ਇਤਿਹਾਸਿਕ ਮਾਈਸਰਖਾਨਾ ਮੰਦਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣੇ ਰਾਜਨ ਗਰਗ
ਅਸ਼ੋਕ ਵਰਮਾ
ਬਠਿੰਡਾ 25ਜਨਵਰੀ 2026: ਸ਼ਹਿਰੀ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਪ੍ਰਧਾਨ ਰਾਜਨ ਗਰਗ ਨੂੰ ਅੱਜ ਮਾਲਵੇ ਦੇ ਇਤਿਹਾਸਿਕ ਮਾਈਸਰਖਾਨਾ ਮੰਦਰ ਦੀ ਕਾਰਜਕਾਰਨੀ ਕਮੇਟੀ ਦੇ ਸਰਬ ਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਹੈ। ਇਸ ਕਮੇਟੀ ਵਿੱਚ ਰਾਜਨ ਗਰਗ ਦੇ ਨਾਲ ਪਵਨ ਬੰਸਲ ਭੁੱਚੋ ,ਰਾਮਪਾਲ ਸਰਦੂਲਗੜ੍ਹ, ਅਜੇ ਕੁਮਾਰ ਸਰਦੂਲਗੜ੍ਹ, ਸਤਪਾਲ ਮਾਨਸਾ, ਕੇਵਲ ਕ੍ਰਿਸ਼ਨ ਰਾਮਪੁਰਾ ਅਤੇ ਅਸ਼ੋਕ ਕੁਮਾਰ ਰਾਮਾ ਮੰਡ ਵੀ ਕਮੇਟੀ ਮੈਂਬਰ ਨਾਮਜਦ ਕੀਤੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਰਾਜਨ ਗਰਗ ਨੇ ਜਾਣਕਾਰੀ ਦਿੱਤੀ ਕਿ ਸੱਤ ਮੈਂਬਰੀ ਕਮੇਟੀ ਮੰਦਿਰ ਦੀ ਦੇਖਭਾਲ ਕਰੇਗੀ ਅਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰੇਗੀ ।ਉਹਨਾਂ ਕਿਹਾ ਕਿ ਮਾਤਾ ਦੇ ਮੰਦਰ ਦੀ ਦਿੱਖ ਬਦਲਣ ਅਤੇ ਮਾਤਾ ਦੇ ਮੰਦਰ ਤੋਂ ਲੈ ਕੇ ਜੀਟੀ ਰੋਡ ਤੱਕ ਦੀ ਸੜਕ ਦੇ ਨਵੀਨੀ ਕਰਨ ਲਈ ਯਤਨ ਕੀਤੇ ਜਾਣਗੇ, ਜਿਸ ਲਈ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਜਾਵੇਗਾ।
ਉਹਨਾਂ ਕਿਹਾ ਕਿ ਮੰਦਰ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਵੱਖਰੇ ਪ੍ਰਬੰਧ ਕੀਤੇ ਜਾਣਗੇ, ਧਰਮਸ਼ਾਲਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਰਧਾਲੂਆਂ ਲਈ ਹੋਰ ਵੀ ਸੁਖਾਵੇ ਪ੍ਰਬੰਧ ਕੀਤੇ ਜਾ ਸਕਣ ਅਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਆਵੇ। ਉਹਨਾਂ ਕਿਹਾ ਕਿ ਪੂਰੇ ਮਾਲਵੇ ਵਿੱਚ ਮਾਤਾ ਦਾ ਮੰਦਰ ਮਾਈਸਰਖਾਨਾ ਵਿਖੇ ਪ੍ਰਸਿੱਧ ਹੈ, ਜਿੱਥੇ ਦੁਨੀਆਂ ਭਰ ਤੋਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਮਾਈਸਰਖਾਨਾ ਪਿੰਡ ਦੀ ਪੰਚਾਇਤ ਅਤੇ ਚੁਣੇ ਹੋਏ ਮੈਂਬਰਾਂ ਨਾਲ ਗੱਲਬਾਤ ਕਰਕੇ ਪੂਰੀਆਂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਸਕੇ ਅਤੇ ਲਾਈਟਾਂ, ਪੌਦੇ ਅਤੇ ਹੋਰ ਵਿਕਾਸ ਕੰਮ ਕਰਵਾ ਕੇ ਵੱਖਰੀ ਦਿੱਖ ਦਿੱਤੀ ਜਾ ਸਕੇ ਤਾਂ ਜੋ ਨਵੀਂ ਚੁਣੀ ਹੋਈ ਕਮੇਟੀ ਦੇ ਕੰਮਾਂ ਦੀ ਵੀ ਸਾਰੇ ਸਲਾਘਾ ਕਰਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਤਾ ਦੇ ਦਰਬਾਰ ਤੋਂ ਆਰਤੀ ਅਤੇ ਸਾਰੇ ਪ੍ਰੋਗਰਾਮ ਲਾਈਵ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੁਨੀਆ ਭਰ ਵਿੱਚ ਵਸਦੇ ਮਾਤਾ ਦੇ ਸ਼ਰਧਾਲੂਆਂ ਨੂੰ ਘਰ ਬੈਠਾ ਹੀ ਦਰਸ਼ਨ ਹੋ ਸਕਣ।