ਕਹਾਣੀ ਮੁਕਾਬਲੇ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਹ- ਵਾਹ ਖੱਟੀ
ਰੋਹਿਤ ਗੁਪਤਾ
ਗੁਰਦਾਸਪੁਰ 10 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ -ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਕਰਵਾਏ ਜਾ ਰਹੇ ਇੰਟਰ- ਸਕੂਲ ਕਹਾਣੀ ਮੁਕਾਬਲੇ ਦੌਰਾਨ ਆਪਣਾ ਜ਼ਬਰਦਸਤ ਪ੍ਰਦਰਸ਼ਨ ਕਰਕੇ ਖ਼ੂਬ ਵਾਹ- ਵਾਹ ਖੱਟੀ।
ਪੁਰਾਤਨ ਵਿਰਸੇ ਅਤੇ ਬਜ਼ੁਰਗਾਂ ਦੇ ਖਿਆਲਾਂ ਦੀ ਸਾਂਝ ਨਾਲ ਸਮਰਪਿਤ ਪੰਜਾਬੀ ਕਹਾਣੀ ਮੁਕਾਬਲੇ ਵਿੱਚੋਂ ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਅੰਮ੍ਰਿਤ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ ਵਾਸੀ ਭਿਖਾਰੀ ਹਾਰਨੀ ਨੇ ਪਹਿਲਾ ਸਥਾਨ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਕੌਰ ਸਪੁੱਤਰੀ ਕਰਤਾਰ ਸਿੰਘ ਵਾਸੀ ਪੰਡੋਰੀ ਨੇ ਤੀਸਰਾ ਸਥਾਨ ਹਾਸਿਲ ਕਰਕੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ।
ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ
ਨੇ ਦੱਸਿਆ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ- ਨਾਲ ਹਰ ਸਹਾਇਕ ਗਤੀਵਿਧੀ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਸਰਬ ਪੱਖੀ ਵਿਕਾਸ ਹੋ ਸਕੇ ਇਸੇ ਸੋਚ ਨੂੰ ਮੱਦੇ ਨਜ਼ਰ ਰੱਖਦਿਆਂ ਸਾਡੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਹਰ ਕਾਰਜ ਕੁਸ਼ਲਤਾ ਭਰਪੂਰ ਕਾਰਜ ਵਿਧੀ ਵਿੱਚ ਹਿੱਸੇਦਾਰੀ ਲਈ ਜਾਂਦੀ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਵਿੱਚ ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬੀ ਵਿਭਾਗ ਨੂੰ ਵੀ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਣ ਲਈ ਵਧਾਈ ਦਿੱਤੀ ਗਈ। ਇਸ ਦੌਰਾਨ ਸਮੂਹ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।