ਨਿਜੀ ਹਸਪਤਾਲ ਨੇ ਔਰਤ ਦੀ ਮੌਤ ਤੋਂ ਬਾਅਦ ਲਾਸ਼ ਦੇਣ ਤੋਂ ਕੀਤਾ ਇਨਕਾਰ , ਹੰਗਾਮੇ ਤੋਂ ਬਾਅਦ ਮਿਲੀ ਲਾਸ਼
ਰੋਹਿਤ ਗੁਪਤਾ
ਗੁਰਦਾਸਪੁਰ , 11ਜਨਵਰੀ 2026 :
ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਕਿ ਜੇਕਰ ਕਿਸੇ ਵੀ ਹਸਪਤਾਲ ਵਿੱਚ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਹਸਪਤਾਲ ਪੈਸੇ ਦੇ ਲੈਣ ਦਿੰਦੇ ਚਲਦੇ ਲਾਸ਼ ਨੂੰ ਰੋਕ ਕੇ ਨਹੀਂ ਰੱਖ ਸਕਦਾ ਪਰ ਬਾਵਜੂਦ ਇਸ ਤੇ ਨਿਜੀ ਹਸਪਤਾਲ ਮੁੱਖ ਮੰਤਰੀ ਨਿਰਦੇਸ਼ਾ ਦੀ ਪਰਵਾਹ ਨਹੀਂ ਕਰਦੇ । ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਜਦੋਂ ਇੱਕ ਨਿੱਜੀ ਹਸਪਤਾਲ ਵਿੱਚ ਔਰਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਲੈਣ ਲਈ ਔਰਤ ਦੇ ਸਹੁਰੇ ਪਰਿਵਾਰ ਨੂੰ ਹੰਗਾਮਾ ਕਰਨਾ ਪਿਆ। ਮਾਮਲਾ 40 ਹਜਾਰ ਰੁਪਏ ਦੇ ਬਕਾਇਆ ਭੁਗਤਾਨ ਦਾ ਸੀ ਜੋ ਪਰਿਵਾਰ ਵੱਲੋਂ ਚੁਕਾਇਆ ਨਹੀਂ ਸੀ ਗਿਆ । ਹੰਗਾਮੇ ਤੋਂ ਬਾਅਦ ਮੌਕੇ ਤੇ ਵਾਰਡ ਨੰਬਰ 6 ਦੇ ਐਮਸੀ ਬਲਰਾਜ ਸਿੰਘ ਵੀ ਪਹੁੰਚੇ ਤੇ ਹਸਪਤਾਲ ਦੇ ਬਾਹਰ ਇਲਾਕੇ ਦੇ ਲੋਕ ਮੰਗਾ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਤਾਂ ਹਸਪਤਾਲ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਔਰਤ ਦੀ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ ।
ਪੀੜਿਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਨੂੰ ਇਲਾਜ ਲਈ ਇਸ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਈ ਗਈ ਸੀ ਪਰ ਔਰਤ ਦੀ ਮੌਤ ਹੋ ਗਈ ਉਹਨਾਂ ਵੱਲੋਂ ਪਹਿਲਾਂ ਹੀ ਉਸਦੇ ਇਲਾਜ ਤੇ ਡੇਢ਼ ਲੱਖ ਰੁਪਏ ਖਰਚਿਆ ਜਾ ਚੁੱਕਿਆ ਸੀ ਪਰ ਮੌਤ ਤੋਂ ਬਾਅਦ ਵੀ ਲਾਸ਼ ਦੇਣ ਤੋਂ ਪਹਿਲਾਂ ਹਸਪਤਾਲ ਵੱਲੋਂ 40,000 ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਕਾਰਨ ਲਾਸ਼ ਨਹੀਂ ਦਿੱਤੀ ਗਈ ਤਾਂ ਉਹ ਹਸਪਤਾਲ ਦੇ ਬਾਹਰ ਹੰਗਾਮਾ ਕਰਨ ਮਜਬੂਰ ਹੋ ਗਏ ਤੇ ਮੌਕੇ ਤੇ ਉਹਨਾਂ ਦੇ ਮੁਹੱਲੇ ਦੇ ਐਮਸੀ ਬਲਰਾਜ ਸਿੰਘ ਵੀ ਪਹੁੰਚੇ ਜਿਸ ਤੋਂ ਬਾਅਦ ਹਸਪਤਾਲ ਵੱਲੋਂ ਅਮਰੀਕਾ ਦੀ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ ਹੈ।