ਡੇਰਾ ਸਿਰਸਾ ਦੇ ਆਗੂ ਪ੍ਰਬੰਧਕ ਦਾ ਸਰੀਰਦਾਨ ਕਰਕੇ ਪ੍ਰੀਵਾਰ ਨੇ ਅੱਗੇ ਤੋਰੀ ਸਮਾਜ ਸੇਵਾ ਦੀ ਪਿਰਤ
ਅਸ਼ੋਕ ਵਰਮਾ
ਬਠਿੰਡਾ, 18 ਮਈ 2026 : ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤਾ ਜਾ ਰਹੇ 175 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਚੋਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ ਡੇਰਾ ਸਿਰਸਾ ਦੇ ਇੱਕ ਮੋਹਰੀ ਆਗੂ ਪ੍ਰਬੰਧਕ ਦਾ ਸਰੀਰਦਾਨ ਕੀਤਾ ਗਿਆ ਜੋ ਸ਼ਹਿਰ ਦਾ 131ਵਾਂ ਸਰੀਰਦਾਨੀ ਬਣਿਆ ਹੈ। ਬਠਿੰਡਾ ਦੇ ਸਮਾਜਿਕ ਹਲਕਿਆਂ ’ਚ ਸਰੀਰਦਾਨ ਦੀ ਪਿਰਤ ਨੂੰ ਅੱਗੇ ਤੋਰਨ ਲਈ ਪ੍ਰੀਵਾਰ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਹੋ ਰਹੀ ਹੈ। ਬਠਿੰਡਾ ਦੇ ਏਰੀਆ ਐਨਐਫਐਲ ਦੇ ਡੇਰਾ ਸ਼ਰਧਾਲੂ ਸੱਚੇ ਨਿਮਰ ਸੇਵਾਦਾਰ ਜਸਵੰਤ ਸਿੰਘ ਗਰੇਵਾਲ ਇੰਸਾਂ (72) ਵਾਸੀ ਆਦਰਸ਼ ਨਗਰ ਬਠਿੰਡਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਜਿੰਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਸਸਕਾਰ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ।
ਅੱਜ ਜਸਵੰਤ ਸਿੰਘ ਗਜਰੇਵਾਲ ਦੀ ਮੌਤ ਉਪਰੰਤ ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਪਤਨੀ ਹਰਬੰਸ ਕੌਰ ਇੰਸਾਂ, ਪੁੱਤਰ ਸੁਰਿੰਦਰਪਾਲ ਇੰਸਾਂ, ਨੂੰਹ ਕਿਰਨਪਾਲ ਇੰਸਾਂ, ਧੀਆਂ ਓਂਕਾਰ ਇੰਸਾਂ, ਸਰਬਜੀਤ ਇੰਸਾਂ ਆਸਟਰੇਲੀਆ, ਜਵਾਈ ਬਸੰਤ ਇੰਸਾਂ, ਨਵਦੀਪ ਇੰਸਾਂ ਆਸਟਰੇਲੀਆ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮ ਰਾਏ ਇੰਸਟੀਚਿਊਟ ਆਫ ਮੈਡੀਕਲ ਐਂਡ ਹੈਲਥ ਸਾਇੰਸਜ਼ ਅਤੇ ਸ਼੍ਰੀ ਮਹੰਤ ਇੰਦਰੇਸ਼ ਹਸਪਤਾਲ, ਪਟੇਲ ਨਗਰ ਦੇਹਰਾਦੂਨ ( ਉਤਰਾਖੰਡ) ਨੂੰ ਦਾਨ ਵਜੋਂ ਸੌਂਪ ਦਿੱਤੀ। ਇਸ ਮੌਕੇ ਹਾਜ਼ਰ ਡੇਰਾ ਪੈਰੋਕਾਰਾਂ ਨੇ ‘ਸੱਚੇ ਨਿਮਰ ਸੇਵਾਦਾਰ ਜਸਵੰਤ ਸਿੰਘ ਗਰੇਵਾਲ ਇੰਸਾਂ ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ ਜਸਵੰਤ ਸਿੰਘ ਗਰੇਵਾਲ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰੇ ਲਾਏ ਅਤੇ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਬਠਿੰਡਾ ਅਤੇ ਨੇੜਲੇ ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀਆਂ-ਪੁੱਤਰ ਇੱਕ ਸਮਾਨ ਤੇ ਚਲਦਿਆਂ ਜਸਵੰਤ ਸਿੰਘ ਗਰੇਵਾਲ ਇੰਸਾਂ ਦੇ ਪੁੱਤਰ, ਜਵਾਈਆਂ ਦੇ ਨਾਲ-ਨਾਲ ਧੀਆਂ ਅਤੇ ਨੂੰਹ ਵੱਲੋਂ ਵੀ ਅਰਥੀ ਨੂੰ ਮੋਢਾ ਦਿੱਤਾ ਗਿਆ। ਉਨ੍ਹਾਂ ਦੇ ਸਾਥੀ ਰਾਮ ਕਰਨ ਇੰਸਾਂ ਭਵਾਨੀਗੜ੍ਹ ਨੇ ਕਿਹਾ ਕਿ ਜਸਵੰਤ ਸਿੰਘ ਗਰੇਵਾਲ ਨੇ ਸਾਰੀ ਜਿੰਦਗੀ ਮਾਨਵਤਾ ਭਲਾਈ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਰਜਿੰਦਰ ਗੋਇਲ ਇੰਸਾਂ, ਸੇਵਕ ਇੰਸਾਂ ਗੋਨਿਆਣਾ, ਵਿਜੇ ਇੰਸਾਂ ਨਾਭਾ, ਰਜਿੰਦਰ ਇੰਸਾਂ ਗਿੱਦੜਬਾਹਾ, ਸੀਨੀਅਰ ਐਡਵੋਕੇਟ ਕੇਵਲ ਬਰਾੜ ਇੰਸਾਂ, ਪੁਲਿਸ ਇੰਸਪੈਕਟਰ ਵਿਜੇ ਇੰਸਾਂ ਭਵਾਨੀਗੜ੍ਹ, ਬਠਿੰਡਾ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ, ਮਹਿਮਾ ਗੋਨਿਆਣਾ ਬਲਾਕ ਪ੍ਰੇਮੀ ਸੇਵਕ ਪ੍ਰਦੀਪ ਇੰਸਾਂ, ਸੱਚੇ ਨਿਮਰ ਸੇਵਾਦਾਰ ਭੈਣਾਂ ਚਰਨਜੀਤ ਇੰਸਾਂ, ਵਿਨੋਦ ਇੰਸਾਂ, ਸੁਰਿੰਦਰ ਇੰਸਾਂ, ਸੁਖਵਿੰਦਰ ਇੰਸਾਂ, ਵੀਨਾ ਇੰਸਾਂ ਬਠਿੰਡਾ, ਇੰਦਰਜੀਤ ਇੰਸਾਂ, ਕਮਲਜੀਤ ਇੰਸਾਂ, ਸੁਖਜਿੰਦਰ ਇੰਸਾਂ ਗੋਨਿਆਣਾ ਮੰਡੀ ਆਦਿ ਹਾਜ਼ਰ ਸਨ।
- Download Babushahi App
-
-