← ਪਿਛੇ ਪਰਤੋ
ਕੌਂਸਲਰ ਵੱਲੋਂ ਆਪਣੇ ਵਾਰਡ ਵਿੱਚੋਂ ਕੂੜਾ ਇਕੱਠਾ ਕਰਵਾ ਕੇ ਡੰਪ ਉੱਪਰ ਸੁੱਟਵਾਇਆ
ਦੀਪਕ ਜੈਨ
ਜਗਰਾਉਂ- ਵਾਰਡ ਨੰਬਰ 16 ਦੇ ਕੌਂਸਲਰ ਸੁਧਾ ਭਾਰਤਵਾਜ ਅਤੇ ਉਹਨਾਂ ਦੇ ਪਤੀ ਰਾਜ ਭਾਰਦਵਾਜ ਠੇਕੇਦਾਰ ਵੱਲੋਂ ਅੱਜ ਸਵੇਰੇ ਸਾਢੇ ਛੇ ਵਜੇ ਦੋ ਮਜ਼ਦੂਰ ਅਤੇ ਇੱਕ ਬਾਈਕ ਰੇਹੜਾ ਕਿਰਾਏ ਤੇ ਲਿਆ ਕੇ ਵਾਰੜ ਦੇ ਘਰ ਘਰ ਤੋਂ ਕੂੜਾ ਇਕੱਠਾ ਕਰਵਾਇਆ ਅਤੇ ਇਸ ਨੂੰ ਡਿਸਪੋਜਲ ਰੋਡ ਤੇ ਲੱਗੇ ਹੋਏ ਕੂੜੇ ਦੇ ਢੇਰ ਉੱਪਰ ਢੇਰੀ ਕਰਵਾਇਆ ਗਿਆ।ਅੱਜ ਦੀ ਇਸ ਸ਼ਲਾਘਾਯੋਗ ਕਾਰਵਾਈ ਬਾਰੇ ਦਸਦਿਆਂ ਹੋਇਆਂ ਕੌਂਸਲਰ ਸੁਧਾ ਭਾਰਦਵਾਜ ਅਤੇ ਉਹਨਾਂ ਦੇ ਪਤੀ ਰਾਜ ਭਾਰਦਵਾਜ ਨੇ ਦੱਸਿਆ ਕਿ ਜਿੱਥੇ ਸਾਰਾ ਸ਼ਹਿਰ ਹੀ ਕੂੜੇ ਦੀ ਸਮੱਸਿਆ ਕਾਰਨ ਪਰੇਸ਼ਾਨ ਹੈ ਅਤੇ ਨਗਰ ਕੌਂਸਲ ਦੇ ਕੋਲ ਕੂੜਾ ਡੰਪ ਕਰਨ ਲਈ ਕੋਈ ਢੁਕਮੀ ਥਾਂ ਨਹੀਂ ਹੈ। ਜਿਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਦੇ ਵਾਰੜ ਦੇ ਹਰ ਇੱਕ ਘਰ ਵਿੱਚੋਂ ਕੂੜਾ ਇਕੱਠਾ ਕੀਤਾ ਗਿਆ ਹੈ ਅਤੇ ਲਗਭਗ 10 ਰੇਹੜੇ ਕੂੜੇ ਦੇ ਇਕੱਠੇ ਕਰਕੇ ਵਾਰਡ ਤੋਂ ਬਾਹਰ ਡੰਪ ਕੀਤੇ ਗਏ ਹਨ। ਉਹਨਾਂ ਅੱਗੇ ਦੱਸਿਆ ਕੀ ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਆਪਣੇ ਘਰਾਂ ਦੇ ਕੂੜੇ ਨੂੰ ਆਪਣੇ ਘਰ ਅੰਦਰ ਹੀ ਰੱਖਣ ਅਤੇ ਸੜਕਾਂ ਉੱਤੇ ਨਾ ਸੁੱਟਣ। ਉਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਨਿਜੀ ਤੌਰ ਤੇ ਆਪਣੇ ਖਰਚੇ ਉੱਪਰ ਇਲਾਕੇ ਵਿੱਚੋਂ ਕੂੜਾ ਇਕੱਠਾ ਕਰਨ ਲਈ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਇਹ ਵਿਅਕਤੀ ਇੱਕ ਦਿਨ ਛੱਡ ਕੇ ਹਰ ਇਕ ਘਰ ਅੰਦਰੋਂ ਕੂੜਾ ਇਕੱਠਾ ਕਰਿਆ ਕਰਨਗੇ, ਜਦੋਂ ਤੱਕ ਨਗਰ ਕੌਂਸਲ ਕੂੜੇ ਦੇ ਮਸਲੇ ਦਾ ਹੱਲ ਨਹੀਂ ਕਰਦੀ ਅਤੇ ਨਗਰ ਕੌਂਸਲ ਦੇ ਸਫਾਈ ਸੇਵਕ ਆਪੋ ਆਪਣੀਆਂ ਸੇਵਾਵਾਂ ਉੱਤੇ ਹਾਜ਼ਰ ਨਹੀਂ ਹੋ ਜਾਂਦੇ।
Total Responses : 135