'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ SC ਵਿੰਗ ਅਤੇ IT ਵਿੰਗ ਦੇ ਗਠਨ ਲਈ ਮੀਟਿੰਗ
ਕੁਲਵਿੰਦਰ ਸਿੰਘ
ਅੰਮ੍ਰਿਤਸਰ/ਮੋਗਾ 16 ਮਈ 2026- ਅੱਜ ਮੋਗਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਐਸ ਸੀ ਵਿੰਗ ਅਤੇ ਆਈ ਟੀ ਵਿੰਗ ਦੇ ਗਠਨ ਨੂੰ ਲੈ ਕੇ ਇੱਕ ਹਾਈਪ੍ਰੋਫਾਈਲ ਮੀਟਿੰਗ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਐਸ ਸੀ ਭਾਈਚਾਰੇ ਨਾਲ ਸਬੰਧਤ ਅਤੇ ਆਈ ਟੀ ਖੇਤਰ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪਾਰਟੀ ਦੇ ਵਿਸਥਾਰ, ਨੌਜਵਾਨਾਂ ਦੀ ਭੂਮਿਕਾ ਅਤੇ ਸਮਾਜਿਕ ਬਰਾਬਰੀ ਨੂੰ ਮਜ਼ਬੂਤ ਕਰਨ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਪੂ ਤਰਸੇਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਮੇਸ਼ਾਂ ਪੰਜਾਬ, ਪੰਥ ਅਤੇ ਨੌਜਵਾਨ ਪੀੜ੍ਹੀ ਦੇ ਹੱਕਾਂ ਲਈ ਡਟ ਕੇ ਖੜ੍ਹੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਐਸ ਸੀ ਵਿੰਗ ਅਤੇ ਆਈ ਟੀ ਵਿੰਗ ਪਾਰਟੀ ਦੀ ਤਾਕਤ ਵਜੋਂ ਉਭਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਬਿਨਾਂ ਐਸ ਸੀ ਭਾਈਚਾਰੇ ਦੀ ਇੱਜ਼ਤ ਅਤੇ ਭਾਗੀਦਾਰੀ ਤੋਂ ਸੰਭਵ ਨਹੀਂ ਅਤੇ ਪਾਰਟੀ ਵਿੱਚ ਹਰ ਵਰਗ ਨੂੰ ਬਰਾਬਰ ਦਾ ਸਨਮਾਨ ਮਿਲੇਗਾ ਕਿਉਂਕਿ ਸਾਡਾ ਮਕਸਦ ਸਿਰਫ਼ ਵੋਟਾਂ ਨਹੀਂ, ਸਗੋਂ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ। । ਮੀਟਿੰਗ ਵਿੱਚ ਸ਼ਾਮਲ ਨੌਜਵਾਨਾਂ ਨੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਮਜ਼ਬੂਤੀ ਨਾਲ ਖੜ੍ਹਨ ਅਤੇ ਪਿੰਡ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੇ ਅੰਤ ਵਿੱਚ ਜਲਦ ਹੀ ਪੰਜਾਬ ਪੱਧਰ ‘ਤੇ ਐਸ ਸੀ ਵਿੰਗ ਅਤੇ ਆਈ ਟੀ ਵਿੰਗ ਦੀਆਂ ਅਹੁਦੇਦਾਰੀਆਂ ਦਾ ਐਲਾਨ ਕਰਨ ਅਤੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸ਼ਾਮਿਲ ਹੋਈ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਵਿੱਚੋੰ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਸੁਰਜੀਤ ਸਿੰਘ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਮਨਦੀਪ ਸਿੰਘ ( ਭਰਾਤਾ ਸ਼ਹੀਦ ਭਾਈ ਦੀਪ ਸਿੰਘ ਸਿੱਧੂ ), ਸ੍ਰ ਬਾਬੂ ਸਿੰਘ ਬਰਾੜ, ਸ੍ਰ ਕਾਬਲ ਸਿੰਘ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਸੁਖਦੇਵ ਸਿੰਘ ਕਾਦੀਆਂ, ਸ੍ਰ ਲੱਖਾ ਸਿੰਘ ਸਿਧਾਣਾਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਹਰਜਿੰਦਰ ਸਿੰਘ ਜੀਰਾ, ਭਾਈ ਰਛਪਾਲ ਸਿੰਘ ਸੋਸਣ, ਭਾਈ ਦਲਜੀਤ ਸਿੰਘ ਜਵੰਦਾ, ਸ੍ਰ ਬਾਬੂ ਸਿੰਘ ਮਾਨ, ਭਾਈ ਬਲਦੇਵ ਸਿੰਘ ਜੱਲੂਪੁਰ, ਚਾਚਾ ਪਲਵਿੰਦਰ ਸਿੰਘ, ਭਾਈ ਸੰਦੀਪ ਸਿੰਘ ਰੁਪਾਲੋਂ, ਸ੍ਰ ਸੁਖਬੀਰ ਸਿੰਘ ਵਲਟੋਹਾ, ਸ੍ਰ ਗੁਰਮਿੰਦਰ ਸਿੰਘ ਚਾਵਲਾ, ਭਾਈ ਜਸਕਰਨ ਸਿੰਘ ਲੋਪੋਕੇ, ਸ੍ਰ ਕੰਵਲਜੀਤ ਸਿੰਘ ਸੋਹੀ, ਸ੍ਰ ਗੁਰਦੇਵ ਸਿੰਘ ਸੰਧੂ, ਸ੍ਰ ਹਰਕਮਲਪ੍ਰੀਤ ਸਿੰਘ ਜੰਡ, ਲਵਲੀ ਜੀ ਜਲੰਧਰ, ਭਾਈ ਜੁਗਰਾਜ ਸਿੰਘ ਨਰਾਇਣਗੜ੍ਹ, ਡੀ ਐਸ ਪੀ ਹਰਿੰਦਰ ਸਿੰਘ, ਭਾਈ ਅਮਨਦੀਪ ਸਿੰਘ ਖਰੜ, ਸ੍ਰ ਪਰਮਜੀਤ ਸਿੰਘ ਵਣੀਏਕੇ, ਸ੍ਰ ਹਰਜੀਤ ਸਿੰਘ ਪੱਖੋਵਾਲ, ਸ੍ਰ ਅਮਰਜੀਤ ਸਿੰਘ ਕਾਲੇਕੇ, ਸ੍ਰ ਦਵਿੰਦਰ ਸਿੰਘ ਰਾਣੀਆ, ਸੁਰਜੀਤ ਸਿੰਘ ਕੋਟਲੀ ਅਜਨਾਲਾ, ਸ੍ਰ ਗੁਰਦੇਵ ਸਿੰਘ ਖਡੂਰ ਸਾਹਿਬ, ਸ੍ਰ ਗੁਰਬਚਨ ਸਿੰਘ ਪਟਿਆਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ।
- Download Babushahi App
-
-