ਨਿਰਮਲਜੀਤ ਸਿੰਘ ਨੂੰ ਬੀਜੇਪੀ ਦਾ ਜ਼ਿਲ੍ਹਾ ਪ੍ਰੈਜੀਡੈਂਟ ਨਿਯੁਕਤ ਕੀਤਾ
ਗੁਰਪ੍ਰੀਤ ਸਿੰਘ ਜਖਵਾਲੀ / ਬਾਬੂਸ਼ਾਹੀ ਬਿਊਰੋ
ਪਟਿਆਲਾ 08 ਮਈ 2026:- ਪਟਿਆਲਾ ਤੋਂ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਨਿਰਮਲਜੀਤ ਸਿੰਘ ਦੌਣ ਕਲਾਂ ਸਟੇਟ ਅਗਜੈਕਟਿਵ ਮੈਂਬਰ ਕਿਸਾਨ ਮੋਰਚਾ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤ ਨੂੰ ਦੇਖਦੇ ਹੋਏ, ਪੰਜਾਬ ਦੀ ਹਾਈ ਕਮਾਂਡ ਪਾਰਟੀ ਬੀਜੇਪੀ ਅਤੇ ਲੋਕਲ ਬਾਡੀ ਸੈਲ ਬੀਜੇਪੀ ਨੌਰਥ ਦਾ ਜਿਲਾ ਪ੍ਰੈਜੀਡੈਂਟ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਕਨਵੀਨਰ ਕੇ.ਕੇ. ਮਲਹੋਤਰਾ ਅਤੇ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਈ। ਇਸ ਮੌਕੇ ਨਿਰਮਲਜੀਤ ਸਿੰਘ ਦੌਣ ਕਲਾਂ ਵੱਲੋ ਬੀਜੇਪੀ ਹਾਈ ਕਮਾਂਡ ਪਾਰਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗੂ ਹੀ ਪਾਰਟੀ ਦੀ ਚੜਦੀਕਲਾ ਕਲਾਂ ਲਈ ਨਿਰੰਤਰ ਸੇਵਾ ਕਰਦੇ ਰਹਿਣਗੇ ।
- Download Babushahi App
-
-