ਕਾਮਰੇਡ ਗੁਰਦਿਆਲ ਸਿੰਘ ਪਹਾੜਪੁਰੀ ਦੀ ਯਾਦ ਵਿੱਚ 'ਲਾਲ-ਸਲਾਮ' ਸਮਾਗਮ 12 ਜੁਲਾਈ ਨੂੰ ਬਠਿੰਡਾ ਵਿਖੇ
ਬਠਿੰਡਾ, 7 ਜੁਲਾਈ 2025: ਪ੍ਰਸਿੱਧ ਕਮਿਊਨਿਸਟ ਵਿਦਵਾਨ ਅਤੇ ਇਨਕਲਾਬੀ ਆਗੂ ਗੁਰਦਿਆਲ ਸਿੰਘ ਪਹਾੜਪੁਰੀ ਦੀ ਸ਼ਾਨਦਾਰ ਜੀਵਨ ਯਾਤਰਾ ਨੂੰ ਸਮਰਪਿਤ 'ਲਾਲ-ਸਲਾਮ' ਸਮਾਗਮ 12 ਜੁਲਾਈ, ਸ਼ਨੀਚਰਵਾਰ ਨੂੰ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 11 ਵਜੇ, ਲਾਰਡ ਰਾਮਾ ਹਾਲ, ਦਾਣਾ ਮੰਡੀ ਬਠਿੰਡਾ ਵਿੱਚ ਹੋਵੇਗਾ।
