ਜਗਰਾਉਂ: ਭਾਜਪਾ ਵੱਲੋਂ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਹਾੜਾ ਮਨਾਇਆ
ਜਗਰਾਉਂ:(ਦੀਪਕ ਜੈਨ) ਦੇਸ਼ ਦੇ ਤਿੰਨ ਵਾਰ ਪ੍ਰਧਾਨਮੰਤਰੀ ਰਹੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਮੌਕੇ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਵੱਖ-ਵੱਖ ਮੰਡਲਾਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮਾਗਮ ਆਯੋਜਿਤ ਕੀਤੇ ਗਏ। ਇਸ ਦੌਰਾਨ ਵਰਕਰਾਂ ਵੱਲੋਂ ਵਾਜਪਾਈ ਜੀ ਦੀ ਤਸਵੀਰ ਅੱਗੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਜਪਾਈ ਜੀ ਨੇ ਸਦਾ ਹੀ ਰਾਸ਼ਟਰਹਿਤ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਆਪਣੀ ਸਾਦਗੀ, ਦੂਰਦਰਸ਼ੀ ਸੋਚ ਅਤੇ ਮਜ਼ਬੂਤ ਨੇਤ੍ਰਤਵ ਨਾਲ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ।
ਸਮਾਗਮ ਦੌਰਾਨ ਗੌਰਵ ਖੁੱਲਰ, ਟੋਨੀ ਵਰਮਾ, ਸੁਮੀਤ ਅਰੋੜਾ, ਰਾਜ ਵਰਮਾ, ਨਵਨੀਤ ਗੁਪਤਾ ਸ਼ਿਸ਼ੂ, ਗੌਰਵ ਗੁਪਤਾ, ਅਨਿਲ ਕੁਮਾਰ ਸੈਂਟੀ, ਸੌਰਵ ਗਰਗ, ਡਾ. ਨਿਰਮਲ ਭੁੱਲਰ, ਨਵੀਨ ਜੈਨ, ਸੁਰੇਸ਼ ਗਰਗ, ਰਿੰਕੂ ਅਰੋੜਾ, ਵਿਵੇਕ ਭਰਤਵਾਜ, ਰਾਜਪਾਲ ਜੈਨ, ਹਨੀ ਗੋਇਲ, ਜਤਿੰਦਰ ਕੁਮਾਰ ਮਿੱਠੂ, ਲਾਲ ਚੰਦ, ਰਾਹੁਲ ਦੌਧਰਿਆ, ਕਪਿਲ ਕੁਮਾਰ, ਦਰਸ਼ਨ ਕੁਮਾਰ ਸ਼ੰਮੀ, ਗੁਰਦਿਆਲ ਸਿੰਘ, ਅਭਿਸ਼ੇਕ ਸੂਦ, ਰੋਹਿਤ ਬਾਂਸਲ, ਅਰੁਣ ਕੁਮਾਰ, ਜਨਕ ਰਾਜ, ਕੁਲਵੰਤ ਭਾਰਤੀ, ਅੰਮ੍ਰਿਤ ਲਾਲ, ਸ਼ਾਮ ਲਾਲ ਬੈਂਬੀ, ਪਰਸ਼ੋਤਮ ਬਾਂਸਲ, ਪ੍ਰਦੂਬਣ ਬਾਂਸਲ, ਮਨੀਸ਼ ਜੈਨ, ਸਤੀਸ਼ ਗਰਗ, ਰਾਕੇਸ਼ ਸ਼ਰਮਾ, ਜਤਿੰਦਰ ਕੁਮਾਰ ਸ਼ੰਮੀ, ਵੈਭਵ ਜੈਨ, ਕੁਲਦੀਪ ਕੋਚਰ, ਭਰਤ ਖੰਨਾ, ਅਮਿਤ ਸ਼ਰਮਾ, ਮਹਿੰਦਰ ਵਰਮਾ, ਕਿਸ਼ਨ ਕੁਮਾਰ, ਬਾਵਾ, ਗੁੱਡੂ ਆਦਿ ਹਾਜ਼ਰ ਸਨ।