ਬਾਬਾ ਦੀਪ ਸਿੰਘ ਯਾਦਗਾਰੀ ਸਲਾਨਾ ਸਮਾਗਮ ਕਰਵਾਇਆ
ਅਧਿਆਪਕਾਂ ਅਤੇ ਮੈਰੀਟੋਰੀਅਸ ਬੱਚਿਆਂ ਨੂੰ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
ਪ੍ਰਮੋਦ ਭਾਰਤੀ
ਤਲਵਾੜਾ, 10 ਨਵੰਬਰ,2025
ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ ਵੱਲੋਂ 31ਵਾਂ ਸਾਲਾਨਾ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਸੈਕਟਰ ਇੱਕ ਤਲਵਾੜਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਤੋਂ ਇਲਾਵਾ ਆਸ਼ੂ ਅਰੋੜਾ ਪ੍ਰਧਾਨ ਨਗਰ ਕੌਂਸਲ ਤਲਵਾੜਾ, ਰਘੁਨਾਥ ਸਿੰਘ ਰਾਣਾ ਸੀਨੀਅਰ ਭਾਜਪਾ ਆਗੂ, ਪ੍ਰੋਫੈਸਰ ਬਲਦੇਵ ਸਿੰਘ ਬੱਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਰਜੀਤ ਸਿੰਘ ਸ਼ਮੀ ਵੱਲੋਂ ਸੁਸਾਇਟੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਤਲਵਾੜਾ ਸ਼ਹਿਰ ਦੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਤਲਵਾੜਾ, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਅਤੇ ਮੈਰੀਟੋਰੀਅਸ ਸਕੂਲ ਤਲਵਾੜਾ ਦੇ ਅੱਠਵੀਂ ਦਸਵੀਂ ਅਤੇ ਬਾਰਵੀਂ ਵਿੱਚੋਂ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਵਿੱਚੋਂ ਇਸ ਅਵਾਰਡ ਲਈ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਰਾਜਕੁਮਾਰ ਲੈਕਚਰਾਰ ਹਿਸਟਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਤਿੰਨ ਤਲਵਾੜਾ, ਮੁਕੇਸ਼ ਕੁਮਾਰ ਵੋਕੇਸ਼ਨਲ ਲੈਕਚਰਾਰ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇੱਕ ਤਲਵਾੜਾ ਅਤੇ ਯਾਦਵਿੰਦਰ ਸਿੰਘ ਸਾਇੰਸ ਮਾਸਟਰ ਪੀ.ਐਮ. ਸ਼੍ਰੀ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ ਦੋ ਤਲਵਾੜਾ ਨੂੰ ਚੁਣਿਆ ਗਿਆ ਅਤੇ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਬਲਦੇਵ ਸਿੰਘ ਬੱਲੀ ਨੇ ਇਸ ਮੌਕੇ ਸੇਵਾ ਸਮਰਪਣ ਅਤੇ ਸ਼ਹਾਦਤ ਤੇ ਫਲਸਫੇ ਬਾਰੇ ਵਿਚਾਰ ਸਾਂਝੇ ਕੀਤੇ। ਡਾਕਟਰ ਅਮਰਜੀਤ ਅਨੀਸ ਅਤੇ ਧਿਆਨ ਸਿੰਘ ਚੰਦਨ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਫਲਸਫੇ ਉੱਤੇ ਅਧਾਰਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਵਿੱਚ ਭਾਈ ਨਿਰਮਲ ਸਿੰਘ ਹਾਜੀਪੁਰ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਅੰਤਰਰਾਸ਼ਟਰੀ ਢਾਡੀ ਜਥਾ ਭਾਈ ਜਸਬੀਰ ਸਿੰਘ ਮੋਹਲੇਕੇ ਵੱਲੋਂ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ ਅਤੇ ਢਾਡੀ ਵਾਰਾਂ ਨਾਲ ਜੋਸ਼ੋ-ਜਜ਼ਬਾ ਕਾਇਮ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰੋਫੈਸਰ ਅਜੇ ਸਹਿਗਲ, ਇੰਜੀਨੀਅਰ ਅਰਵਿੰਦਰ ਪਾਲ ਸਿੰਘ ਉੱਭੀ, ਲਵਇੰਦਰ ਸਿੰਘ, ਜਗਦੇਵ ਸਿੰਘ ਹਾਜੀਪੁਰ, ਭੁਪਿੰਦਰ ਸਿੰਘ ਬਰਾੜ ਪੀ.ਆਰ.ਓ. ਬੀ.ਬੀ.ਐਮ.ਬੀ, ਧਰਮਿੰਦਰ ਸਿੰਘ ਵੜੈਚ, ਮਦਨ ਲਾਲ ਵਸ਼ਿਸ਼ਟ, ਗੁਰਜੀਤ ਸਿੰਘ ਭੰਮਰਾ, ਗੁਰਮੀਤ ਸਿੰਘ ਸਲੈਚ, ਬੇਅੰਤ ਸਿੰਘ ਜਲੰਧਰ, ਰਵਿੰਦਰ ਸਿੰਘ ਖੁੱਡਾ, ਇੰਜ. ਇੰਦਰਜੀਤ ਸਿੰਘ, ਹੈਡ ਮਾਸਟਰ ਅਮਰਿੰਦਰ ਪਾਲ ਸਿੰਘ ਢਿੱਲੋ, ਯੋਗੇਸ਼ਵਰ ਸਲਾਰੀਆ, ਮਾਤਾ ਚਰਨਜੀਤ ਕੌਰ, ਭੁਪਿੰਦਰਜੀਤ ਸਿੰਘ, ਜਸਮੀਨ ਕੌਰ, ਸੁਖਵਿੰਦਰ ਕੌਰ, ਮਨਦੀਪ ਕੌਰ, ਅਮਰਿਤ ਕੌਰ, ਇਸ਼ਮੀਤ ਸਿੰਘ, ਚੰਦਰ ਸ਼ੇਖਰ, ਨਰੇਸ਼ ਕੁਮਾਰ ਵਰਮਾ, ਵਿਪਨ ਸਲਗੋਤਰਾ, ਤਿਲਕ ਰਾਜ ਬਿਰਲਾ, ਰਾਜਿੰਦਰ ਸਿੰਘ, ਵਰਿੰਦਰ ਵਿੱਕੀ, ਜਸਬੀਰ ਸਿੰਘ ਸੂਬਾ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।