ਸਿੱਖਿਆ ਮੰਤਰੀ ਦੇ ਯਤਨਾ ਸਦਕਾ ਸਰਕਾਰੀ ਸਕੂਲ ਦੇ ਵਿਦਿਆਰਥੀ ਪੁੱਟ ਰਹੇ ਨਵੀਆਂ ਪੁਲਾਂਘਾ
- ਵਿਦਿਆਰਥਣ ਦਾ ਕੀਤਾ ਸਨਮਾਨ, ਨੈਸ਼ਨਲ ਸਕੂਲ ਖੇਡਾਂ ਵਿਚ ਲਵੇਗੀ ਭਾਗ ਨੈਣਾ ਰਾਣਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 14 ਨਵੰਬਰ ,2024 - ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਕਾਰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਆ ਪੁਲਾਘਾ ਪੁੱਟ ਰਹੇ ਹਨ। ਵਿੱਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਜਿਕਰਯੋਗ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਵੱਲ ਵੱਧ ਰਹੇ ਹਨ।
ਅੱਜ ਇੱਕ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ, ਡਿਪਟੀ ਡੀ.ਓ ਐਸ.ਪੀ ਸਿੰਘ ਅਤੇ ਪ੍ਰਿੰ.ਨੀਰਜ ਵਰਮਾ ਨੇ ਕਿਹਾ ਕਿ 68ਵੀਆ ਪੰਜਾਬ ਰਾਜ ਸਕੂਲ ਖੇਡਾਂ ਬਾਕਸਿੰਗ ਲੜਕੀਆਂ ਜੋ ਕਿ 05 ਤੋਂ 10 ਨਵੰਬਰ ਤੱਕ ਜ਼ੀਰਾ ਫਿਰੋਜ਼ਪੁਰ ਵਿਖੇ ਹੋਈਆ, ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀ ਨੈਣਾ ਰਾਣਾ ਨੂੰ 48-50 ਕਿਲੋ ਭਾਰ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ।
ਸੁਮਨ ਚਾਂਦਲਾ ਡੀ.ਪੀ ਨੇ ਦੱਸਿਆ ਕਿ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਯਤਨਾ ਸਦਕਾ ਜਿੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਇਲਾਕੇ ਦਾ ਇੱਕ ਸਿਰਮੌਰ ਸਕੂਲ ਬਣਾ ਦਿੱਤਾ ਹੈ, ਉੱਥੇ ਹੀ ਖੇਡਾਂ ਲਈ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਮਾਜ ਦੇ ਹਰ ਖੇਤਰ ਵਿੱਚ ਲੜਕੀਆਂ ਅੱਗੇ ਆਉਣ। ਅੱਜ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ 48-50 ਕਿਲੋ ਭਾਰ ਵਰਗ ਵਿੱਚ ਆਪਣੇ ਪ੍ਰੀ ਕ੍ਵਾਰਟਰ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਬਾਕਸਰ ਨੂੰ ਹਰਾਇਆ, ਕ੍ਵਾਰਟਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਾਕਸਰ ਨੂੰ ਹਰਾਇਆ ਅਤੇ ਸੈਮੀ ਫਾਈਨਲ ਵਿਚ ਮਲੇਰਕੋਟਲਾ ਜ਼ਿਲ੍ਹੇ ਦੀ ਬਾਕਸਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੁਕਾਬਲੇ ਵਿੱਚ ਪਠਾਨਕੋਟ ਜ਼ਿਲੇ ਦੀ ਬਾਕਸਰ ਨੂੰ ਜਿੱਤ ਕੇ 68ਵੀਆ ਪੰਜਾਬ ਰਾਜ ਸਕੂਲ ਖੇਡਾਂ ਬਾਕਸਿੰਗ ਲੜਕੀਆਂ ਅੰਡਰ 17 ਵਿਚ 48-50 ਕਿਲੋ ਭਾਰ ਵਰਗ ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਨੈਣਾ ਰਾਣਾ ਦਿੱਲੀ ਵਿਖੇ ਹੋਣ ਵਾਲਿਆ 68ਵੀਆ ਨੈਸ਼ਨਲ ਸਕੂਲ ਖੇਡਾਂ ਬਾਕਸਿੰਗ ਅੰਡਰ 17 ਲੜਕੀਆਂ ਵਿੱਚ 9 ਤੋਂ 15 ਦਸੰਬਰ ਤੱਕ ਭਾਗ ਲਵੇਗੀ।
ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਹਜਾਰਾ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਸਕੂਲ ਆਫ ਐਮੀਨੈਂਸ ਅੱਜ ਦੇ ਸਮੇਂ ਦੇ ਅਜਿਹੇ ਸਕੂਲ ਹਨ, ਜੋ ਮਹਿੰਗੀ ਵਿੱਦਿਆ ਦੇਣ ਵਾਲੇ ਮਾਡਲ ਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਘਾਪੁਰ ਵਿੱਚ ਅਤੇ ਪ੍ਰਾਇਮਰੀ ਸਕੂਲ ਦੇ ਮੁਖੀ ਫਿਨਲੈਂਡ ਵਿੱਚ ਸਿਖਲਾਈ ਲੈ ਰਹੇ ਹਨ। ਹੈਡਮਾਸਟਰ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਜਾ ਕੇ ਵੱਡੇ ਸੰਸਥਾਨਾ ਤੋਂ ਜਾਣਕਾਰੀ ਇਕੱਤਤਰਿਤ ਕਰ ਰਹੇ ਹਨ। ਸਾਡੇ ਵਿਦਿਆਰਥੀ ਚੰਦਰਯਾਨ-3 ਦੀ ਲਾਚਿੰਗ ਦੇ ਗਵਾਹ ਬਣੇ ਹਨ, ਸਰਕਾਰੀ ਸਕੂਲਾਂ ਵਿਚ ਟ੍ਰਾਸਪੋਰਟ ਦੀ ਸਹੂਲਤ, ਕੈਂਪਸ ਮੈਨੇਜਰ, ਸਫਾਈ ਕਰਮਚਾਰੀ ਤੈਨਾਤ ਹੋਏ ਹਨ। ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਸਤ ਹੋ ਰਿਹਾ ਹੈ। ਐਸਟ੍ਰੋਟਰਫ ਗਰਾਊਡ, ਸੂਟਿੰਗ ਰੇਂਜ਼, ਸਵੀਮਿੰਗ ਪੂਲ ਦਾ ਨਿਰਮਾਣ ਹੋਣ ਨਾਲ ਵਿਦਿਆਰਥੀਆਂ ਦੇ ਸੁਪਨਿਆਂ ਵਿਚ ਰੰਗ ਭਰੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਵਿਦਿੱਅਕ ਢਾਂਚੇ ਦੇ ਵਿਕਸਤ ਹੋਣ ਨਾਲ ਸਾਡੇ ਸੂਬੇ ਦਾ ਭਵਿੱਖ ਲਿਸ਼ਕ ਜਾਵੇਗਾ।
ਇਸ ਮੌਕੇ ਗੁਰਜੀਤ ਕੌਰ ਬਾਕਸਿੰਗ ਕੋਚ ਅਤੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।