ਰਾਵੀ ਐਕਸਪ੍ਰੈਸ ਦੀ ਚਪੇਟ ਵਿੱਚ ਆ ਕੇ ਅਣਪਛਾਤੇ ਅੱਧੇੜ ਵਿਅਕਤੀ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 22 ਨਵੰਬਰ
ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟ੍ਰੇਨ ਨੰਬਰ 14634 ਡਾਉਨ ਦੀ ਚਪੇਟ ਵਿੱਚ ਇੱਕ ਆਹ ਦੇੜ ਵਿਅਕਤੀ ਦੇ ਆਣ ਨਾਲ ਉਸਦੀ ਮੌਤ ਹੋ ਗਈ । ਦੁਰਘਟਨਾ ਇਨੀ ਭਿਆਨਕ ਸੀ ਕਿ ਵਿਅਕਤੀ ਦੀ ਧੌਣ ਸ਼ਰੀਰ ਨਾਲੋਂ ਵੱਖ ਹੋ ਗਈ ਅਤੇ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ। ਜਾਣਕਾਰੀ ਅਨੁਸਾਰ ਕਿਲੋਮੀਟਰ ਨੰਬਰ 67/5-6 ਪਿੰਡ ਔਜਲਾ ਨੇੜੇ ਇਹ ਦੁਰਘਟਨਾ ਹੋਈ ਹੈ ਮ੍ਰਿਤਕ ਦੀ ਪਹਿਚਾਨ ਨਹੀਂ ਹੋ ਪਾਈ ਹੈ ਅਤੇ ਉਸ ਦੀ ਉਮਰ 50_ 55 ਸਾਲ ਦੇ ਕਰੀਬ ਲੱਗਦੀ ਹੈ।
ਰੇਲਵੇ ਪੁਲਿਸ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਔਜਲਾ ਫਾਟਕ ਨੇੜੇ ਇੱਕ ਵਿਅਕਤੀ ਰਾਵੀ ਐਕਸਪ੍ਰੈਸ ਹੇਠਾਂ ਆ ਕੇ ਕੁਚਲਿਆ ਗਿਆ ਹੈ। ਜਿਸ ਤੇ ਉਹ ਮੌਕੇ ਤੇ ਪਹੁੰਚੇ ਅਤੇ ਸੰਬੰਧਿਤ ਕਾਰਵਾਈ ਪੂਰੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 _55 ਸਾਲ ਦੇ ਕਰੀਬ ਲੱਗਦੀ ਹੈ ਤੇ ਉਸਨੇ ਨੀਲੀ ਸਫੇਦ ਚੈੱਕ ਕਮੀਜ਼ ਅਤੇ ਉਪਰੋਂ ਕਾਲੇ ਰੰਗ ਦੀ ਹੁਡੀ ਦੇ ਨਾਲ ਨੀਲਾ,ਲਾਲ ਪਜਾਮਾ ਪਹਿਣਿਆ ਹੋਇਆ ਹੈ। ਮ੍ਰਿਤਕ ਦੀ ਲਾਸ਼ ਫਿਲਹਾਲ ਪਹਿਚਾਣ ਲਈ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਰੱਖੀ ਗਈ ਹੈ