ਟੀਚਰ ਫੈਸਟ ਨਾਲ ਅਧਿਆਪਕਾਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਹੁੰਦਾ ਹੈ-ਅਨੀਤਾ ਸਰਮਾ ਡੀ.ਈ.ਓ
ਮਾਲੇਵਾਲ ਵਿਖੇ ਜਿਲ੍ਹਾ ਪੱਧਰੀ ਅਧਿਆਪਕਾਂ ਦੇ ਟੀਚਰ ਫੈਸਟ ਮੁਕਾਬਲੇ ਹੋਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਦਸੰਬਰ 2025 : ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਮੁਕਾਬਲੇ ਤਹਿਤ ਜਿਲ੍ਹਾ ਪੱਧਰੀ ਟੀਚਰ ਫੈਸਟ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ. ਮਾਲੇਵਾਲ ਵਿਖੇ ਅਨੀਤਾ ਸਰਮਾ ਜਿਲ੍ਹਾ ਸਿੱਖਿਆ ਅਫਸਰ ,ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ,ਗੁਰਪ੍ਰੀਤ ਸੈਂਪਲਾ ਬਲਾਕ ਨੋਡਲ ਅਫਸਰ, ਅਤੇ ਪ੍ਰਿੰਸੀਪਲ ਪਰਮਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਲੱਗਿਆ।ਇਸ ਮੁਕਾਬਲੇ ਵਿੱਚ ਵੱਖ ਵੱਖ ਬਲਾਕਾਂ ਵਿੱਚੋਂ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਅਪਰ ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਵਿਸਿਆ ਦੇ ਅਧਿਆਪਕ ਭਾਗ ਲਿਆ। ਇਸ ਜਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਜੇਤੂ ਅਧਿਆਪਕਾ ਦਾ ਸਨਾਮਨ ਅਨੀਤਾ ਸਰਮਾ ਜਿਲ੍ਹਾ ਸਿੱਖਿਆ ਅਫਸਰ,ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਵਰਿੰਦਰ ਬੰਗਾ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਨੇ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਅਨੀਤਾ ਸਰਮਾ ਡੀ.ਈ.ਓ ਅਤੇ ਲਖਵੀਰ ਸਿੰਘ ਡਿਪਟੀ ਡੀ.ਈ.ਓ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇ ਹਨ।ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਵੇਂ ਤਜਰਬੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਕਰਨ। ਇਸ ਟੀਚਟ ਫੈਸਟ ਦੌਰਾਨ ਮਾਡਲ /ਟੀਚਿੰਗ ਏਡ ਥੀਮ ਵਿੱਚ ਪਰਵੀਨ ਭੱਟੀ ਸਸਸਸ ਜਾਡਲਾ ਨੇ ਪਹਿਲਾਂ,ਹਰਦੀਪ ਰਾਏ ਸਸਸਸ ਗੋਬਿੰਦਪੁਰ ਨੇ ਦੂਸਰਾ,ਹਰਵਿੰਦਰ ਮਾਨ ਸਸਸਸ ਫਰਾਲਾ ਨੇ ਤੀਸਰਾ,ਲਰਨਿੰਗ ਐਪ ਮੁਕਬਾਲੇ ਵਿੱਚ ਵਿਜੇ ਕੁਮਾਰ ਸਹਸ ਸੇਖੂਪੁਰ ਨੇ ਪਹਿਲਾਂ,ਜਸਕਰਨ ਸਿੰਘ ਸਸਸਸ ਸਿੰਬਲ ਮਜਾਰਾ ਨੇ ਦੂਸਰਾ,ਆਈ.ਟੀ ਟੂਲ ਅਤੇ ਟੈਕਨਾਲੋਜੀ ਇਨ ਟੀਚਿੰਗ ਥੀਮ ਵਿੱਚ ਫਤਿਹ ਸਿਮਘ ਸਸਸਸ ਭਾਰਟਾਂ ਕਲਾਂ ਨੇ ਪਹਿਲ਼ਾਂ,ਨਵਜੋਤ ਕੁਮਾਰ ਸਮਿਸ ਬੱਲੋਵਾਲ ਨੇ ਦੂਸਰਾ,ਦਲਜੀਤ ਸਿੰਘ ਸਸਸਸ ਗੋਬਿੰਦਪੁਰ ਨੇ ਤੀਸਰਾ,ਸਪੈਸਲਾਈਜ਼ ਕਿੱਟ ਥੀਮ ਵਿੱਚ ਰੁਪਿੰਦਰ ਕੌਰ ੳਤੇ ਲਵਪ੍ਰੀਤ ਕੌਰ ਸਹਸ ਪਨਿਆਲੀ ਕਲਾ ਨੇ ਪਹਿਲਾਂ,ਅਰਵਿੰਦਰ ਕੌਰ ਸਹਸ ਸੈਦਪੁਰ ਕਲ਼ਾਂ, ਨੇ ਦੂਸਰਾ,ਸਤਵਿੰਦਰ ਸਿੰਘ ਸੇਂਹਬੀ ਸਹਸ ਛਦੌੜੀ ਨੇ ਤੀਸਰਾ,ਵਨ ਐਕਟ ਪਲੇ ਥੀਮ ਵਿੱਚ ਮਨਿਦਰ ਕੌਰ ਸਮਿਸ ਟੌਂਸਾ ਨੇ ਪਹਿਲਾਂ,ਪਿੰਕੀ ਸਸਸਸ ਰੱਤੇਵਾਲ ਨੇ ਦੂਸਰਾ ,ਸੁੰਦਰ ਲ਼ਿਖਾਈ ਅਤੇ ਕੈਲੇਗਰਾਫੀ ਥੀਮ ਵਿੱਚ ਗੁਰਜੀਤ ਸਸਸਸ ਮਾਹਿਲ ਗਹਿਲਾਂ ਨੇ ਪਹਿਲ਼ਾਂ,ਪ੍ਰਵੀਨ ਕੁਮਾਰੀ ਸਸਸਸ ਸੂਰਾਪੁਰ ਨੇ ਦੂਸਰਾ,ਸਤਨਾਮ ਸਿੰਘ ਸਸਸਸ ਭੱਦੀ ਨੇ ਤੀਸਰਾ,ਰੀਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਸੁਖਵਿੰਦਰ ਲਾਲ ਸਸਸਸ ਲੰਗੜੋਆ ਨੇ ਪਹਿਲਾਂ,ਨਰੇਸ ਕੁਮਾਰ ਸਹਸ ਭਾਰਟਾਂ ਕਲਾਂ ਨੇ ਦੂਸਰਾ,ਸਪਨਾ ਦੇਵੀ ਸਮਿਸ ਫਤਿਹਪੁਰ ਨੇ ਤੀਸਰਾ,ਮੈਨੁਅਲ ਗੇਮ ਅਤੇ ਵੀਡੀਓ ਗੇਮ ਥੀਮ ਵਿੱਚ ਜਤਿੰਦਰ ਸਿੰਘ ਪਾਬਲਾ ਸਹਸ ਝੰਡੇਰ ਕਲਾਂ ਨੇ ਪਹਿਲਾਂ,ਅਮਨਪ੍ਰੀਤ ਕੌਰ ਸਹਸ ਸਰਹਾਲਾਂ ਰਾਣੂਆਂ ਨੇ ਦੂਸਰਾ,ਇੰਦਰਜੀਤ ਲੰਗੜੋਆ ਨੇ ਤੀਸਰਾ,ਰੀਕਰੇਸ਼ਨਲ ਐਕਟੇਵਿਟੀ ਥੀਮ ਵਿੱਚ ਸਰਬਜੀਤ ਕੌਰ ਸਹਸ ਚਾਂਦਪੁਰ ਰੁੜਕੀ ਨੇ ਪਹਿਲ਼ਾਂ,ਮੀਨਾ ਰਾਣੀ ਸਸਸਸ ਲੰਗੜੋਆ ਨੇ ਦੂਸਰਾ ਅਤੇ ਜਸਪਾਲ ਕੌਰ ਸਸਸਸ ਬਛੌੜੀ ਨੇ ਤਸਿਰਾ , ਮਾੲਕਿਰੋ ਟੀਚਿੰਗ ਮੁਕਾਬਲੇ ਵਿੱਚ ਨਰਿੰਦਰ ਕੁਮਾਰ ਸਸਸਸ ਬਹਿਲੂਰ ਕਲਾਂ ਨੇ ਪਹਿਲ਼ਾਂ,ਲਾਜ ਕੁਮਾਰ ਐਸ.ਓ.ਸੀ ਨਵਾਂਸਹਿਰ ਨੇ ਦੂਸਰਾ,ਸੋਨਾ ਸਰਮਾ ਸਸਸਸ ਰਾਹੋਂ ਨੇ ਤੀਸਰਾ ਸਥਾਨ ਪਾ੍ਰਪਤ ਕੀਤਾ ।ਇਸ ਮੌਕੇ ਸਤਪਾਲ ਭੂੰਬਲਾ ਸਪੁੱਤਰ ਚੌਧਰੀ ਮੇਲਾ ਰਾਮ ਭੂੰਬਲਾ ਮਾਲੇਵਾਲ,ਅਮਰਜੀਤ ਖੇਪੜ ਸਾਬਕਾ ਡਿਪਟੀ ਡੀ.ਈ.ਓ ,ਸਤਨਾਮ ਸਿੰਘ ਜਿਲ਼ਹਾ ਸਾਇੰਸ ਸੁਪਰਵਾਈਜਰ,ਵਰਿੰਦਰ ਸਿੰਘ ਬੰਗਾ ਡੀ.ਆਰ.ਸੀ,ਪ੍ਰਿੰਸੀਪਲ ਰਵਿੰਦਰ ਕੁਮਾਰ ਨਵੋਦਿਆ, ਸਵਤੰਤਰ ਕੁਮਾਰ ਸੁਪਰਡੈਂਟ,ਮਾਸਟਰ ਰਾਕੇਸ ਕੁਮਾਰ ਮਾਲੇਵਾਲ,ਅਮਨਪ੍ਰੀਤ ਸਿੰਘ ਜੌਹਰ ਬੀ.ਐਨ.ਓ ਬੰਗਾ,ਪ੍ਰਿੰਸੀਪਲ ਰਾਜਨ ਭਾਰਦਵਾਜ ਬੀ.ਐਨ.ਓ ਔੜ,ਪ੍ਰਿੰਸੀਪਲ ਰਜਨੀਸ਼ ਕੁਮਾਰ ਡੀ.ਐਸ.ਐਮ, ਹੈਡ ਮਾਸਟਰ ਨਵੀਂ ਗੁਲਾਟੀ,ਹੈਡਮਾਟਰ ਪਰਮਿੰਦਰ ਭੰਗਲ ਸਟੇਟ ਐਵਾਰਡੀ, ਹੈਡ ਮਾਸਟਰ ਗੁਰਨੇਕ ਸਿੰਘ,ਮੁੱਖ ਅਧਿਆਪਕਾਂ ਨੀਲਮ ਕੁਮਾਰੀ ਮਜਾਰਾਂ ਕਲਾ, ਨੀਲਮ ਮੁੱਖ ਅਧਿਆਪਕਾਂ ਮਹਾਲੋਂ,ਮੁੱਖ ਅਧਿਆਪਖਾਂ ਸੁਨੀਤਾ ਕੁਮਾਰੀ ਨਵਾਂ ਪਿੰਡ ਟੱਪਰੀਆਂ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ, ਲੈਕ ਹਰਵਿੰਦਰ ਸਿੰਘ, ਲੈਕ ਦਵਿੰਦਰ ਪਾਲ ਭਾਟੀਆ,ਵਿਜੇ ਕੁਮਾਰ ਪੋਜੇਵਾਲ, ਰਾਜ ਕੁਮਾਰੀ,ਬਲਵੀਰ ਸਿੰਘ ਬੰਟੀ,ਤਿਲਕ ਰਾਜ ਹੈਡ ਟੀਚਰ ,ਪਵਨ ਕੁਮਾਰ ਬੀ.ਆਰ.ਸੀ ਆਦਿ ਸਮੇਤ ਸਮੂਹ ਅਧਿਆਪਕ ਹਾਜਰ ਸਨ।ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਸੱਭ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਮਾਸਟਰ ਰਾਕੇਸ ਕੁਮਾਰ ਨੇ ਕੀਤਾ।