ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਕਬੱਡੀ ਕਾਨਫ਼ਰੰਸ ਸਫ਼ਲਤਾਪੂਰਵਕ ਸੰਪੰਨ
ਪੱਤਰਕਾਰੀ ਖੇਤਰ ’ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਅਮਰਜੀਤ ਸਿੰਘ ਦਾ ਸਨਮਾਨ: ਚੇਅਰਮੈਨ ਅਜੈਬ ਸਿੰਘ ਚੱਠਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 17 ਫ਼ਰਵਰੀ 2026:- ਜਗਤ ਪੰਜਾਬੀ ਸਭਾ ਕੈਨੇਡਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਾਂਝੇ ਉਪਰਾਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੈਂਪਸ ਵਿੱਚ ਦੋ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ । ਜਿਸ ਦਾ ਵਿਸ਼ਾ ਕਬੱਡੀ ਦਾ ਇਤਿਹਾਸ, ਵਰਤਮਾਨ ਤੇ ਭਵਿੱਖ, ਕਬੱਡੀ ਖਿਡਾਰੀ ਅਤੇ ਕਬੱਡੀ ਦੇ ਨਿਯਮ ਰੱਖਿਆ ਗਿਆ ।
ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਡਾ. ਪਰਿਤ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਸੁਖਵਿੰਦਰ ਸਿੰਘ ਬਿਿਲੰਗ ਡੀਨ ਅਕਾਦਮਿਕ ਮਾਮਲੇ, ਗੁਲਾਬ ਸਿੰਘ ਸੈਣੀ ਚੇਅਰਮੈਨ ਏਸ਼ੀਅਨ ਕਬੱਡੀ ਫੈਡਰੇਸ਼ਨ, ਸ. ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਮਹਿਮਾਨਾਂ ਵਜੋਂ ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਬਲਵਿੰਦਰ ਸਿੰਘ ਚੱਠਾ ਖ਼ਜ਼ਾਨਚੀ ਜਗਤ ਪੰਜਾਬੀ ਸਭਾ ਕੈਨੇਡਾ ਨੇ ਸ਼ਿਰਕਤ ਕੀਤੀ।
ਉਦਘਾਟਨੀ ਸੈਸ਼ਨ ਦੌਰਾਨ ਮੁੱਖ -ਸੁਰ ਭਾਸ਼ਣ ਪ੍ਰਸਿੱਧ ਖੇਡ ਸਾਹਿਤਕਾਰ ਪ੍ਰੋ. ਸਰਵਣ ਸਿੰਘ ਢੁੱਡੀਕੇ ਵੱਲੋਂ ਦਿੱਤਾ ਗਿਆ, ਜਦਕਿ ਸਵਾਗਤੀ ਸ਼ਬਦ ਕਬੱਡੀ ਖੇਡ ’ਤੇ ਪਹਿਲੀ ਪੀਐੱਚਡੀ. ਕਰਨ ਵਾਲੇ ਡਾ. ਵਰਿੰਦਰ ਸਿੰਘ ਭੁੱਲਰ, ਮੁਖੀ ਸਰੀਰਿਕ ਸਿੱਖਿਆ ਤੇ ਖੇਡ ਤਕਨਾਲੋਜੀ ਵਿਭਾਗ ਵੱਲੋਂ ਪੇਸ਼ ਕੀਤਾ ਗਿਆ । ਇਸ ਮੌਕੇ ਡਾ. ਸੁਖਦਰਸ਼ਨ ਸਿੰਘ ਚਾਹਲ ਨੇ ਕਬੱਡੀ ਦੀ ਵਰਤਮਾਨ ਸਥਿਤੀ ਅਤੇ ਇਸ ਨਾਲ ਜੁੜੀਆਂ ਚਿੰਤਾਵਾਂ ਦੇ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ । ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਡਾ. ਮਨਪ੍ਰੀਤ ਕੌਰ ਅਤੇ ਡਾ. ਦਿਲਸੇਰਵੀਰ ਸਿੰਘ ਵੱਲੋਂ ਸੰਚਾਲਕ ਵਜੋਂ ਕੀਤੀ ਗਈ । ਇਸ ਸਮਾਗਮ ਦੌਰਾਨ ਪੱਤਰਕਾਰੀ ਖੇਤਰ ’ਚ ਸਮਾਜ ਸੇਵੀ ਦੇ ਤੌਰ ਤੇ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਸ. ਅਮਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਸੈਸ਼ਨ ਵਿੱਚ ਵਿਦਵਾਨ ਵਕਤਾਵਾਂ ਵਜੋਂ ਪਰੋਫੈਸਰ ਗੁਰਸੇਵ ਸਿੰਘ, ਡਾ. ਬਲਦੇਵ ਸਿੰਘ, ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਹਰਬੰਸ ਸਿੰਘ, ਡਾ. ਰਜਿੰਦਰ ਸਿੰਘ, ਪ੍ਰੋ. ਜਗਪਾਲ ਸਿੰਘ ਅਤੇ ਡਾ. ਵਰਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਪਰਚੇ ਪੇਸ਼ ਕੀਤੇ ਗਏ ।
ਕਾਨਫ਼ਰੰਸ ਦੇ ਦੂਜੇ ਦਿਨ 7 ਫਰਵਰੀ ਨੂੰ ਤਿੰਨ ਅਕਾਦਮਿਕ ਸੈਸ਼ਨ ਕਰਵਾਏ ਗਏ, ਜਿਨ੍ਹਾਂ ਦਾ ਸਚਾਲਨ ਕ੍ਰਮਵਾਰ ਸੰਤੋਖ ਸਿੰਘ ਸੰਧੂ, ਗੁਰਵੀਰ ਸਿੰਘ ਸਰੌਦ ਅਤੇ ਸੁਖਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ । ਤਿੰਨਾਂ ਸੈਸ਼ਨਾਂ ਦੌਰਾਨ ਵਿਦਵਾਨ ਵਕਤਾਵਾਂ : ਪਿੰਸੀਪਲ ਬੇਅੰਤ ਕੌਰ ਸ਼ਾਹੀ, ਕਰਨ ਅਜੈਬ ਸਿੰਘ ਸੰਘਾ, ਰੀਟਾ ਜੋਸ਼ਨ, ਪਿੰਸੀਪਲ ਸ਼ਰਨਜੀਤ ਕੌਰ, ਡਾ. ਸਤਿੰਦਰ ਕੌਰ ਕਾਹਲੋਂ, ਪਿੰਸੀਪਲ ਕੰਵਲਜੀਤ ਕੌਰ ਬਾਜਵਾ, ਡਾ. ਅਮਨਦੀਪ ਕੌਰ, ਪਿੰਸੀਪਲ ਹਰਕੀਰਤ ਕੌਰ, ਡਾ. ਮਨਿੰਦਰਜੀਤ ਕੌਰ, ਡਾ. ਅਰਵਿੰਦਰ ਸਿੰਘ ਢਿੱਲੋਂ (ਵਾਇਸ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ) ਅਤੇ ਐਡਵੋਕੇਟ ਅਭਿਸ਼ੇਕ ਨਾਰੰਗ ਵੱਲੋਂ ਕਬੱਡੀ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ, ਕਬੱਡੀ ਖਿਡਾਰੀਆਂ ਅਤੇ ਕਬੱਡੀ ਦੇ ਨਿਯਮਾਂ ਸਬੰਧੀ ਵਿਿਸ਼ਆਂ ’ਤੇ ਪੇਪਰ ਪੜ੍ਹੇ ਗਏ । ਇਸ ਦੌਰਾਨ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ‘ਕਬੱਡੀ ਖਿਡਾਰੀਆਂ ਨਾਲ ਜਾਣ-ਪਛਾਣ’ ਵਿਸ਼ੇ ’ਤੇ ਚੌਥਾ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਮੌਜੂਦ ਕਬੱਡੀ ਖਿਡਾਰੀਆਂ ਵੱਲੋਂ ਆਪਸੀ ਵਿਚਾਰ ਸਾਂਝੇ ਕੀਤੇ ਗਏ । ਆਪਣੇ ਸਮੇਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ । ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਸੈਕਟਰੀ ਡਾ. ਸੰਤੋਖ ਸੰਧੂ, ਖ਼ਜ਼ਾਨਚੀ ਬਲਵਿੰਦਰ ਸਿੰਘ ਚੱਠਾ, ਕੁਲਵਿੰਦਰ ਸਿੰਘ ਥਿਆੜਾ, ਗੁਰਵੀਰ ਸਿੰਘ ਸਰੌਦ, ਸਦਾਗਰ ਸਿੰਘ, ਇੰਦਰਜੀਤ ਸਿੰਘ, ਪ੍ਰਵੀਨ ਸਿੰਘ ਸੰਧੂ, ਬਲਵਿੰਦਰ ਕੌਰ ਚੱਠਾ, ਡਾ. ਮਨਪ੍ਰੀਤ ਕੌਰ, ਜਸਵਿੰਦਰ ਜੱਸੀ, ਬਲਜੀਤ ਕੌਰ ਝੂਟੀ, ਕਰਮਜੀਤ ਕੌਰ, ਅਮਿਤ ਕੌਰ, ਦੀਪ ਲੁਧਿਆਣਾਵੀ, ਕੁਲਵਿੰਦਰ ਕਿਰਨ, ਮਨਜੀਤ ਕੌਰ, ਨਵਨੀਤ ਨੂਰੀ, ਨਿਰਮਲ ਕੌਰ, ਪਰਮਜੀਤ ਕੌਰ ਮਹਿਕ, ਪਰਮਿੰਦਰ ਲੋਟੇ, ਰਣਜੀਤ ਕੌਰ ਕੰਗ ਸਮੇਤ ਹੋਰ ਸਾਰੇ ਸਹਿਯੋਗੀ ਅਤੇ ਟੀਮ ਮੈਂਬਰ ਹਾਜ਼ਰ ਸਨ।