← ਪਿਛੇ ਪਰਤੋ
ਭਾਰੀ ਮੀਹ ਅਤੇ ਹੜਾਂ ਨਾਲ ਹੋਏ ਨੁਕਸਾਨ ਦਾ ਚੇਅਰਮੈਨ ਨੇ ਲਿਆ ਜਾਇਜਾ
ਚੋਵੇਸ਼ ਲੁਟਾਵਾ
ਸ਼੍ਰੀ ਕੀਰਤਪੁਰ ਸਾਹਿਬ 16 ਸਤੰਬਰ :ਬੀਤੇ ਦਿਨੀ ਪੰਜਾਬ ਦੇ ਵਿੱਚ ਸਤਲੁਜ ਦਰਿਆ ਵਿੱਚ ਹੜ ਆਉਣ ਕਾਰਨ ਜਿੱਥੇ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਭਾਰੀ ਮੀਂਹ ਦੇ ਕਾਰਨ ਵੀ ਆਮ ਜਨ ਜੀਵਨ ਪੂਰੀ ਤਰਹਾਂ ਪ੍ਰਭਾਵਿਤ ਹੋ ਗਿਆ ਸੀ ਜਿਸ ਕਾਰਨ ਕਈ ਲੋਕਾਂ ਦੇ ਮਕਾਨ ਢਹਿ ਢੇਰੀ ਅਤੇ ਤਰੇੜਾਂ ਵੀ ਆ ਗਈਆਂ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਤਹਿਸੀਲਦਾਰ ਅਤੇ ਪਟਵਾਰੀਆਂ ਨੂੰ ਗੋਦਾਵਰੀਆਂ ਦੇ ਆਰਡਰ ਦੇ ਦਿੱਤੇ ਗਏ ਸਨ ਜਿਸ ਦੇ ਤਹਿਤ ਨੁਕਸਾਨ ਦਾ ਜਾਇਜਾ ਬਣਾਉਣ ਦੇ ਲਈ ਵੱਖ-ਵੱਖ ਟੀਮਾਂ ਦਾ ਗਠਨ ਵੀ ਕੀਤਾ ਗਿਆ ਇਸੇ ਤਹਿਤ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪੰਜਾਬ ਸੈਣੀ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮਕਾਰੀ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਗਠਨ ਇੰਚਾਰਜ ਕਮਿੱਕਰ ਸਿੰਘ ਢਾਡੀ ਨੇ ਆਪਣੇ ਸਾਥੀਆਂ ਦੀ ਟੀਮ ਸਮੇਤ ਜ ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡਾਂ ਦਾ ਦੌਰਾ ਕੀਤਾ ਜਿਸ ਵਿੱਚ ਲੋਕਾਂ ਦੀਆਂ ਤਬਾਹ ਹੋਈਆਂ ਅਤੇ ਨੁਕਸਾਨੀ ਗਈਆਂ ਇਮਾਰਤਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਸਾਂਝੇ ਤੌਰ ਤੇ ਗੱਲ ਕਰਦੇ ਹੋਏ ਕਮਿਕਰ ਸਿੰਘ ਡਾਢੀ ਅਤੇ ਰਾਮ ਕੁਮਾਰ ਮਕਾਰੀ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਜੋ ਵਾਅਦਾ ਲੋਕਾਂ ਨਾਲ ਕਰਦੀ ਹੈ ਉਸ ਨੂੰ ਪੂਰਾ ਨਿਭਾਉਂਦੀ ਹੈ ਜਿਸ ਦੇ ਤਹਿਤ ਅੱਜ ਸਰਕਾਰ ਵੱਲੋਂ ਜਾਇਜਾ ਲੈਣ ਲਈ ਸਾਡੀ ਟੀਮ ਵਿੱਚ ਪੀਡਬਲਡੀ ਤੇ ਐਸਡੀਓ ਤੇ ਜੇਈ ਦੀ ਟੀਮ ਵੱਲੋਂ ਵੱਖ ਵੱਖ ਦੌਰੇ ਕਰਕੇ ਰਿਪੋਰਟ ਸਬਮਿਟ ਕਰਾਊਨ ਦੇ ਹੁਕਮ ਦਿੱਤੇ ਗਏ ਹਨ ਅਤੇ ਨੁਕਸਾਨ ਹੋਈਆਂ ਇਮਾਰਤਾਂ ਨੂੰ ਬਣਦੀ ਰਕਮ ਦਾ ਜਾਇਜਾ ਜਲਦ ਦਵਾਇਆ ਜਾਏਗਾ ਇਸ ਮੌਕੇ ਤੇ ਚੇਅਰਮੈਨ ਰਾਮ ਕੁਮਾਰ ਮਕਾਰੀ ਚੇਅਰਮੈਨ ਕਮਿਕਰ ਸਿੰਘ ਡਾਡੀ ਵਪਾਰ ਵਿੰਗ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਅਰੋੜਾ ਸੀਨੀਅਰ ਸੋਹਣ ਸਿੰਘ ਨਿੱਕੂਵਾਲ ਬਲਾਕ ਪ੍ਰਧਾਨ ਆਗੂ ਪ੍ਰਕਾਸ਼ ਕੌਰ ਬਲਾਕ ਪ੍ਰਧਾਨ ਕੁਲਵੰਤ ਸਿੰਘ ਗਫੂਰ ਮੁਹੰਮਦ ਜਨਰਲ ਸੈਕਟਰੀ ਕੀਰਤਪੁਰ ਸਾਹਿਬ ਗੁਰਨਾਮ ਸਿੰਘ ਜੂਨੀਸ ਖਾਨ ਜਸਵਿੰਦਰ ਸਿੰਘ ਵਿੱਕੀ ਕੈਪਟਨ ਦਿਲਜੀਤ ਸਿੰਘ ਸ਼ਾਹਪੁਰ ਆਦ ਹਾਜ਼ਰ ਸਨ
Total Responses : 3153