ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ 'ਚ ਪਲਟ ਗਈ ਗੱਡੀ
ਰੋਹਿਤ ਗੁਪਤਾ, ਗੁਰਦਾਸਪੁਰ -
ਗੁਰਦਾਸਪੁਰ ਦੇ ਬਰਿਆਰ ਬਾਈਪਾਸ 'ਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੇ ਇੱਕ ਟਾਟਾ 407 ਗੱਡੀ ਸਵਾਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਗੱਡੀ ਬੇਕਾਬੂ ਹੋ ਗਈ ਅਤੇ ਸੜਕ ਤੋਂ ਥੱਲੇ ਡਿੱਗ ਗਈ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਗੱਡੀ ਦੇ ਕਲੀਨਰ ਗੁਰਮੀਤ ਵਾਸੀ ਬਖਸ਼ੀਵਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਡਰਾਈਵਰ ਜੌਨੀ ਪਠਾਨਕੋਟ ਤੋਂ ਤੂੜੀ ਉਤਾਰ ਕੇ ਵਾਪਸ ਆ ਰਹੇ ਸਨ। ਉਨ੍ਹਾਂ ਕੋਲ ਲਗਭਗ 40 ਹਜ਼ਾਰ ਰੁਪਏ ਦੀ ਨਕਦੀ ਸੀ। ਬਾਈਪਾਸ 'ਤੇ ਪਹੁੰਚਣ 'ਤੇ ਦੋ ਸਕੂਟਰੀ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਅੱਗੇ ਜਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਸਕੂਟਰੀ ਸਵਾਰਾਂ ਨੇ ਡਰਾਈਵਰ ਨੂੰ ਚਲਦੀ ਗੱਡੀ ਵਿੱਚ ਹੀ ਥੱਪੜ ਵੀ ਮਾਰਿਆ।
ਇਸ ਦੌਰਾਨ ਉਸ ਨੇ ਡਰਾਈਵਰ ਨੂੰ ਗੱਡੀ ਭਜਾਉਣ ਲਈ ਕਿਹਾ ਪਰ ਭਜਾਉਣ ਦੀ ਕੋਸ਼ਿਸ਼ ਵਿੱਚ ਗੱਡੀ ਸੜਕ ਦੇ ਕਿਨਾਰੇ ਪਲਟ ਗਈ। ਇਹ ਦੇਖ ਕੇ ਸਕੂਟਰੀ ਸਵਾਰ ਮੌਕੇ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਉਹ ਲੁੱਟ ਤੋਂ ਤਾਂ ਬਚ ਗਏ ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਘਟਨਾ ਪਠਾਨਕੋਟ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਦੀਨਾ ਨਗਰ ਦੇ ਦਬੁਰਜੀ ਬਾਈਪਾਸ ਨੇੜੇ ਵਾਪਰੀ ਹੈ ।