ਪਿਛਲੀਆਂ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਵਿੱਚ ਹੜ੍ਹ ਆਏ : ਉਗਰਾਹਾਂ
ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਵਿੱਚ ਹੜ੍ਹਾਂ ਦੇ ਪਾਣੀਆਂ ਨੇ ਵੱਡੀ ਪੱਧਰ ਤੇ ਤਬਾਹੀ ਮਚਾ ਦਿੱਤੀ ਹੈ। ਹਜ਼ਾਰਾਂ ਘਰ ਢੈਹ ਗਏ ਹਨ, ਫਸਲਾਂ ਬਰਬਾਦ ਹੋ ਗਈਆਂ ਹਨ ਮਨੁੱਖੀ ਜਾਨਾਂ ਅਤੇ ਪਸ਼ੂ ਧਨ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਪਰ ਮੌਜੂਦਾ ਸਰਕਾਰਾ ਨੇ ਲੋੜ ਅਨੁਸਾਰ ਪੀੜਤ ਲੋਕਾਂ ਦੀ ਬਾਹ ਨਹੀਂ ਫੜੀ। ਅੱਜ ਮਾਨਸਾ ਜਿਲ੍ਹੇ ਦੇ ਪਿੰਡ ਕੋਟ ਲੱਲੂ ਵਿੱਚ ਜਿਲ੍ਹਾ ਪੱਧਰੀ ਸਰਗਰਮ ਆਗੂ ਵਰਕਰਾਂ ਦੀ ਹੋਈ ਖੁੱਲ੍ਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਹੜ ਪੀੜਤਾਂ ਦੀ ਹਰ ਪੱਖ ਤੋਂ ਮੱਦਦ ਖੁਲ੍ਹੇ ਦਿਲ ਨਾਲ ਕਰੇਗੀ। ਜਥੇਬੰਦੀ ਦੇ ਵਰਕਰ ਪਿੰਡਾਂ ਵਿੱਚੋਂ ਕਣਕ ਤੂੜੀ ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਇੱਕਠਾ ਕਰਕੇ ਹੜ ਪੀੜਤ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਵੰਡੇਗੀ। ਉਗਰਾਹਾਂ ਨੇ ਇਸ ਕੰਮ ਲਈ ਵਰਕਰਾਂ ਨੂੰ ਪੂਰੀ ਵਿਊਂਤਬੰਦੀ ਨਾਲ ਮੁਹਿੰਮ ਚਲਾਉਂਣ ਲਈ ਕਿਹਾ ਕਿ ਵੱਖ ਵੱਖ ਜਿਲਿ੍ਹਆਂ ਦੀਆਂ ਡਿਊਟੀਆ ਹੜ੍ਹ ਪੀੜਤਾਂ ਲਈ ਵੰਡ ਦਿੱਤੀਆਂ ਹਨ। ਜਿਵੇਂ ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਇਹਨਾਂ ਜਿਲਿ੍ਹਆਂ ਵਿੱਚੋਂ ਫਾਜ਼ਿਲਕਾਂ ਜਿਲ੍ਹੇ ਦੇ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ ਲੋੜੀਂਦਾ ਸਮਾਨ ਹੜ੍ਹ ਪੀੜਤਾਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ ਉਥੇ ਕਿਸਾਨਾਂ ਦੇ ਖੇਤਾਂ ਚੋਂ ਦਰਿਆਵਾਂ ਦੀ ਗਾਰ ਹਟਾਉਂਣ ਲਈ ਹਜ਼ਾਰਾਂ ਦੀ ਗਿਣਤੀ *ਚ ਟਰੈਕਟਰ ਵੀ ਭੇਜੇ ਜਾਣਗੇ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਪਿੰਡਾਂ ਦੇ ਲੋਕਾਂ ਨੂੰ