ਪੁਸਤਕ ਪ੍ਰਦਰਸ਼ਨੀ ਅਤੇ ਸਾਹਿਤਕ ਵਿਚਾਰਾਂ ਦਾ ਗਵਾਹ ਬਣੇਗਾ ਪੀਪਲਜ਼ ਲਿਟਰੇਰੀ ਫ਼ੈਸਟੀਵਲ
ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2025 : ਅੱਠਵਾਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫ਼ੈਸਟੀਵਲ 25 ਦਸੰਬਰ ਤੋਂ 28 ਦਸੰਬਰ 2025 ਤੱਕ ਟੀਚਰਜ਼ ਹੋਮ, ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਪੀਪਲਜ਼ ਫੋਰਮ,ਬਰਗਾੜੀ, ਪੰਜਾਬ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿਟਰੇਰੀ ਫ਼ੈਸਟੀਵਲ ਦੇ ਪਹਿਲੇ ਦਿਨ ਮੁੱਖ ਸੁਰ ਭਾਸ਼ਣ 'ਰੰਗ, ਨਸਲ, ਰਾਸ਼ਟਰਵਾਦ ਦੇ ਬਿਰਤਾਂਤ- ਆਧੁਨਿਕ ਸੂਚਨਾ ਤਕਨਾਲੋਜੀ ਦਾ ਰੋਲ' ਵਿਸ਼ੇ ਤੇ ਪ੍ਰਸਿੱਧ ਪੱਤਰਕਾਰ ਸ਼ੀਤਲ ਪੀ. ਸਿੰਘ ਦੇਣਗੇ। ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ,ਭਾਸ਼ਾ ਵਿਭਾਗ, ਪੰਜਾਬ ਹੋਣਗੇ ਅਤੇ
ਪ੍ਰਧਾਨਗੀ ਅਮਰਜੀਤ ਸਿੰਘ ਗਰੇਵਾਲ,ਲੁਧਿਆਣਾ ਹੋਣਗੇ। ਦੂਜਾ ਸ਼ੈਸ਼ਨ ਪੁਸਤਕ ਚਰਚਾ ਅਧੀਨ ਪੁਸਤਕ ' ਪੰਜਾਬ : ਫ਼ਸਲਾਂ ਹੇਠੋ ਖਿਸਕਦੀ ਜ਼ਮੀਨ' ਵਿਚ ਗੁਰਪ੍ਰੀਤ ਸਿੰਘ ਤੂਰ , ਲੁਧਿਆਣਾ, ਨਵਤੇਜ ਸਿੰਘ ਬੈਂਸ, ਲੁਧਿਆਣਾ ,ਸ਼ਿੰਗਾਰਾ ਸਿੰਘ ਮਾਨ , ਬਠਿੰਡਾ, ਲਖਵੀਰ ਸਿੰਘ, ਲੌਂਗੋਵਾਲ ਚਰਚਾ ਕਰਨਗੇ।ਦੂਜਾ ਦਿਨ ਦੀ ਪਹਿਲੀ ਬੈਠਕ ਵਿਚ ' ਸੋਸ਼ਲ ਮੀਡੀਆ - ਬਿਰਤਾਂਤ, ਟ੍ਰੋਲਿੰਗ ਅਤੇ ਸਮਾਜ ਵਿਗਿਆਨ ' ਵਿਸ਼ੇ ਅਨਿਰੁਧ ਕਾਲਾ, ਲੁਧਿਆਣਾ, ਸ਼ਿਵਇੰਦਰ ਸਿੰਘ,ਸੀਨੀਅਰ ਪੱਤਰਕਾਰ, 'ਨਿਊਜ਼ ਕਲਿੱਕ,
ਪੰਜਾਬ ਐਂਡ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਐਡਵੋਕੇਟ ਅਮਨਦੀਪ ਕੌਰ ਸ਼ਾਮਲ ਹੋਣਗੇ। ਦੂਜੇ ਸ਼ੈਸ਼ਨ ਵਿਚ ' ਪੰਜਾਬੀ ਨਾਵਲ ਅਤੇ ਖੇਤੀ ਸੰਕਟ: ਬੀਤੇ ਡੇਢ ਦਹਾਕੇ ਦੀ ਬਿਰਤਾਂਤਕ ਪੇਸ਼ਕਾਰੀ' ਵਿਸ਼ੇ ਤੇ ਸੁਰਜੀਤ ਬਰਾੜ (ਡਾ.),ਘੋਲੀਆ ਕਲਾਂ,ਬਲਬੀਰ ਪਰਵਾਨਾ
ਜਲੰਧਰ ,ਜੇ.ਬੀ. ਸੇਖੋਂ (ਡਾ.)ਮਾਹਿਲਪੁਰ,ਮਹਿਲ ਸਿੰਘ ( ਡਾ.) , ਅੰਮ੍ਰਿਤਸਰ ਵਿਚਾਰ ਕਰਨਗੇ। ਤੀਜਾ ਦਿਨ ਪਹਿਲੇ ਸ਼ੈਸ਼ਨ ਵਿੱਚ
ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਲੜੀ ਅਧੀਨ 'ਭਾਰਤੀ ਕੌਮ' ਦਾ ਰਾਜਨੀਤਕ ਕਿੱਸਾ-ਸਾਹਿਤਕ ਪਰੰਪਰਾ ਅਤੇ ਇਤਿਹਾਸ-ਚੇਤਨਾ ਦਾ ਸਵਾਲ' ਵਿਸ਼ੇ ਤੇ ਅਵਿਨਾਸ਼ ਕੁਮਾਰ, ਪ੍ਰਬੁੱਧ ਆਧੁਨਿਕ ਇਤਿਹਾਸਕਾਰ
ਡਿਸਟਿੰਗੁਇਸ਼ਡ ਫੈਲੋ, ਸੈਂਟਰ ਫਾਰ ਈਕੁਵਟੀ ਸਟੱਡੀਜ਼, ਨਵੀਂ ਦਿੱਲੀ ਆਪਣੇ ਵਿਚਾਰ ਸਾਂਝੇ ਕਰਨਗੇ।ਦੂਜੇ ਸ਼ੈਸ਼ਨ ਵਿਚ ਪ੍ਰੋ: ਕਿਸ਼ਨ ਸਿੰਘ ਦੀ 1967 ਦੀ ਲਿਖਤ ' ਪੰਜਾਬੀ ਸੂਬੇ ਵਿਚ ਰਾਜਸੀ ਸੇਧ ' ਵਿਸ਼ੇ ਤੇ ਬਲਦੇਵ ਸਿੰਘ ਸ਼ੇਰਗਿੱਲ(ਅਰਥ ਸ਼ਾਸਤਰੀ),ਐਸ.ਪੀ.ਸਿੰਘ(ਸੀਨੀਅਰ ਪੱਤਰਕਾਰ ),ਸੁਮੇਲ ਸਿੰਘ ਸਿੱਧੂ (ਵਿਚਾਰਕ ਇਤਿਹਾਸਕਾਰ) ਵਿਚਾਰ ਕਰਨਗੇ।
ਚੌਥਾ ਦਿਨ ਮੁੱਖ ਸੁਰ ਭਾਸ਼ਣ 'ਭਾਰਤੀ ਲੋਕਤੰਤਰ-ਸਮਕਾਲੀ ਚੁਣੋਤੀਆਂ ਦੇ ਸਨਮੁੱਖ ਇਤਿਹਾਸ' ਵਿਸ਼ੇ ਤੇ ਸ਼ਮਸੁਲ ਇਸਲਾਮ (ਪ੍ਰੋ:) ਦਿੱਲੀ ਯੂਨੀਵਰਸਿਟੀ, ਦਿੱਲੀ ਦੇਣਗੇ। ਇਸ ਦਿਨ ਮੁੱਖ ਮਹਿਮਾਨ ਡਾ. ਧਰਮਵੀਰ ਗਾਂਧੀ,ਮੈਂਬਰ ਪਾਰਲੀਮੈਂਟਅਤੇ ਪ੍ਰਧਾਨਗੀ ਜਸ ਮੰਡ, ਕਾਲਮ ਨਵੀਸ, ਡਲਹੌਜ਼ੀ ਹੋਣਗੇ.ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਆਖਰੀ ਸ਼ੈਸ਼ਨ ਵਿੱਚ ਨਾਟਕ 'ਤੂੰ ਅਗਲਾ ਵਰਕਾ ਫੋਲ' ਲੇਖਕ, ਨਿਰਦੇਸ਼ਕ, ਅਦਾਕਾਰ ਡਾ. ਸਾਹਿਬ ਸਿੰਘ (ਅਦਾਕਾਰ ਮੰਚ, ਮੁਹਾਲੀ) ਹੋਵੇਗਾ।
ਚਾਰੇ ਦਿਨ ਪੁਸਤਕ ਪ੍ਰਦਰਸ਼ਨੀ ਵਿਚਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ 15 ਨਾਮਵਰ ਪ੍ਰਕਾਸ਼ਕ ਸ਼ਾਮਲ ਹੋਣਗੇ। ਚਿੱਤਰ ਪ੍ਰਦਰਸ਼ਨੀ ਨਿਰਲੇਪ ਸਿੰਘ, ਮੁਹਾਲੀ,ਗੁਰਪ੍ਰੀਤ ਆਰਟਿਸਟ , ਬਠਿੰਡਾ ਸ਼ਾਮਲ ਹੋਣਗੇ। ਇਸ ਮੌਕੇ ਸਰਦਾਰਾ ਸਿੰਘ ਚੀਮਾ,ਸਾਹਿਤ ਚਿੰਤਨ, ਚੰਡੀਗੜ੍ਹ,ਗਿਆਨ ਸਿੰਘ ,ਤਰਕਸ਼ੀਲ ਸੁਸਾਇਟੀ, ਬਠਿੰਡਾ ਦਾ ਸਨਮਾਨ ਹੋਵੇਗਾ। ਇਸ ਦੌਰਾਨ ਰਸੂਲਪੁਰ ਕਵੀਸ਼ਰੀ ਜੱਥਾ ਸਵਰਨ ਸਿੰਘ ਅਤੇ ਸਾਥੀ ਅਤੇ ਸਾਹਿਤਕ ਗਾਇਕੀ ਕੁਲਦੀਪ ਸਿਰਸਾ, ਸਿਰਸਾ ਪੇਸ਼ ਕਰਨਗੇ।