ਬਟਾਲੀਅਨ ਹੈੱਡ ਕੁਆਟਰ ਪੰਜਾਬ ਹੋਮ ਗਾਰਡਜ਼ ਵਿਖੇ 63ਵਾਂ ਸਥਾਪਨਾ ਦਿਵਸ ਮਨਾਇਆ
ਰਾਜ ਦੀ ਰੱਖਿਆ ਲਈ ਪੰਜਾਬ ਹੋਮਗਾਰਡ ਦੇ ਜਵਾਨਾਂ ਤੇ ਨਿਸ਼ਕਾਮ ਸੇਵਾਵਾਂ ‘ਚ ਸਿਵਲ ਡਿਫੈਂਸ ਦੇ ਵਲੰਟੀਅਰਜ਼ ਦਾ ਅਹਿਮ ਯੋਗਦਾਨ- ਮਨਪ੍ਰੀਤ ਰੰਧਾਵਾ
ਰੋਹਿਤ ਗੁਪਤਾ
ਬਟਾਲਾ, 6 ਦਸੰਬਰ
ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰਬਰ 2 ਵਿਖੇ ਸ੍ਰੀ ਸੰਜੀਵ ਕੁਮਾਰ ਕਾਲੜਾ ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਵਿਚ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 63ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ ’ਚ ਬਟਾਲੀਅਨ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ-ਦੋ-ਵਾਰੀ) ਸਾਬਕਾ ਜ਼ਿਲਾ ਕਮਾਂਡਰ ਹਰਦੀਪ ਸਿੰਘ ਬਾਜਵਾ, ਸਟਾਫ ਅਫ਼ਸਰ ਜਤਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ (ਡੀਜੀ ਡਿਸਕ ਐਵਾਰਡੀ), ਜਗਰੂਪ ਸਿੰਘ, ਧਿਆਨ ਸਿੰਘ, ਦਵਿੰਦਰ ਸਿੰਘ, ਜਗਪੀ੍ਰਤ ਸਿੰਘ, ਸਾਬਕਾ ਅਫ਼ਸਰ, ਰਿਟਾਇਰ ਹੋ ਰਹੇ ਜਵਾਨਾਂ ਸਮੇਤ ਹਰਬਖਸ਼ ਸਿੰਘ, ਸਾਰੇ ਪਲਟੂਨ ਕਮਾਂਡਰ, ਸਟਾਫ ਤੇ ਜਵਾਨ ਹਾਜ਼ਰ ਸਨ।
ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ ਵਲੋਂ 63ਵੇਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿਚ ਫਰੰਟ ਲਾਈਨ ਵਾਰੀਅਜ਼ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲਕਦਮੀ ਨਾਲ ਨਿਭਾਈਆਂ ਜਾ ਰਹੀਆਂ ਹਨ। ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨ ਹਮੇਸ਼ਾਂ ਹੀ ਆਪਣੇ ਦੇਸ਼ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਰਿਟਾਇਰ ਹੋ ਰਹੇ 5 ਜਵਾਨਾਂ ਨੂੰ ਵਧਾਈ ਦੇਂਦੇ ਹੋਏ ਸੁਭਕਾਮਨਾ ਦਿੱਤੀਆਂ।
ਇਸ ਅਗੇ ਉਹਨਾਂ ਕਿਹਾ ਕਿ ਜਦੋਂ ਵੀ ਕਿਤੇ ਵੀ ਲੋੜ ਪੈਂਦੀ ਹੈ ਤਾਂ ਸਿਵਲ ਡਿਫੈਂਸ ਦੇ ਵਲੰਟੀਅਰਜ਼ ਹਮੇਸ਼ਾਂ ਅੱਗੇ ਵੱਧ ਕੇ ਕੰਮ ਕਰਦੇ ਹਨ, ਜਿਸ ਦੀ ਮਿਸਾਲ ਅਪਰੇਸ਼ਨ ਸੰਧੂਰ ਅਤੇ ਉਪਰੇਸ਼ਨ ਸ਼ੀਲਡ ਹਨ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਅਗੇ ਹੋ ਕਿ ਮਾਨਵਤਾ ਦੀ ਸੇਵਾ ਕਰਦੇ ਹਨ। ਇਹ ਸੇਵਾਵਾਂ ਦੇਸ਼ ਭਰ ਵਿਚ ਕੀਤੀਆਂ ਜਾ ਰਹੀਆਂ ਹਨ ।ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 63 ਸਾਲਾ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ।
ਸਮਾਰੋਹ ਦੇ ਸ਼ੁਰੂਆਤ ‘ਚ ਮਾਣਯੋਗ ਰਾਸ਼ਟਰਪਤੀ ਦ੍ਰੋਪਤੀ ਮੁਰਮੂ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਹੋਮ ਸੈਕਟਰੀ ਗੋਵਿੰਦ ਮੋਹਨ, ਸ੍ਰੀ ਸੰਜੀਵ ਕੁਮਾਰ ਕਾਲੜਾ ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵੱਲੋਂ 63ਵੇਂ ਸਥਾਪਨਾ ਦਿਵਸ ਦੇ ਭੇਜੇ ਵਿਸ਼ੇਸ਼ ਸੰਦੇਸ਼, ਪੜ੍ਹ ਕੇ ਸੁਣਾਏ ਗਏ। ਸਮਾਰੋਹ ਦੇ ਦੋਰਾਨ ਮਾਣਯੋਗ ਡੀ.ਜੀ.ਪੀ. ਵਲੋ ਵਧੀਆ ਸੇਵਾਵਾਂ ਬਦਲੇ ਜਵਾਨਾਂ ਨੂੰ ਪ੍ਰਸ਼ੰਸ਼ਾ ਪੱਤਰ ਦਿਤੇ। ਆਖਰ ਵਿਚ ਸੇਵਾ-ਮੁਕਤ ਜਵਾਨਾਂ ਨੂੰ ਸਨਮਾਨ ਚਿੰਨ੍ਹ, ਸ਼ਾਲ, ਗਿਫਟ ਤੇ ਚੈਕ ਭੇਟ ਕੀਤੇ।