ਡੇਰਾ ਸਿਰਸਾ ਪੈਰੋਕਾਰਾਂ ਨੇ ਲੋੜਵੰਦ ਪ੍ਰੀਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾਕੇ ਦਿੱਤਾ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2025: ਡੇਰਾ ਸੱਚਾ ਸੌਦਾ ਦੀ ਸਿੱਖਿਆ ਤੇ ਚਲਦਿਆਂ ਬਲਾਕ ਬਠਿੰਡਾ ਦੇ ਏਰੀਆ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀ ਸਾਧ ਸੰਗਤ ਨੇ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾ ਕੇ ਉਸ ਦੇ ਚਿਰਾਂ ਤੋਂ ਅਧੂਰੇ ਪਏ ਸੁਪਨੇ ਨੂੰ ਪੂਰਾ ਕੀਤਾ ਹੈ ਇਸ। ਇਹ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਸਤਵੀਰ ਵਾਲੀਆ ਇੰਸਾਂ ਨੇ ਦੱਸਿਆ ਕਿ ਬਠਿੰਡਾ ਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ, ਗਲੀ ਨੰ.4/1 ਦੀ ਵਾਸੀ ਸੁਮਨ ਰਾਣੀ ਪਤਨੀ ਸਵ. ਸੁਰਿੰਦਰ ਕੁਮਾਰ ਦੇ ਪਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੇ ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਘਰ ਦੀ ਆਰਥਿਕ ਹਾਲਤ ਨਾਜੁਕ ਹੋਣ ਕਰਕੇ ਉਹ ਆਪਣੇ ਮਕਾਨ ਦੀ ਮੁਰੰਮਤ ਵਗੈਰਾ ਕਰਵਾਉਣ ਤੋਂ ਅਸਮਰੱਥ ਸੀ।
ਬੱਚਿਆਂ ਨਾਲ ਖਸਤਾ ਹਾਲ ਛੱਤ ਵਾਲੇ ਮਕਾਨ ’ਚ ਬਹੁਤ ਹੀ ਤਰਸਯੋਗ ਹਾਲਤ ਵਿਚ ਰਹਿ ਰਹੀ ਸੀ। ਅਕਸਰ ਬਰਸਾਤਾਂ ਵਿਚ ਛੱਤ ਚੋਣ ਲੱਗ ਜਾਂਦੀ ਸੀ ਅਤੇ ਹਰ ਵੇਲੇ ਛੱਤ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਸੀ। ਇਸ ਸਬੰਧੀ ਪਤਾ ਲੱਗਣ ਤੇ ਤਕਰੀਬਨ ਦੋ ਦਰਜਨ ਸੇਵਾਦਾਰਾਂ ਨੇ ਮਿਸਤਰੀਆਂ ਦੀ ਮੱਦਦ ਨਾਲ ਇਸ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾ ਕੇ ਦਿੱਤਾ। ਆਪਣੇ ਘਰ ਦੀ ਬਦਲੀ ਹੋਈ ਛੱਤ ਵੱਲ ਦੇਖ ਕੇ ਖੁਸ਼ ਹੁੰਦਿਆਂ ਸੁਮਨ ਰਾਣੀ ਅਤੇ ਬੱਚਿਆਂ ਨੇ ਕਿਹਾ ਕਿ ਸੇਵਾਦਾਰਾਂ ਨੇ ਉਨਾਂ ਦੇ ਘਰ ਦੀ ਛੱਤ ਬਦਲ ਕੇ ਉਨਾਂ ਨੂੰ ਬੇਫਿਕਰ ਕਰ ਦਿੱਤਾ ਹੈ, ਕਿਉਂਕਿ ਬਰਸਾਤਾਂ ਦੇ ਦਿਨਾਂ ਵਿਚ ਉਹ ਡਰ-ਡਰ ਕੇ ਦਿਨ-ਰਾਤ ਕੱਟਦੇ ਸਨ।
ਇਸ ਮੌਕੇ ਪ੍ਰੀਵਾਰ ਨੇ ਡੇਰਾ ਸੱਚਾ ਸੌਦਾ ਦੇ ਪ੍ਰੋਮੀਆਂ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਸਿੱਖਿਆ ਸਦਕਾ ਉਹਨਾਂ ਦਾ ਬਹੁਤ ਵੱਡਾ ਫਿਕਰ ਮੁਕਾਇਆ ਹੈ। ਇਲਾਕਾ ਨਿਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰੇਮੀ ਸੇਵਕ ਸਤਵੀਰ ਵਾਲੀਆ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਇੰਦਰ ਇੰਸਾਂ, ਰਾਮ ਕਿਸ਼ੋਰ ਇੰਸਾਂ, ਅਜੈਬ ਇੰਸਾਂ, ਰੋਤਾਸ਼ ਰਾਜੂ ਇੰਸਾਂ, ਬਿਰਜ ਪਾਲ ਇੰਸਾਂ, ਤਜਿੰਦਰ ਬਿੱਟੂ ਇੰਸਾਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਗੁਰਤੇਜ ਇੰਸਾਂ, ਗੁਲਸ਼ਨ ਇੰਸਾਂ, ਅੰਗਰੇਜ ਇੰਸਾਂ, ਰਾਜੂ ਇੰਸਾਂ ਮਿਸਤਰੀ, ਵਿਨੋਦ ਇੰਸਾਂ, ਅਸ਼ੋਕ ਬਿੱਟੂ ਇੰਸਾਂ ਕੋਟ ਫੱਤੇ ਵਾਲੇ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਅਫੇਅਰ ਕਮੇਟੀ ਦੇ ਸੇਵਾਦਾਰ ਅਤੇ ਹੋਰ ਸਾਧ ਸੰਗਤ ਨੇ ਆਪਣੀ ਸੇਵਾ ਨਿਭਾਈ।