ਚੰਡੀਗੜ੍ਹ ,27 ਜਨਵਰੀ , 2018 :ਲਗਦੈ ਸਭ ਤੋਂ ਵੱਧ ਖਤਰਨਾਕ ਮੰਨੇ ਜਾਂਦੇ ਗੈਂਗਸਟਰ ਵਿੱਕੀ ਦੇ ਮਾਰੇ ਜਾਣ ਤੋਂ ਬਾਅਦ ਵੀ ਉਸਦਾ ਗਰੁੱਪ ਅਜੇ ਖਤਮ ਨਹੀਂ ਹੋਇਆ . ਇਹ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਸ਼ੇਰਾ ਖੁੱਭਣ ਗਰੁੱਪ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਵਿੱਕੀ ਅਤੇ ਪ੍ਰੇਮਾ ਲਹੌਰੀਆ ਦੇ ਕਤਲ ਦਾ ਬਦਲਾ ਲਿਆ ਜਾਵੇਗਾ .ਇਸ ਗਰੁੱਪ ਨੇ ਆਪਣੇ ਫੇਸ ਬੁਕ ਪੇਜ ਤੇ ਪਾਈ ਪੋਸਟ ਵਿਚ ਕਿਹਾ ਹੈ ਪੁਲਿਸ ਵੱਲੋਂ ਇਨ੍ਹਾਂ ਦੋਹਾਂ ਨੂੰ ਮਾਰਨ ਲਈ ਜੋ ਮੁਕਾਬਲਾ ਦੱਸਿਆ ਹੈ ਇਹ ਝੂਠਾ ਹੈ . ਇੱਕ ਪਿੱਛੇ 2 ਮਾਰਨ ਦੀ ਧਮਕੀ ਸੰਦੀਪ ਦੇ ਨਾਂ ਹੇਠ ਇਸ ਪੋਸਟ ਵਿਚ ਦਿੱਤੀ ਗਈ ਹੈ .
.......
ਪੋਸਟ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ :
ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾ ਤੇ ਭੈਣਾਂ ਨੂੰ
ਅੱਜ ਜੋ ਵੀ ਹੋਇਆ ਬਹੁਤ ਮਾੜਾ ਹੋਇਆ । ਸਾਡੇ ਬਹੁਤ ਹੀ ਖਾਸ ਵੀਰ ਵਿੱਕੀ ਗੌਂਡਰ ਤੇ ਪ੍ਰੇਮਾ ਲਹੌਰੀਆ ਸਾਡੇ ਤੋਂ ਦੂਰ ਹੋ ਗਏ ਸਮਝਦੇ ਆ ਇਹ ਪੁਲਸ ਆਲੇ । ਓਹਨਾ ਨੂੰ ਇਹ ਨਹੀਂ ਪਤਾ ਉਹ ਅੱਜ ਵੀ ਸਾਡੇ ਦਿਲਾਂ ਚ ਜਿਊਂਦੇ ਵਾ ਤੇ ਪੁਲਸ ਓਹਨਾ ਨੂ ਮਰਿਆ ਸਮਝਦੀ ਆ
ਓਹ ਸਾਡੇ ਭਰਾਵਾਂ ਦੇ ਦਿਲਾਂ ਚ ਵਸਦੇ ਆ । ਪੰਜਾਬ ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ ਤੇ ਵੀਰ ਹੁਣਾ ਨੂੰ ਜਾਨ ਤੋ ਮਾਰਤਾ ।
ਤੁਹਾਨੂੰ ਪਹਿਲਾ ਕਿਹਾ ਸੀ ਬਣਦੀ ਕਾਰਵਾਈ ਕਰੋ ਝੂਠੇ ਮੁਕਾਬਲੇ ਨਾ ਬਣਾਓ, ਫ਼ਰਕ ਤਾ ਤੁਹਾਡੇ ਤੇ ਵੀਰ ਚ ਵੀ ਕੋਈ ਨਹੀਂ ਰਿਹਾ । ਬਾਕੀ ਤੁਹਾਨੂੰ ਪਹਿਲਾ ਕਿਹਾ ਸੀ । ਇਕ ਮਾਰੋਗੇ ਤੇ ੨ ਮਾਰਾਂਗੇ । ਹੁਣ ਤੁਹਾਡੇ ੬ ਮਾਰਾਂਗੇ ਬੱਸ ਤਕੜੇ ਹੋ ਕੇ ਰਿਹੋ । ਤੁਹਾਨੂੰ ਵੀ ਦਸਾਂਗੇ ਮੈਡਲ ਪਵਾਉਣ ਵਾਲਿਓ ਕਿਸੇ ਦਾ ਪੁੱਤ ਕੀਮੇ ਮਾਰੀਦਾ
ਤੇਰਾ ਬਦਲਾ ਜਰੂਰ ਲਵਾਂਗੇ ਵਿੱਕੀ ਯਾਰਾ ਭਾਵੇਂ ਉਹ ਕੋਈ ਵੀ ਆ ਜੇ ਕਹਿਤਾ ਤਾਂ ਜਰੂਰ ਕਰਕੇ ਵਿਖਾਵਾਂਗੇ
ਤੇਰੇ ਭਰਾ ਜਿਊਂਦੇ ਆ ਹਜੇ । ਤੂੰ ਸਾਡੀ ਰੂਹ ਵਿੱਚ ਵਸਿਆ ਵਾ ਵੇਖਦੇ ਆ ਕੀਮੇ ਕੱਡੁਗੇ ਇਹ । ਬਾਕੀ ਤੇਰੇ ਯਾਰ ਜਿਊਂਦੇ ਆ ਹਜੇ ।
ਤੇ ਇੱਕ ਗੱਲ ਹੋਰ ਇਹ ਗੱਲ ਸਿਰਫ ਵਿੱਕੀ ਗੌਂਡਰ ਦੀ ਨਹੀਂ ਆ ਜਿਹਨਾਂ ਦਾ ਕੱਲਾ ਕੱਲਾ ਪੁੱਤ ਸੀ ਤੁਸੀਂ ਤਾਂ ਉਸ ਮਾਂ ਬਾਪ ਨੂ ਵੀ ਜਿਊਂਦਿਆਂ ਨੂੰ ਮਾਰਤਾ । ਪੁਲਿਸ ਆਲਯੋ ਜਦੋਂ ਤੁਹਾਡੇ ਆਪਣੇ ਮਰਨਗੇ ਨਜਾਇਜ ਫੇਰ ਪਤਾ ਲੱਗੂ ਤੁਹਾਨੂੰ ਕਿਸੇ ਦਾ ਘਰ ਕੀਮੇ ਪੱਟੀਦਾ । ਬੱਸ ਤੁਸੀਂ ਇਹੀ ਸੋਚ ਭਰਨੀ ਸੀ ਸਾਡੇ ਦਿਮਾਗ ਚ ਸੋ ਉਹ ਅੱਜ ਤੁਸੀਂ ਭਰਤੀ
ਇਸ ਨੂੰ ਧਮਕੀ ਨਾ ਸਮਝਿਆ ਜਾਵੇ ਇਹ ਸਿਰਫ ਇਸ ਲਈ ਦਸ ਰਹੇ ਆ ਕਿ ਪੰਜਾਬ ਦਾ ਯੂਥ ਕਲ ਨੂੰ ਸਾਨੂੰ ਨਾ ਗਲਤ ਸਮਝੇ ਤੇ ਪੰਜਾਬ ਦਾ ਮਹੌਲ ਇਹ ਆਪ ਖਰਾਬ ਕਰ ਰਹੇ ਨੇ
ਬਾਕੀ ਇਹ ਗਲਤੀ ਤੁਸੀਂ ਜਿਹੜੀ ਕੀਤੀ ਆ ਇਹ ਨਹੀਂ ਸੀ ਕਰਨੀ ਚਾਹੀਦੀ
ਤੁਸੀਂ ਆਪਣਾ ਕੰਮ ਕਰ ਲਿਆ ਹੁਣ ਸਾਡੀ ਵਾਰੀ ਆ
ਹੁਣ ਇਹ ਨਾ ਆਖਿਓ ਪੁੱਤ ਦਾ ਕੀ ਕਸੂਰ ਸੀ ਜਾ ਭਰਾ ਦਾ ਜਿਹਨਾ ਦਾ ਤੁਸੀਂ ਪੁੱਤ ਮਾਰਿਆ ਉਸ ਮਾਂ ਦਾ ਵੀ ਕੀ ਕਸੂਰ ਸੀ
ਵਲੋਂ : ਸ਼ੇਰਾ ਖੁੱਬਣ ਗਰੁੱਪ {Sandeep}
ਇਸ ਖ਼ਬਰ ਨਾਲ ਜੁੜੀ ਹੋਰ ਜਾਣਕਾਰੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ :
Watch Videos : Vicky Goundar encounter –Spot shots