ਪੰਜ ਦਰਿਆ ਵੱਲੋਂ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਦਾ ਸਨਮਾਨ
ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 12 ਜੁਲਾਈ 2025 - ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਅਤੇ ਪੰਜ ਦਰਿਆ ਵੱਲੋਂ ਵਿਸ਼ੇਸ਼ ਵਿਚਾਰ ਚਰਚਾ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮੇਂ ਗਲਾਸਗੋ ਭਾਈਚਾਰੇ ਵੱਲੋਂ ਲਾਭ ਗਿੱਲ, ਤਾਰੀ ਬਾਸੀ, ਵਿੱਕੀ ਸ਼ਰਮਾ ਵੱਲੋਂ ਸੰਸਥਾ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਸਮੇਤ ਬਲਦੇਵ ਸਿੰਘ ਬਾਜਵਾ, ਨਛੱਤਰ ਸਿੰਘ ਦੋਦਾ, ਰਾਣਾ ਦੁਸਾਂਝ, ਮਨਜਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ।
ਇਸ ਸਮੇਂ ਬੋਲਦਿਆਂ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਲਈ ਸਾਨੂੰ ਸਾਂਝੇ ਅਤੇ ਵਿਸ਼ਵਵਿਆਪੀ ਉਪਰਾਲਿਆਂ ਦੀ ਲੋੜ ਹੈ। ਪੰਜਾਬੀ ਭਾਈਚਾਰੇ ਨੇ ਮੁਲਕਾਂ ਦੀਆਂ ਸਰਹੱਦਾਂ ਵਾਂਗ ਅਸੀਂ ਆਪਣੇ ਮਨਾਂ ਵਿੱਚ ਧਰਮਾਂ, ਫਿਰਕਿਆਂ, ਖਿੱਤਿਆਂ, ਵਿਚਾਰਧਾਰਾਵਾਂ ਦੀਆਂ ਹੱਦਾਂ ਵੀ ਬਣਾਈਆਂ ਹੋਈਆਂ ਹਨ ਜਿਹਨਾਂ ਤੋਂ ਉੱਪਰ ਉੱਠ ਕੇ ਮਾਂ ਬੋਲੀ ਦੀ ਸਲਾਮਤੀ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ।
ਇਸ ਸਮੇਂ ਬੋਲਦਿਆਂ ‘ਪੰਜ ਦਰਿਆ’ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਹਰਵਿੰਦਰ ਸਿੰਘ ਚੰਡੀਗੜ੍ਹ ਜੀ ਵੱਲੋਂ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਰੂਪ ਵਿੱਚ ਦੇਖਿਆ ਸੁਪਨਾ ਸਾਨੂੰ ਸਭ ਨੂੰ ਰਲ ਮਿਲ ਕੇ ਸਾਕਾਰ ਕਰਨ ਦੀ ਲੋੜ ਹੈ। ਲਾਭ ਗਿੱਲ ਦੋਦਾ ਅਤੇ ਤਾਰੀ ਬਾਸੀ ਵੱਲੋਂ ਇਸ ਸਮਾਗਮ ਵਿੱਚ ਪਹੁੰਚੀਆਂ ਸਖਸੀਅਤਾਂ ਦਾ ਹਾਰਦਿਕ ਧੰਨਵਾਦ ਕੀਤਾ।