂ ਅਤੇ ਕੁੱਤਿਆਂ ਵਿਚਾਲੇ ਟਕਰਾਅ ਨੂੰ ਘੱਟ ਕਰਨਾ ਅਤੇ ਕੁੱਤਿਆਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣਾ ਹੈ ।
ਕੀ ਹਨ ਨਵੇਂ ਨਿਯਮ?
ਤੈਅ ਥਾਵਾਂ 'ਤੇ ਹੀ ਖੁਆ ਸਕਣਗੇ ਖਾਣਾ:
1. ਹਰ ਵਾਰਡ ਵਿੱਚ RWA ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਕੁੱਤਿਆਂ ਨੂੰ ਖਾਣਾ ਖੁਆਉਣ ਲਈ ਖਾਸ ਥਾਵਾਂ (Feeding Spots) ਤੈਅ ਕੀਤੀਆਂ ਜਾਣਗੀਆਂ ।
2. ਇਨ੍ਹਾਂ ਥਾਵਾਂ 'ਤੇ ਇੱਕ ਸਾਈਨਬੋਰਡ ਲਗਾਉਣਾ ਹੋਵੇਗਾ, ਜਿਸ 'ਤੇ ਲਿਖਿਆ ਹੋਵੇਗਾ ਕਿ ਇੱਥੇ ਕੁੱਤਿਆਂ ਨੂੰ ਖਾਣਾ ਖੁਆਇਆ ਜਾਂਦਾ ਹੈ।
3, ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਕੁੱਤਿਆਂ ਨੂੰ ਖਾਣਾ ਖੁਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਨਿਯਮ ਤੋੜਨ ਵਾਲਿਆਂ 'ਤੇ ਕਾਰਵਾਈ ਹੋ ਸਕਦੀ ਹੈ ।
ਖਾਣਾ ਖੁਆਉਣ ਵਾਲਿਆਂ ਦੀ ਜ਼ਿੰਮੇਵਾਰੀ:
1. ਜੋ ਲੋਕ ਕੁੱਤਿਆਂ ਨੂੰ ਖਾਣਾ ਖੁਆਉਣਗੇ, ਉਨ੍ਹਾਂ ਨੂੰ ਉਸ ਥਾਂ ਦੀ ਸਾਫ਼-ਸਫ਼ਾਈ ਦਾ ਵੀ ਧਿਆਨ ਰੱਖਣਾ ਹੋਵੇਗਾ ਅਤੇ ਬਚਿਆ ਹੋਇਆ ਖਾਣਾ ਹਟਾਉਣਾ ਹੋਵੇਗਾ।
2. ਖਾਣਾ ਖੁਆਉਣ ਲਈ ਅਜਿਹੀਆਂ ਥਾਵਾਂ ਚੁਣੀਆਂ ਜਾਣਗੀਆਂ, ਜਿੱਥੇ ਬੱਚੇ ਅਤੇ ਬਜ਼ੁਰਗ ਘੱਟ ਆਉਂਦੇ-ਜਾਂਦੇ ਹੋਣ ।
3. ਲੋਕਾਂ ਨੂੰ ਕੁੱਤਿਆਂ ਦੇ ਟੀਕਾਕਰਨ ਅਤੇ ਨਸਬੰਦੀ ਪ੍ਰੋਗਰਾਮ ਵਿੱਚ ਵੀ ਆਪਣੀ ਮਰਜ਼ੀ ਨਾਲ ਮਦਦ ਕਰਨੀ ਹੋਵੇਗੀ।
ਖਾਣਾ ਖੁਆਉਣ ਵਾਲਿਆਂ ਨੂੰ ਪ੍ਰੇਸ਼ਾਨ ਕਰਨਾ ਹੋਵੇਗਾ ਅਪਰਾਧ:
1. ਜੇਕਰ ਕੋਈ ਵਿਅਕਤੀ, ਖਾਸ ਕਰਕੇ ਔਰਤਾਂ ਜਾਂ ਸੀਨੀਅਰ ਨਾਗਰਿਕ, ਜ਼ਿੰਮੇਵਾਰੀ ਨਾਲ ਕੁੱਤਿਆਂ ਨੂੰ ਖਾਣਾ ਖੁਆ ਰਹੇ ਹਨ, ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ, ਧਮਕਾਉਣਾ ਜਾਂ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾਉਣਾ ਇੱਕ ਗੰਭੀਰ ਅਪਰਾਧ ਮੰਨਿਆ ਜਾਵੇਗਾ ।
ਵਿਵਾਦ ਹੋਣ 'ਤੇ ਕੀ ਹੋਵੇਗਾ?
ਜੇਕਰ ਕਿਸੇ ਇਲਾਕੇ ਵਿੱਚ ਫੀਡਿੰਗ ਸਪਾਟ ਤੈਅ ਕਰਨ ਨੂੰ ਲੈ ਕੇ ਵਿਵਾਦ ਹੁੰਦਾ ਹੈ, ਤਾਂ ਇੱਕ ਵਿਸ਼ੇਸ਼ ਕਮੇਟੀ ਉਸ ਥਾਂ ਦਾ ਦੌਰਾ ਕਰਕੇ ਅੰਤਿਮ ਫੈਸਲਾ ਲਵੇਗੀ। ਇਸ ਫੈਸਲੇ ਨਾਲ ਅਸਹਿਮਤ ਹੋਣ 'ਤੇ ਵਿਅਕਤੀ ਦਿੱਲੀ ਪਸ਼ੂ ਭਲਾਈ ਬੋਰਡ ਵਿੱਚ ਅਪੀਲ ਕਰ ਸਕਦਾ ਹੈ।
ਸੰਸਥਾਵਾਂ ਲਈ ਵੀ ਸਖ਼ਤ ਨਿਯਮ:
1. ਕੁੱਤਿਆਂ ਦੀ ਨਸਬੰਦੀ (Animal Birth Control) ਕਰਨ ਵਾਲੀਆਂ ਸੰਸਥਾਵਾਂ ਨੂੰ ਪਸ਼ੂ ਭਲਾਈ ਬੋਰਡ (AWBI) ਤੋਂ ਮਾਨਤਾ ਲੈਣੀ ਹੋਵੇਗੀ ।
2. ਇਨ੍ਹਾਂ ਸੈਂਟਰਾਂ ਵਿੱਚ ਆਪ੍ਰੇਸ਼ਨ ਥੀਏਟਰ, ਕੁੱਤਿਆਂ ਨੂੰ ਲਿਆਉਣ-ਲਿਜਾਣ ਲਈ ਵੈਨ ਅਤੇ ਸਾਰੇ ਰਿਕਾਰਡ ਨੂੰ ਸਾਂਭਣਾ ਜ਼ਰੂਰੀ ਹੋਵੇਗਾ।
ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦਿੱਲੀ ਵਿੱਚ ਇਨਸਾਨ ਅਤੇ ਜਾਨਵਰ, ਦੋਵੇਂ ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਰਹਿ ਸਕਣ।