← ਪਿਛੇ ਪਰਤੋ
ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਸਕੂਟਰੀ ਸਵਾਰ ਪਤੀ ਪਤਨੀ ਨੂੰ ਲਿਆ ਲਪੇਟ ਵਿੱਚ, ਮੌਕੇ ਤੇ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 13 ਮਈ ਦੀਨਾਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਸਕੂਟਰੀ ਤੇ ਸਵਾਰ ਪਤੀ ਪਤਨੀ ਨੂੰ ਅਚਾਨਕ ਤੇਜ ਰਫਤਾਰ ਕਾਲੇ ਰੰਗ ਦੀ ਸਕਾਰਪੀਓ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ ਪਤਨੀ ਦੋਨਾਂ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਨੇ ਪਤੀ ਪਤਨੀ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆਪਣੀ ਸਕੂਟਰੀ ਦੇ ਸਵਾਰ ਹੋ ਕੇ ਵਾਪਸ ਜਾ ਰਹੇ ਸਨ ਜਦ ਉਹ ਦੀਨਾਨਗਰ ਬਾਈਪਾਸ ਰਾਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਨਾਂ ਵੱਲੋਂ ਪਿੰਡ ਕੋਠੇ ਲੋਹਗੜ੍ਹ ਨੂੰ ਜਾਂਦੀ ਸੜਕ ਨੂੰ ਕਰਾਸ ਕਰਨਾ ਸੀ ਪਰ ਇੱਕ ਤੇਜ਼ ਰਫਤਾਰ ਆ ਰਹੀ ਸਕਾਰਪੀਓ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਮ੍ਰਿਤਕ ਪਤੀ ਪਤਨੀ ਦੀ ਪਹਿਚਾਣ ਕਰਤਾਰ ਚੰਦ ਅਤੇ ਸ਼ਾਂਤੀ ਦੇਵੀ ਵਜੋਂ ਦੱਸੀ ਜਾ ਰਹੀ ਹੈ ਉਧਰ ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 2349