ਡੇਰਾ ਸਿਰਸਾ ਪੈਰੋਕਾਰ ਮਹਿੰਦਰ ਕੌਰ ਇੰਸਾਂ ਨੂੰ ਪ੍ਰਾਪਤ ਹੋਇਆ 125ਵੇਂ ਸਰੀਰਦਾਨੀ ਬਣਨ ਦਾ ਮਾਣ
ਅਸ਼ੋਕ ਵਰਮਾ
ਬਠਿੰਡਾ,4 ਜੁਲਾਈ 2025 : ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 168 ਕਾਰਜਾਂ ਚੋਂ ਇੱਕ ਕੀਤੇ ਜਾ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ਦੀ ਸੇਵਾਦਾਰ ਮਾਤਾ ਮਹਿੰਦਰ ਕੌਰ ਇੰਸਾਂ ਨੂੰ 125ਵੀਂ ਸਰੀਰਦਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਬਲਾਕ ਬਠਿੰਡਾ ਦੇ ਏਰੀਆ ਥਰਮਲ ਕਲੋਨੀ ਦੀ ਨਿਵਾਸੀ ਮਹਿੰਦਰ ਕੌਰ ਇੰਸਾਂ(68) ਵਾਰਡ ਨੰ.2, ਕਰਤਾਰ ਕਲੋਨੀ, ਸਾਹਮਣੇ 3 ਨੰਬਰ ਝੀਲ, ਸਹਾਇਕ ਪ੍ਰੋਫੈਸਰ ਮਿਮਿਟ ਮਲੋਟ ਅਤੇ ਐਂਕਰ ਗੁਰਪ੍ਰੀਤ ਸੋਨੀ ਇੰਸਾਂ ਦੇ ਮਾਤਾ ਸਨ ਜਿੰਨ੍ਹਾਂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਪੁੱਤਰ ਤੋਂ ਇਲਾਵਾ ਰਿਪਨ ਇੰਸਾਂ, ਪੋਤਰੇ ਅੰਸ਼ਮੀਤ ਇੰਸਾਂ, ਧੀਆਂ ਕਮਲਪ੍ਰੀਤ ਕੌਰ ਇੰਸਾਂ, ਗੁਰਮਨਦੀਪ ਕੌਰ ਇੰਸਾਂ, ਜਵਾਈ ਕਮਲਦੀਪ ਸਿੰਘ, ਅਮਨਦੀਪ ਸਿੰਘ ਇੰਸਾਂ ਅਤੇ ਪਰਿਵਾਰਕ ਮੈਂਬਰਾਂ ਨੇ ਮੈਡੀਕਲ ਖੋਜਾਂ ਲਈ ਮ੍ਰਿਤਕ ਦੇਹ ਸ੍ਰੀ ਗੁਰੂ ਗੋਬਿੰਦ ਸਿੰਘ ਟਰਾਈਸੈਂਚਨਰੀ ਮੈਡੀਕਲ ਕਾਲਜ, ਗੁਰੂਗ੍ਰਾਮ (ਹਰਿਆਣਾ) ਨੂੰ ਸੌਂਪ ਦਿੱਤੀ।
ਨਾਅਰਿਆਂ ਦੀ ਗੂੰਜ ’ਚ ਵਿਦਾਇਗੀ
ਇਸ ਮੌਕੇ ਹਾਜ਼ਰ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਵੱਲੋਂ ਮਾਤਾ ਮਹਿੰਦਰ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਮਹਿੰਦਰ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮਿਰਤਕ ਦੀ ਦੇਹ ਨੂੰ ਪ੍ਰੀਵਾਰ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਦਿਨੇਸ਼ ਇੰਸਾਂ ਨੇ ਦੱਸਿਆ ਅੱਜ ਸੁਬਾ ਮਾਤਾ ਮਹਿੰਦਰ ਕੌਰ ਇੰਸਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ। ਮਾਤਾ ਮਹਿੰਦਰ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਅਤੀ ਉੱਤਮ ਫੈਸਲਾ: ਮਿਮਿਟ
ਸੰਸਥਾ ਮਿਮਿਟ ਮਲੋਟ ਦੇ ਸਟਾਫ ਮੈਂਬਰ ਗੁਰਪ੍ਰੀਤ ਸਿੰਘ ਸੋਨੀ ਜੀ ਦੇ ਮਾਤਾ ਜੀ ਸ੍ਰੀਮਤੀ ਮਹਿੰਦਰ ਕੌਰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ ’ਚ ਜਾ ਬਿਰਾਜੇ ਹਨ ਮੈਂ ਇਸ ਦੁੱਖ ਦੀ ਘੜੀ ’ਚ ਸੋਨੀ ਜੀ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਇਆ ਹਾਂ। ਪੂਰੀ ਸੰਸਥਾ ਦਾ ਸਟਾਫ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ। ਮੈਨੂੰ ਜਾਣਕਾਰੀ ਮਿਲੀ ਹੈ ਕਿ ਮਾਤਾ ਜੀ ਬਹੁਤ ਹੀ ਸੇਵਾ ਭਾਵ ਵਾਲੇ ਸਨ ਅਤੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਕਿਹਾ ਸੀ ਕਿ ਉਨਾਂ ਦਾ ਮਿਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਬਹੁਤ ਉੱਤਮ ਕਾਰਜ ਹੈ।
ਡਾ. ਜਸਕਰਨ ਸਿੰਘ ਭੁੱਲਰ, ਮਿਮਿਟ ਮਲੋਟ
ਸ਼ਰੀਰਦਾਨ ਸਰਵਉੱਤਮ ਦਾਨ:
ਅੱਜ ਕਰਤਾਰ ਕਲੋਨੀ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਹੈ ਜਸਵੰਤ ਸਿੰਘ ਦੀ ਧਰਮ ਪਤਨੀ, ਗੁਰਪ੍ਰੀਤ ਸਿੰਘ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਜੀ ਇਹ ਸੰਸਾਰ ਤੋਂ ਚਲੇ ਗਏ, ਉਨਾਂ ਦੇ ਜਾਣ ਦੇ ਨਾਲ ਇਕੱਲਾ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਪੂਰੇ ਸਮਾਜ ਨੂੰ ਘਾਟਾ ਪਿਆ ਹੈ, ਕਿਉਂਕਿ ਉਹ ਬਹੁਤ ਮਿੱਠ ਬੋਲੜੇ ਸਮਾਜਿਕ ਕੰਮਾਂ ਦੇ ਵਿੱਚ ਹਰ ਸਮੇਂ ਲੱਗੇ ਰਹਿੰਦੇ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੋਣ ਦੇ ਨਾਤੇ ਉਹਨਾਂ ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਭਲਾਈ ਕਾਰਜ਼ ਹਨ, ਉਨਾਂ ’ਚ ਸੇਵਾ ਕਰਦਿਆਂ ਹਮੇਸ਼ਾਂ ਹੀ ਯੋਗਦਾਨ ਪਾਇਆ। ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਹੋਣ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਇਹ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੀ ਦੇਹ ਨੂੰ ਹੋਰ ਕਰਮਕਾਂਡਾਂ ਅਤੇ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਕਾਲਜ ਨੂੰ ਖੋਜਾਂ ਲਈ ਦੇ ਦੇਣਾ। ਜਿਉਂਦੇ ਜੀ ਲੋਕ ਪੈਸਾ ਤਾਂ ਦਾਨ ਕਰਦੇ ਹਨ ਪਰ ਸਰੀਰ ਦਾ ਦਾਨ ਕਰਨਾ ਬਹੁਤ ਉੱਤਮ ਦਾਨ ਹੈ, ਜਿਸਨੂੰ ਸਹੀ ਤੌਰ ਤੇ ਪਰਮਾਤਮਾ ਨਾਲ ਜੁੜਿਆ ਹੋਇਆ ਵਿਅਕਤੀ ਹੀ ਕਰ ਸਕਦਾ ਹੈ।
ਜਗਰੂਪ ਸਿੰਘ ਗਿੱਲ, ਹਲਕਾ ਵਿਧਾਇਕ
ਇਹ ਸ਼ਖਸ਼ੀਅਤਾਂ ਸਨ ਹਾਜ਼ਰਇਸ ਮੌਕੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ, ਸੇਵਾ ਮੁਕਤ ਐਸਐਸਪੀ ਵਿਜੀਲੈਂਸ ਦਰਸ਼ਨ ਸਿੰਘ, ਨਗਰ ਨਿਗਮ ਵਾਰਡ ਨੰ.2 ਤੋਂ ਕੌਂਸਲਰ ਸੁਖਦੀਪ ਸਿੰਘ, ਐਕਸੀਅਨ ਧਰਮਵੀਰ ਸਿੰਘ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਅਤੇ ਮਿਮਿਟ ਦੇ ਸਟਾਫ ਮੈਂਬਰ, ਗੀਤਕਾਰ ਅਲਬੇਲ ਬਰਾੜ ਇੰਸਾਂ, 85 ਮੈਂਬਰ ਗੁਰਮੇਲ ਸਿੰਘ ਇੰਸਾਂ, ਇੰਜ. ਬਾਰਾ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਕੁਲਬੀਰ ਸਿੰਘ ਇੰਸਾਂ, ਰਜਿੰਦਰ ਗੋਇਲ ਇੰਸਾਂ, ਮੇਘ ਰਾਜ ਇੰਸਾਂ, ਵਿਕਾਸ ਇੰਸਾਂ, ਸੇਵਕ ਇੰਸਾਂ ਗੋਨਿਆਣਾ, ਪ੍ਰਿੰਸੀਪਲ ਈਸ਼ਵਰ ਸ਼ਰਮਾ ਇੰਸਾਂ ਹਿਮਾਚਲ ਪ੍ਰਦੇਸ਼, ਹਰਮੀਤ ਸਿੰਘ ਇੰਸਾਂ ਫਿਰੋਜਪੁਰ, 85 ਮੈਂਬਰ ਭੈਣਾਂ ਊਸ਼ਾ ਇੰਸਾਂ, ਅਮਰਜੀਤ ਇੰਸਾਂ, ਮਾਧਵੀ ਇੰਸਾਂ, ਚਰਨਜੀਤ ਇੰਸਾਂ, ਸੁਰਿੰਦਰ ਇੰਸਾਂ, ਵੀਨਾ ਇੰਸਾਂ, ਵਿਨੋਦ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਸੁਖਵਿੰਦਰ ਇੰਸਾਂ, ਇੰਦਰਜੀਤ ਇੰਸਾਂ ਗੋਨਿਆਣਾ ਅਤੇ ਕਮਲਜੀਤ ਇੰਸਾਂ ਗੋਨਿਆਣ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।