ਵਿਧਾਇਕ ਵੱਲੋਂ ਨਗਰ ਕੌਂਸਲ ਵਿੱਚ ਰੱਖੀ ਗਈ ਸ਼ਹਿਰ ਦੀਆਂ ਸਮੱਸਿਆਵਾਂ ਲਈ ਮੀਟਿੰਗ ਰਹੀ ਬੇਸਿੱਟਾ
ਦੀਪਕ ਜੈਨ
ਜਗਰਾਉਂ/28/ਜੁਲਾਈ 2025- ਸ਼ਹਿਰ ਦੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਬੇਨਤੀਜਾ ਬੈਠਕਾਂ ਦਾ ਦੌਰ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਅੱਜ ਵੀ ਸਾਡੇ ਸ਼ਹਿਰ ਦੇ ਕੌਂਸਲਰਾਂ ਵੱਲੋਂ ਇਸੇ ਬੇਨਤੀਜਾ ਬੈਠਕਾਂ ਦੀ ਲੜੀ ਨੂੰ ਟੁੱਟਣ ਨਹੀਂ ਦਿੱਤਾ ਗਿਆ ਤੇ ਅੱਜ ਦੀ ਬੈਠਕ ਵੀ ਬੇਨਤੀਜਾ ਹੀ ਸਮਾਪਤ ਹੋਈ। ਦੱਸ ਦਈਏ ਕਿ ਅੱਜ ਦੀ ਬੈਠਕ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਸ਼ਹਿਰ ਦੇ ਕੂੜੇ ਅਤੇ ਵਿਕਾਸ ਕਾਰਜਾਂ ਦੀਆਂ ਸਮੱਸਿਆਵਾਂ ਨੂੰ ਨਜਿਠਣ ਦੇ ਲਈ ਸੱਦੀ ਗਈ ਸੀ। ਵਿਧਾਇਕਾ ਮਾਣੂਕੇ ਵੱਲੋਂ ਸੱਦੀ ਗਈ ਅੱਜ ਦੀ ਬੈਠਕ ਚ ਐਸਡੀਐਮ ਜਗਰਾਉਂ ਕਰਨਦੀਪ ਸਿੰਘ, ਨਗਰ ਕੌਂਸਲ ਦੇ ਅਧਿਕਾਰੀਆਂ, ਕੌਂਸਲਰ, ਨਗਰ ਸੁਧਾਰ ਸਭਾ ਦੇ ਮੈਂਬਰ ਅਤੇ ਸ਼ਹਿਰਵਾਸੀ ਵੀ ਮੌਜੂਦ ਰਹੇ। ਦੋ ਘੰਟਿਆਂ ਦੇ ਕਰੀਬ ਚੱਲੀ ਅੱਜ ਦੀ ਬੈਠਕ ਵੀ ਹੰਗਾਮਾ ਭਰੀ ਰਹੀ ਇਸ ਬੈਠਕ ਵਿੱਚ ਵੀ ਕੌਂਸਲਰਾਂ ਦੀ ਆਪਸੀ ਬਹਿਸਬਾਜੀ ਤੋਂ ਇਲਾਵਾ ਹੋਰ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ।
ਸੌਂਕਣਾ ਵਾਂਗ ਆਪਸ ਵਿੱਚ ਹੀ ਮਿਹਣੋ-ਮਿਹਣੀ ਹੁੰਦੇ ਨਜ਼ਰ ਆਏ ਕੌਂਸਲਰ
ਕੂੜੇ ਦੀ ਸਮੱਸਿਆ ਲਈ ਹਲਕਾ ਵਿਧਾਇਕ ਮਾਣੂਕੇ ਵੱਲੋਂ ਸੱਦੀ ਗਈ ਅੱਜ ਦੀ ਬੈਠਕ ਦੌਰਾਨ ਕੂੜੇ ਦੀ ਸਮੱਸਿਆ ਦੇ ਮੁੱਦੇ ਤੇ ਤਾਂ ਕੀ ਗੱਲ ਹੋਣੀ ਸੀ ਬੈਠਕ ਸ਼ੁਰੂ ਹੁੰਦਿਆਂ ਹੀ ਬੈਠਕ ਵਿੱਚ ਮੌਜੂਦ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਦੂਜੇ ਧੜੇ ਦੀ ਕੌਂਸਲਰ ਬੀਤੀਆਂ ਗੱਲਾਂ ਨੂੰ ਲੈ ਕੇ ਸੌਂਕਣਾ ਵਾਂਗ ਆਪਸ ਵਿੱਚ ਤੂੰ ਤੂੰ-ਮੈਂ ਮੈਂ ਹੁੰਦੇ ਹੋਏ ਇੱਕ ਦੂਜੇ ਦੇ ਉੱਪਰ ਸ਼ਹਿਰ ਦੇ ਵਿਕਾਸ ਕਾਰਜ ਅਤੇ ਕੂੜੇ ਦੀ ਸਮੱਸਿਆ ਦਾ ਹੱਲ ਨਾ ਹੋਣ ਤੇ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ।
ਪੱਤਰਕਾਰਾਂ ਦੇ ਸਾਹਮਣੇ ਨਹੀਂ ਚੱਲੀ ਪ੍ਰਧਾਨ ਦੀ ਪ੍ਰਧਾਨਗਿਰੀ:- ਨਗਰ ਕੌਂਸਲ ਦੇ ਟਾਊਨ ਹਾਲ ਵਿੱਚ ਰੱਖੀ ਗਈ ਅੱਜ ਦੀ ਬੈਠਕ ਦੌਰਾਨ ਅੱਜ ਦੀ ਬੈਠਕ ਦੌਰਾਨ ਜਦੋਂ ਮੀਡੀਆ ਕਰਮੀਆਂ ਵੱਲੋਂ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਕੈਮਰੇ ਵਿੱਚ ਕੈਦ ਕੀਤੇ ਜਾ ਰਹੇ ਸਨ ਤਾਂ ਨਗਰ ਕੌਂਸਲ ਪ੍ਰਧਾਨ ਵੱਲੋਂ ਇੱਕ ਵਾਰ ਫਿਰ ਤਾਨਾਸ਼ਾਹੀ ਫਰਮਾਨ ਸੁਣਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਜਿੱਥੇ ਪੱਤਰਕਾਰਾਂ ਨੂੰ ਆਪਣੇ ਕੈਮਰੇ ਬੰਦ ਕਰਨ ਲਈ ਕਿਹਾ ਗਿਆ ਪਰ ਪੱਤਰਕਾਰਾਂ ਵੱਲੋਂ ਮੌਕੇ ਦੇ ਸਾਰੇ ਵੀਡੀਓ ਫੁਟੇਜ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਉੱਤੇ ਲਾਈਵ ਸ਼ੇਅਰ ਵਾਸੀਆਂ ਤੱਕ ਪਹੁੰਚਣ ਲਈ ਲਾਈਵ ਕਵਰੇ ਜ ਜਾਰੀ ਰੱਖੀ ਗਈ।