ਰਸੂਲਪੁਰ ਸੈਦਾ ਵਾਸੀਆ ਵਲੋ ਭੂ ਮਾਫੀਆ ਖ਼ਿਲਾਫ਼ ਡੀਸੀ ਨੂੰ ਦਿੱਤਾ ਮੰਗ ਪੱਤਰ
ਫੂਕਿਆਂ ਭੂ ਮਾਫ਼ੀਆਂ ਦਾ ਪੁਤਲਾ
ਸ਼ਾਮਲਾਟ ਪਿੰਡ ਦੀ ਰਾਖਵੀਂ ਜ਼ਮੀਨ ਤੇ ਭੂ ਮਾਫੀਆ ਕਰ ਰਿਹਾ ਕਬਜ਼ਾ:-ਐਡਵੋਕੇਟ ਪ੍ਰਭਜੀਤ ਪਾਲ ਸਿੰਘ ,ਦਲਜੀਤ ਸਿੰਘ ਛੀਨਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 4 ਜੂਨ 2026:-ਅੱਜ ਪਿੰਡ ਰਸੂਲਪੁਰ ਸੈਂਦਾ ਵਾਰਡ ਨੰਬਰ 18 ਵਾਸੀਆਂ ਵੱਲੋ ਡੀ ਸੀ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਭੂ ਮਾਫ਼ੀਆ ਦਾ ਪੁਤਲਾ ਫ਼ੂਕ ਰੋਸ਼ ਜਾਹਿਰ ਕਰ ਨਾਅਰੇ ਬਾਜ਼ੀ ਕੀਤੀ ਗਈ ਜਾਣਕਾਰੀ ਸਾਂਝੀ ਕਰਦਿਆਂ ਵਕੀਲ ਪ੍ਰਭਜੀਤ ਪਾਲ ਸਿੰਘ ਅਤੇ ਦਲਜੀਤ ਸਿੰਘ ਛੀਨਾ ਨੇ ਕਿਹਾ ਕਿ ਪਿੰਡ ਰਸੂਲਪੁਰ ਸੈਂਦਾ ਵਾਰਡ ਨੰਬਰ 18 ਜਿਸ ਦੀ 111 ਬੀਗੇ 13 ਬਿਸਵੇਂ ਜਮੀਨ ਸਾਂਝੀ ਪਿੰਡ ਦੀ ਮੁਰੱਬਾਬੰਦੀ ਸਮੇ ਤੋ ਰਾਖਵੀਂ ਛੱਪੜ੍ਹ ਅਤੇ ਗਊ ਚਰਾਂਦ ਦੀ ਜਮੀਨ ਨਗਰ ਨਿਗਮ ਵਿੱਚ ਆਉਣ ਤੋ ਪਹਿਲਾ ਮਾਲ ਮਹਿਕਮੇ ਅਤੇ ਭੂ ਮਾਫੀਆਂ ਨੇ ਕਾਗਜਾਂ ਵਿੱਚ ਖੁਰਦ ਬੁਰਦ ਕੀਤੀ ਗਈ ਹੈ।ਜਿਸ ਸਬੰਧੀ ਹਾਈਕੋਰਟ ਵਿੱਚ ਪਿੰਡ ਵਲੋ ਪੀ ਆਈ ਐੱਲ ਪਾਈ CWP-38163- 2025 ਗਈ ਜਿਸ ਵਿੱਚ ਨਗਰ ਨਿਗਮ ਵਲੋ ਮਾਲ ਰਿਕਾਰਡ ਮੁਤਾਬਿਕ ਜਵਾਬ ਦਿੱਤਾ ਗਿਆ। ਕਿ ਇਹ ਸਭ ਮਾਲ ਮਹਿਕਮੇ ਦੀ ਮਿਲੀ ਭੁਗਤ ਹੈ, ਇੰਨਾ ਮਾਲ ਅਫ਼ਸਰਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾਣ ਅਤੇ ਜਗਾ ਨਗਰ ਨਿਗਮ ਨੂੰ ਦਵਾਈ ਜਾਵੇ। ਇਸ ਤੋ ਬਾਅਦ ਹਾਈਕੋਰਟ ਵਿੱਚ ਡੀ ਸੀ - ਸਟੇਟ ਵਲੋ ਜਵਾਬਦੇਹੀ ਲਈ ਵਾਰ-ਵਾਰ ਤਾਰੀਖ ਲਈ ਜਾ ਰਹੀ ਹੈ।ਨਗਰ ਨਿਗਮ ਨੇ ਵੀ ਮਾਲ ਮਹਿਕਮੇ ਪਟਵਾਰੀ ਕਾਨੂੰਨਗੋ ਦੀ ਰਿਪੋਟ ਤੇ ਰਿਪੋਟ ਦਿੱਤੀ ਹੈ।ਇਹ ਜ਼ਮੀਨ ਸਰਕਾਰੀ ਛੱਪੜ ਅਤੇ ਗਊ ਚਰਾਂਦ ਦੀ ਹੈ ,ਜਿਸ ਨੂੰ ਕਦੇ ਵੀ ਖਰੀਦਿਆ ਵੇਚਿਆ ਜਾ ਕਿਸੀ ਹੋਰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਕਿਉ ਕਿ ਇਹ ਮੁਰੱਬੇ ਬੰਦੀ ਦੇ ਸਮੇਂ ਤੋਂ ਪਿੰਡ ਦੀ ਰਾਖਵੀਂ ਜਗ੍ਹਾ ਹੈ। ਗਊ ਚਰਾਂਦ ਦੀ 40 - 50 ਬਿੱਗੇ ਜਮੀਨ ਤੇ ਪਿੰਡ ਦਾ ਕਬਜ਼ਾ ਹੈ। ਜਿਸ ਉਪਰ ਭੂ ਮਾਫੀਆ ਮਿਲੀ ਭੁਗਤ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਪ੍ਰਸਾਸ਼ਨ ਸੁਣਦਾ ਨਹੀਂ ਜਦੋ ਕੇ ਨਗਰ ਨਿਗਮ ਵਲੋਂ ਸਾਫ਼ ਰਿਪੋਰਟ ਦਿੱਤੀ ਗਈ ਹੈ ਕੇ ਇਹ ਜਗ੍ਹਾ ਖ਼ਾਲੀ ਹੋਣੀ ਚਾਹੀਦੀ ਹੈ ਕਿਉਕਿ ਇਹ ਜਗ੍ਹਾ ਸਰਕਾਰੀ ਹੈ ਅਤੇ ਹੁਣ ਨਗਰ ਨਿਗਮ ਦੀ ਮਾਲਕੀ ਬਣਦੀ ਹੈ ਜਿਸ ਉਪਰ ਜਾਲੀ ਰਜਿਸਟਰੀ ਕੀਤੀ ਜਾ ਰਹੀ ਹੈ। ਇਸ ਲਈ ਰੋਸ ਵਜੋਂ ਮਿਤੀ 4/6/26 ਨੂੰ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਪੁੱਜੇ ਭੂ ਮਾਫੀਆ ਦਾ ਪੁਤਲਾ ਫੂਕਿਆ ਅਤੇ ਡੀਸੀ ਨੂੰ ਮੈਮੋਰੰਡਮ ਦਿੱਤਾ , ਹਾਈਕੋਰਟ ਵਿੱਚ ਕੇਸ ਹੈ ਡੀ ਸੀ ਅਤੇ ਨਗਰ ਨਿਗਮ ਆਪਣਾ ਬੋਰਡ ਲਗਾਵੇ ਕਿ ਇਹ ਜਮੀਨ ਸਰਕਾਰੀ ਹੈ ਨਹੀਂ ਤਾਂ ਕਦੇ ਵੀ ਪਿੰਡ ਵਾਸੀਆ ਅਤੇ ਭੂ ਮਾਫੀਆ ਵਿੱਚ ਵੱਡਾ ਟਕਰਾਵ ਹੋ ਸਕਦਾ ਹੈ।ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਸ ਜਗ੍ਹਾ ਨੂੰ ਮਾਫੀਆ ਤੋ ਬਚਾ ਕੋਈ ਖੇਡ ਸਟੇਡੀਅਮ ਪਾਰਕ ਬਣ ਸਕੇ ਡੀਸੀ ਦਫਤਰ ਪੁਚੇ। ਵਕੀਲ ਪ੍ਰਭਜੀਤਪਾਲ ਸਿੰਘ, ਪਲਵਿੰਦਰ ਸਿੰਘ ਮਾਹਲ ਸੂਬਾ ਪ੍ਰਧਾਨ ਬੀ ਕੇ ਯੂ ਸੰਘਰਸ਼,ਮੇਜਰ ਆਰ ਪੀ ਐੱਸ ਮਲਹੋਤਰਾ ਸੂਬਾ ਪ੍ਰਧਾਨ ਜੈ ਜਵਾਨ ਜੈ ਕਿਸਾਨ ਪਾਰਟੀ, , ਦਲਜੀਤ ਸਿੰਘ ਛੀਨਾ ਜਿਲਾ ਪ੍ਰਧਾਨ ਬੀ ਕੇ ਯੂ,ਵਕੀਲ ਗੁਰਿੰਦਰ ਸਿੰਘ,,ਗੁਰਵਿੰਦਰ ਸਿੰਘ ਸੂਬਾ ਆਗੂ ,ਕਿਸਾਨ ਆਗੂ ਅਵਤਾਰ ਸਿੰਘ ਬਲਬੀਰ ਸਿੰਘ ,ਅਮਰਿੰਦਰ ਸਿੰਘ ਹੈਪੀ ਪੰਜਾਬ ਸੂਬਾ ਪ੍ਰਧਾਨ ਬੀ ਕੇ ਯੂ ਚੜੂੰਨੀ,ਲਲੀਤ ਭਾਂਖਰ,ਵਕੀਲ ਨਿਰਮਲ ਸਿੰਘ ਬੀਬੀਪੁਰ,ਚਰਨਜੀਤ ਸਿੰਘ ਫ਼ੌਜੀ, ਪਰਮਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਫ਼ੌਜੀ, ਗੁਰਚਰਚਰਨ ਸਿੰਘ ਪਰਨੇਸਰ, ਸੁਖਦੇਵ ਸਿੰਘ ਛੀਨਾ, ਦਰਸ਼ਨ ਸਿੰਘ ਧਾਲੀਵਾਲ,ਨਰਿੰਦਰ ਸਿੰਘ ਸਕੱਤਰ, ਜਰਨੈਲ ਸਿੰਘ ਭਾਰਤ ਨਗਰ, ਤਰਨਜੀਤ ਸਿੰਘ ਵਿੱਕੀ, ਚੌਧਰੀ ਰਣਧੀਰ ਸਿੰਘ, ਸੁਰਿੰਦਰਪਾਲ ਸਿੰਘ ਚਾਹਿਲ, ਚਰਨਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
- Download Babushahi App
-
-