‘ਪੰਜਾਬੀ ਹੈਰਟੇਜਰ’ ਦੀ ਟੀਮ ਨੇ ਉਦਮ ਮਹਿਲਾਵਾਂ ਨੂੰ ‘ਬ੍ਰੈਸਟ ਕੈਂਸਰ ਸਬੰਧੀ’ ਜਾਗਰੂਕ ਕੀਤਾ
-‘ਪਿੰਕ ਰਿਬਨ’ ਸੰਸਥਾ ਲਈ ਜੁਟਾਈ ਸਹਾਇਤਾ ਰਾਸ਼ੀ
ਔਕਲੈਂਡ 01 ਜੂਨ 2025 (ਹਰਜਿੰਦਰ ਸਿੰਘ ਬਸਿਆਲਾ)-ਜ਼ਿੰਦਗੀ ਇਕ ਚਲਦੀ-ਫਿਰਦੀ ਗੱਡੀ ਹੈ, ਜੀਵਨ ਪੰਧ ਮੁਕਾਇੰਦਆ ਕਿਸ ਮੋੜ ਉਤੇ ਕਿਹੜਾ ਅੰਗ ਸਾਥ ਛੱਡ ਜਾਵੇ, ਕਿਹਾ ਨਹੀਂ ਜਾ ਸਕਦਾ, ਪਰ ਚੰਗੀ ਦੇਖਭਾਲ ਦੇ ਨਾਲ ਇਨ੍ਹਾਂ ਅੰਗਾਂ ਨੂੰ ਦੇਰ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਕਾਰਜ ਵਾਸਤੇ ਬਹੁਪੱਖੀ ਜਾਣਕਾਰੀ ਹੋਣਾ ਜ਼ਰੂਰੀ ਹੈ। ਨਿਊਜ਼ੀਲੈਂਡ ਦੀ ‘ਪਿੰਕ ਰਿਬਨ ਬ੍ਰੈਸਟ ਕੈਂਸਰ ਫਾਊਂਡੇਸ਼ਨ’ ਇਕ ਅਜਿਹੀ ਮੁੰਹਿਮ ਦਾ ਨਾਂਅ ਹੈ ਜੋ ਕਿ ਇਸ ਲਾਇਲਾਜ ਬਿਮਾਰੀ ਦੀ ਰੋਕਥਆਮ ਬਾਰੇ ਅਗਾਊਂ ਜਾਗੂਰੁਕਤਾ ਅਤੇ ਖੋਜ਼ ਸਾਂਝੀ ਕਰਦੀ ਹੈ। ‘ਪੰਜਾਬੀ ਹੈਰੀਟੇਜਰ’ ਦੀ ਟੀਮ ਨੇ ਇਕ ਅਜਿਹਾ ਉਦਮ ਕਰਦਿਆਂ ਅੱਜ ਇਕ ਸਮਾਗਮ ਗਾਰਡਨ ਸਕੂਲ ਹਾਲ ਦੇ ਵਿਚ ਕਰਵਾਇਆ। ਜਿਸ ਦੇ ਵਿਚ ਸਥਾਨਿਕ ਭਾਰਤੀ ਮਹਿਲਾਵਾਂ, ਸਮਾਜ ਸੇਵਕ ਅਤੇ ਡਾਕਟਰੀ ਖਿੱਤੇ ਨਾਲ ਜੁੜੀਆਂ ਕੁੜੀਆਂ ਨੇ ਭਾਗ ਲਿਆ। ਨਰਸ ਗੁਰਜੀਤ ਕੌਰ ਨੇ ਅੱਜ ਇਸ ਵਿਸ਼ੇ ਉਤੇ ਕੀ ਨੋਟ ਲੈਕਚਰ ਦਿੱਤਾ। ਸ਼੍ਰੀਮਤੀ ਸ਼ੀਬਾ ਸਾਉਂਧਰ ਨੇ ਵੀ ਆਪਣੀ ਬਿਮਾਰੀ ਦਾ ਤਜ਼ਰਬਾ ਸਾਂਝਾ ਕੀਤਾ ਜਿਸ ਨੇ ਵੇਲੇ ਸਿਰ ਜਾਣਕਾਰੀ ਹਾਸਿਲ ਕਰਕੇ ਇਸ ਦੁੱਖ ਤੋਂ ਨਿਜਾਤ ਪਾਈ। ਸਮਾਗਮ ਨੂੰ ਖੁਸ਼ਗਵਾਰ ਰੱਖਣ ਦੇ ਲਈ ਬੱਚੀਆਂ ਨੇ ਸਭਿਆਚਾਰਕ ਵੰਨਗੀ ਪੇਸ਼ ਕੀਤੀ। ਰਾਫਲ ਇਨਾਮ ਕੱਢੇ ਗਏ। ਪਿੰਕ ਰਿਬਨ ਸੰਸਥਾ ਦੇ ਲਈ ਫੰਡ ਇਕੱਤਰ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ‘ਪੰਜਾਬੀ ਹੈਰੀਟੇਜ਼ਰ’ ਦੀ ਸਮੁੱਚੀ ਟੀਮ ਵੱਲੋਂ ਆਈਆਂ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ।