ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਜੰਗਜੀਤ ਸਿੰਘ ਅਤੇ SHO ਸੁੱਖਵਿੰਦਰ ਗਿੱਲ
ਦੀਦਾਰ ਗੁਰਨਾ
ਪਟਿਆਲਾ 16 ਫਰਵਰੀ 2026 : ਵਰੁਣ ਸ਼ਰਮਾ SSP ਪਟਿਆਲਾ ਦੀ ਅਗਵਾਈ ਅਤੇ ਪਲਵਿੰਦਰ ਚੀਮਾ SP ਸਿਟੀ ਦੀ ਨਿਗਰਾਨੀ ਹੇਠ , SHO ਤ੍ਰਿਪੜੀ ਸੁੱਖਵਿੰਦਰ ਗਿੱਲ ਦੀ ਟੀਮ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮੋਬਾਈਲ ਫੋਨ ਖੋਹਣ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ,
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਸ਼ਹਿਰ ਵਿੱਚ ਰਾਹ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਕੇ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ , ਮੁਲਜ਼ਮਾਂ ਕੋਲੋਂ ਖੋਹ ਕੀਤੇ ਗਏ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ , ਪੁਲਿਸ ਵੱਲੋਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇ