ਪੋਰਟੇਬਲ ਰੈਫਰੈਕਟਰੋਮੀਟਰ ਅਤੇ ਪੈਡੈਟ੍ਰਿਕ ਟੀਬੀ ਸਬੰਧੀ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਆਰ ਬੀ ਐਸ ਕੇ (ਰਾਸ਼ਟਰੀ ਬਾਲ ਸਵਾਸਥ ਕਾਰਇਆਕ੍ਰਮ) ਸਟਾਫ਼ ਦੀ ਰੈਫਰੈਕਟਰੋਮੀਟਰ ਅਤੇ ਪੈਡੈਟ੍ਰਿਕ ਟੀਬੀ ਸਬੰਧੀ ਟ੍ਰੇਨਿੰਗ ਕਰਵਾਈ। ਸਮੂਹ ਆਰ ਬੀ ਐਸ ਕੇ ਟੀਮਾਂ ਨੂੰ ਮੌਕੇ ਤੇ ਰੈਫਰੈਕਟਰੋਮੀਟਰ ਦਿੱਤੇ ਗਏ ।
ਇਸ ਮੌਕੇ ਸੀਨੀਅਰ ਮੈਡਿਕਲ ਅਫਸਰ ਡਾਕਟਰ ਵਿੰਮੀ ਮਹਾਜਨ ਨੇ ਦਸਿਆ ਕਿ ਸਮੂਹ ਆਰ ਬੀ ਐਸ ਕੇ ਟੀਮਾਂ ਜਦ ਸਕੂਲ ਵਿੱਚ ਵਿਦਿਆਰਥੀਆਂ ਦੀ ਅੱਖਾਂ ਦਾ ਮੁਆਈਆਨਾ ਕਰਨਗੀਆਂ ਤਾਂ ਕਮਜ਼ੋਰ ਨਜ਼ਰ ਵਾਲੇ ਵਿਧਿਕਰੀਆਂ ਦੀ ਪੋਰਟੇਬਲ ਰੈਫਰੈਕਟਰੋਮੀਟਰ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਵਿੱਚ ਪਾਇਆ ਗਿਆ ਕਿ ਵਿਦਿਆਰਥੀ ਨੂੰ ਏਨਕ ਦੀ ਲੋੜ ਤਾਂ ਉਸ ਨੂੰ ਵਿਭਾਗ ਵੱਲੋਂ ਮੁਫ਼ਤ ਏਨਕ ਦਿੱਤੀ ਜਾਵੇਗੀ। ਪੋਰਟੇਬਲ ਰੈਫਰੈਕਟਰੋਮੀਟਰ ਨਾਲ ਅੱਖਾਂ ਦੀ ਜਾਂਚ ਆਸਾਨ ਹੋ ਜਾਵੇਗੀ।
ਜਿਲਾ ਸਿਹਤ ਅਫ਼ਸਰ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਬੱਚਿਆਂ ਵਿੱਚ ਤਪਦਿਕ ਦੀ ਬੀਮਾਰੀ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਬਿਮਾਰੀ ਦਾ ਪਤਾ ਲਾਉਣ ਲਈ ਜਰੂਰੀ ਹੈ ਕਿ ਇਸ ਸਬੰਧੀ ਟੈਸਟ ਕੀਤਾ ਜਾਵੇ। ਜੇਕਰ ਕਿਸੇ ਬੱਚੇ ਨੂੰ ਦੋ ਹਫ਼ਤੇ ਤੋਂ ਜਿਆਦਾ ਸਮਾਂ ਖੰਘ ਹੋਵੇ, ਵਜ਼ਨ ਘੱਟਦਾ ਹੋਵੇ, ਭੁਖਾਰ ਰਹਿੰਦਾ ਹੋਵੇ ਤਾਂ ਤੁਰੰਤ ਤਪਦਿਕ ਦੀ ਜਾਂਚ ਕਰਵਾਈ ਜਾਵੇ।
ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਨੇ ਕਿਹਾ ਕਿ ਐਚ ਪੀ ਵੀ ਵੈਕਸੀਨ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ। ਸਕੂਲ ਵਿੱਚ ਵਿਦਿਆਰਥੀਆਂ ਨੂੰ ਟੀਕਾਕਰਣ ਬਾਰੇ ਵੀ ਦੱਸਿਆ ਜਾਵੇ।
ਇਸ ਮੌਕੇ ਸਕੂਲ ਹੈਲਥ ਕਲੀਨਿਕ ਇੰਚਾਰਜ ਡਾਕਟਰ ਮਮਤਾ ਵਸ਼ਿਸ਼ਠ ਨੇ ਵੀ ਸੰਬੋਧਨ ਕੀਤਾ
Click to Follow Babushahi Facebook page →