ਗੁਰਦਾਸਪੁਰ: ਸੰਘਣੀ ਧੁੰਦ ਕਾਰਨ ਇਕ ਹੋਰ ਹਾਦਸਾ : ਟਿੱਪਰ ਨੇ ਟਰਾਲੀ ਨੂੰ ਮਾਰੀ ਟੱਕਰ
ਟਰਾਲੀ ਪਲਟੀ , ਚਾਲਕ ਨੇ ਛਲਾਂਗ ਲਗਾ ਕੇ ਬਚਾਈ ਜਾਣ
ਰੋਹਿਤ ਗੁਪਤਾ
ਗੁਰਦਾਸਪੁਰ, 20 ਦਸੰਬਰ 2025 : ਲਗਾਤਾਰ ਸੰਘਣੀ ਧੁੰਦ ਪੈਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸੜਕੀ ਹਾਦਸੇ ਵੀ ਵੱਧ ਰਹੇ ਹਨ। ਇਸੇ ਤਰਾਂ ਹੀ ਦੀਨਾਨਗਰ ਦੇ ਬਾਈਪਾਸ ਰਾਵੀ ਪੈਲੇਸ ਦੇ ਸਾਹਮਣੇ ਟਿੱਪਰ ਵਲੋਂ ਗੰਨੇ ਵਾਲੀ ਟਰਾਲ਼ੀ ਨੂੰ ਟੱਕਰ ਮਾਰਨ ਕਾਰਨ ਗੰਨੇ ਨਾਲ ਭਰੀ ਟਰਾਲੀ ਪਲਟ ਗਈ ਪਰ ਚਾਲਕ ਬਾਲ ਬਾਲ ਬੱਚ ਗਿਆ। ਦੁਰਘਟਨਾ ਵਿੱਚ ਟਰੈਕਟਰ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਟਰੈਕਟਰ ਚਾਲਕ ਮੋਨੂੰ ਵਾਸੀ ਬਡਾਲਾ ਨੇ ਦੱਸਿਆ ਕਿ ਉਹ ਗੰਨਾ ਲੈ ਕੇ ਪਨਿਆੜ ਮਿੱਲ ਤੇ ਜਾ ਰਿਹਾ ਸੀ ਜਦ ਬਾਈਪਾਸ ਤੇ ਪਹੁੰਚਾ ਤਾਂ ਪਿੱਛੋ ਆ ਰਹੇ ਕਰੈਸਰ ਨਾਲ ਭਰੇ ਇੱਕ ਟਰੱਕ ਨੇ ਅਚਾਨਕ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਸੜਕ ਤੋਂ ਹੇਠਾਂ ਡੂੰਘੀ ਥਾਂ ਤੇ ਡਿੱਗ ਗਿਆ । ਉਸਨੇ ਖੁਦ ਟਰੈਕਟਰ ਤੋ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਟਰੈਕਟਰ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਗੰਨੇ ਨਾਲ ਲੱਦੀ ਟਰਾਲੀ ਵਿੱਚੋਂ ਸਾਰਾ ਗੰਨਾ ਵੀ ਖਿਲਰ ਗਿਆ ਹੈ ਪਰ ਉਧਰ ਟੱਕਰ ਮਾਰਨ ਵਾਲਾ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।