ਖੋਜੀ ਕਾਫ਼ਿਰ (ਭੁਪਿੰਦਰ ਸਿੰਘ ਢਿੱਲੋਂ) ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
ਚੰਡੀਗੜ੍ਹ, 2 ਅਪ੍ਰੈਲ 2026- ਗੁਰੂ ਨਾਨਕ ਰਿਸਰਚ ਇੰਸਟੀਚਿਉਟ ਬਰਮਿੰਘਮ (ਯੂ.ਕੇ.) ਵੱਲੋਂ ਰੋਪੜ ਗਿਲਕੋ ਵੈਲੀ ਦੇ ਵਸਨੀਕ ਪੰਜਾਬੀ ਦੇ ਪ੍ਰਸਿੱਧ ਲੇਖਕ ਖੋਜੀ ਖਾਫ਼ਿਰ ਨੂੰ ਲਾਈਫ ਟਾਈਮ ਅਚੀਵਮੈਂਟ ਅੇਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪ੍ਰਸਿੱਧ ਪੁਸਤਕਾਂ ਵਿੱਚੋਂ ਤੱਤੀ ਤਵੀ ਦਾ ਸੇਕ, ਬਾਬਾ ਸੋਹਣ ਸਿੰਘ ਭਕਨਾ, ਚਮਤਕਾਰੀ ਕੈਨੇਡਾ, ਚਮਕੌਰ-ਏ-ਯੂਨੀਕ ਬੈਟਲ, ਭੱਖੜ, ਖੇਤ ਜੁ ਮਾਂਡਿਓ ਸੂਰਮਾ ਇਤਿਆਦ ਵਰਣਨ ਯੋਗ ਹਨ। ਉਪਰੋਕਤ ਤੋਂ ਇਲਾਵਾ ਉਨ੍ਹਾਂ 20 ਤੋਂ ਵਧੇਰੇ ਕਿਤਾਬਾਂ ਪੰਜਾਬੀ ਅਤੇ ਅੰਗਰੇਜੀ ਭਾਸ਼ਾ ਦੀ ਝੋਲੀ ਪਾਈਆਂ, ਗੁਰੂ ਨਾਨਕ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਉੱਘੇ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੀ ਮਹੱਤਵਪੂਰ ਖੋਜ ਅਧਾਰਿਤ ਲਿਖਤਾਂ ਅਤੇ ਬੇਬਾਕ ਇੰਟਰਵਿਊਆਂ ਹਮੇਸ਼ਾਂ ਪਾਠਕਾਂ ਦੀ ਪਸੰਦ ਰਹੀਆਂ ਹਨ।
ਇਸ ਮੌਕੇ ਗੁਰੂ ਨਾਨਕ ਰਿਸਰਚ ਇੰਸਟੀਚਿਊਟ ਵੱਲੋਂ ਉੱਘੇ ਸਮਾਜ ਸੇਵੀ ਦੇਵਿੰਦਰ ਸਿੰਘ ਜਟਾਣਾ ਅਤੇ ਸ. ਅਜਮੇਰ ਸਿੰਘ ਲੋਦੀ ਮਾਜਰਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੇਵਿੰਦਰ ਸਿੰਘ ਜਟਾਣਾ ਨੇ ਡਾ. ਹਰਜਿੰਦਰ ਸਿੰਘ ਦਲਗੀਰ ਦੀ ਪੁਸਤਕ 'ਲੋਹਗੜ੍ਹ' ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੀਵਨ ਝਲਕੀਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦਲਗੀਰ ਜੀ ਵੱਲੋਂ ਲਿਖੇ ਨਵੇਂ ਮਹਾਨ ਸ਼ਬਦ ਕੋਸ਼ ਅਤੇ 800 ਤੋਂ ਵੱਧ ਸਿੱਖ ਗੁਰਦੁਆਰਾ ਸਹਿਬਾਨਾਂ ਬਾਰੇ ਰਚਨਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਅਜਿਹੇ ਸੈਮੀਨਾਰ ਪੰਜਾਬ ਦੇ ਹੋਰ ਖਿੱਤਿਆਂ ਵਿੱਚ ਹੋਣੇ ਚਾਹੀਦੇ ਹਨ।
ਸੈਮੀਨਾਰ ਵਿੱਚ 100 ਤੋਂ ਵਧੇਰੇ ਉਘੇ ਵਿਦਵਾਨਾਂ ਜਿਨ੍ਹਾਂ ਵਿੱਚ ਡਾ. ਦਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਯੋਗਰਾਜ ਪੰਜਾਬ ਯੂਨੀਵਰਸਿਟੀ, ਰਾਜ ਕੁਮਾਰ ਹੰਸ ਗੁਜਰਾਤ ਯੂਨੀਵਰਸਿਟੀ, ਡਾ. ਪਾਲ ਕੌਰ, ਰਿਪੂਦੁਮਨ ਰਿੱਪੀ, ਗਜ਼ਲ ਲੇਖਿਕਾ ਬਲਜੀਤ ਸੈਣੀ ਆਦਿ ਨੇ ਹਿੱਸਾ ਲਿਆ।
Click to Follow Babushahi Facebook page →