ਚੰਡੀਗੜ, 27 ਨਵੰਬਰ, 2016 : ਪੰਜਾਬ ਦੀ ਸਭ ਤੋਂ ਕੜੀ ਅਤੇ ਸਖਤ ਸੁਰੱਖਿਆ ਵਾਲੀ ਨਾਭਾ ਜੇਲ ਉੱਤੇ ਹਮਲਾ ਕਰਕੇ 6 ਖੂੰਖਾਰ ਕੈਦੀਆਂ ਨੂੰ ਭਜਾਕੇ ਲੈ ਜਾਣ ਵਾਲੀ ਘਟਨਾ ‘ਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਗ੍ਰਹਿ ਅਤੇ ਉਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਜੇਲ ਮੰਤਰੀ ਸੋਹਣ ਸਿੰਘ ਠੰਡਲ ਦਾ ਤੁਰੰਤ ਅਸਤੀਫਾ ਮੰਗਿਆ ਹੈ ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ਅੱਜ ਦਾ ਨਾਭਾ ਜੇਲ ਅਟੈਕ ਸੂਬੇ ਵਿੱਚ ਢਹਿ-ਢੇਰੀ ਹੋ ਚੁੱਕੀ ਕਾਨੂੰਨ-ਵਿਵਸਥਾ ਦਾ ਸਿਖਰ (ਅੰਤ) ਹੈ, ਹੁਣ ਬਾਦਲ ਸਰਕਾਰ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਿਹਾ। ਵੜੈਚ ਨੇ ਕਿਹਾ, ‘ਪੂਰੇ ਹਮਲੇ ਨੂੰ ਜਿਸ ਤਰਾਂ ਸਫਲਤਾ ਪੂਰਵਕ ਅੰਜਾਮ ਦਿੱਤਾ ਗਿਆ ਹੈ , ਉਸ ਤੋਂ ਸਾਫ਼ ਹੈ ਕਿ ਇਹ ਸਰਕਾਰ ਦੀ ਮਿਲੀ ਭਗਤ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ। ਚੋਣ ਸਿਰ ਉੱਤੇ ਹਨ, ਦੀਵਾਰ ਉੱਤੇ ਲਿਖੀ ਕਰਾਰੀ ਹਾਰ ਤੋਂ ਬੌਖਲਾਏ ਬਾਦਲ ਹੁਣ ਅਪਰਾਧੀ-ਗੈਂਗਸਟਰਾਂ ਦੇ ਸਹਾਰੇ ਚੋਣ ਜਿੱਤਣਾ ਚਾਹੁੰਦੇ ਹਨ, ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਬੇਹੱਦ ਸੁਰੱਖਿਅਤ ਜੇਲ ਉੱਤੇ ਦਿਨ-ਦਿਹਾੜੇ 6 ਖੂੰਖਾਰ ਅਪਰਾਧੀਆਂ ਨੂੰ ਜੇਲ ਵਿਚੋਂ ਭਜਾ ਕੇ ਲੈ ਜਾਣ ਅਤੇ ਮੌਕੇ ਉੱਤੇ 100 ਰਾਊਂਡ ਗੋਲੀ ਚਲਣ ਦੇ ਬਾਵਜੂਦ ਵੀ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ। ਮੇਰਾ ਦਾਅਵਾ ਹੈ ਕਿ ਇੰਨੀ ਵੱਡੀ ਘਟਨਾ ਬਾਦਲ ਸਰਕਾਰ ਦੀ ਮਿਲੀ ਭਗਤ ਤੋਂ ਬਿਨਾਂ ਨਹੀਂ ਹੋ ਸਕਦੀ ।’ ਵੜੈਚ ਨੇ ਕਿਹਾ ਕਿ ਹਮਲਾ ਪੂਰੀ ਤਰਾਂ ਯੋਜਨਾਬੱਧ ਸੀ। ਭੱਜਣ ਵਾਲੇ ਕੈਦੀਆਂ ਨੂੰ ਸਮਾਂ ਅਤੇ ਸਕੀਮ ਦੋਨਾਂ ਦੀ ਪੂਰੀ ਜਾਣਕਾਰੀ ਸੀ, ਮਤਲਬ, ਪੰਜਾਬ ਅਤੇ ਕੇਂਦਰ ਸਰਕਾਰ ਦਾ ਖੂਫਿਆ ਤੰਤਰ ਇੱਕ ਵਾਰ ਫਿਰ ਫੇਲ ਸਾਬਤ ਹੋਇਆ। ਜਿਸਦੇ ਲਈ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਉੱਚ ਪੁਲਿਸ ਅਤੇ ਜੇਲ ਅਧਿਕਾਰੀਆਂ ਤੋਂ ਜਿਆਦਾ ਜਵਾਬਦੇਹ ਅਤੇ ਜਿੰਮੇਦਾਰ ਹਨ, ਉਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਅਤੇ ਜੇਲ ਮੰਤਰੀ ਦਾ ਵੀ ਅਸਤੀਫਾ ਲੈਣਾ ਚਾਹੀਦਾ ।
ਸੰਜੈ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਨਾਭਾ ਜੇਲ ਉੱਤੇ ਹਮਲੇ ਦੇ ਪਿੱਛੇ ਪਾਕਿਸਤਾਨ ਦਾ ਹੱਥ ਕਹਿਣਾ ਗੈਰ-ਜਿੰਮੇਦਾਰ ਬਿਆਨਬਾਜੀ ਹੈ। ਜੇਕਰ ਸੁਖਬੀਰ ਬਾਦਲ ਨੇ ਕਿਸੇ ਸੁਰਾਗ ਦੇ ਆਧਾਰ ਉੱਤੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਅਸਤੀਫਾ ਦੇਣਾ ਚਾਹੀਦਾ। ਜੇਕਰ ਪਾਕਿਸਤਾਨ ਸਾਡੀ ਸੀਮਾ ਦੇ 250 ਕਿਮੀ. ਅੰਦਰ ਵੜਕੇ ਸਾਡੀ ਸਭ ਤੋਂ ਕੜੀ ਸੁਰੱਖਿਆ ਵਾਲੀ ਜੇਲ ਉੱਤੇ ਸਰਜੀਕਲ ਸਟਰਾਇਕ ਕਰਵਾ ਕੇ ਗੈਂਗਸਟਰ ਅਤੇ ਆਂਤਕਵਾਦੀਆਂ ਨੂੰ ਭਜਾਉਣ ਦੀ ਸਮਰੱਥਾ ਰੱਖਦਾ ਹੈ ਤਾਂ ਸਾਡੇ 56 ਇੰਚ ਦੇ ਸੀਨੇ ਕੀ ਕਰ ਰਹੇ ਹਨ? ਪੰਜਾਬ ਦੇ ਗ੍ਰਹਿ ਮੰਤਰੀ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਤੁਰੰਤ ਅਸਤੀਫਾ ਦੇਣਾ ਚਾਹੀਦਾ ।
ਸੰਜੈ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਜਿੰਮੇਦਾਰੀ ਤੋਂ ਭੱਜਣ ਦੀ ਪੁਰਾਣੀ ਆਦਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੰਜਾਬ ਵਿੱਚ ਨਸ਼ੇ ਲਈ ਵੀ ਪਾਕਿਸਤਾਨ ਦਾ ਹੱਥ ਕਿਹਾ ਸੀ। ਸੰਜੈ ਸਿੰਘ ਨੇ ਕਿਹਾ ਕਿ ਪੰਜਾਬ ਦਾ ਡੀਜੀਪੀ ਰਾਜ ਵਿੱਚ 50 ਤੋਂ ਜਿਆਦਾ ਗੈਂਗ ਹੋਣ ਦੀ ਗੱਲ ਜਨਤਕ ਤੌਰ ਉੱਤੇ ਕਬੂਲੀ ਹੈ। ਪੰਜਾਬ ਨੂੰ ਇਸ ਤਬਾਹੀ ਉੱਤੇ ਪਹੁੰਚਾਣ ਲਈ ਸਿਰਫ ਬਾਦਲ ਸਰਕਾਰ ਜਿੰਮੇਦਾਰ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿੱਛਲੀ ਕਾਂਗਰਸ ਸਰਕਾਰ ਵੀ ਸੀ, ਅੱਜ ਫਰਾਰ ਹੋਏ ਇੱਕ ਗੈਂਗਸਟਰ ਵਿੱਕੀ ਗੌਂਡਰ ਦੇ ਚਾਚੇ ਜਗਦੀਸ਼ ਸਿੰਘ ਨੇ ਇੱਕ ਟੀਵੀ ਚੈਨਲ ਉੱਤੇ ਦਾਅਵਾ ਕੀਤਾ ਹੈ ਕਾਂਗਰਸ ਦੇ ਇੱਕ ਨੇਤਾ ਨੇ ਉਸਨੂੰ ਗੈਂਗਸਟਰ ਬਣਾਕੇ ਉਸਦੀ ਜਿੰਦਗੀ ਤਬਾਹ ਕਰ ਦਿੱਤੀ। ਇਸ ਲਈ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ।
ਔਰਤ ਦੀ ਮੌਤ ‘ਤੇ ਜਤਾਇਆ ਦੁੱਖ, ਮੁਆਵਜਾ ਅਤੇ ਕਾਰਵਾਈ ਦੀ ਕੀਤੀ ਮੰਗ
ਚੰਡੀਗੜ : ਨਾਭਾ ਜੇਲ ਅਟੈਕ ਦੇ ਕਾਰਨ ਪਟਿਆਲਾ ਪੁਲਿਸ ਵਲੋਂ ਇੱਕ ਕਾਰ ਉੱਤੇ ਫਾਇਰਿੰਗ ਕਰਕੇ ਇੱਕ ਔਰਤ ਦੀ ਹੱਤਿਆ ਕਰਨ ਅਤੇ ਦੋ ਲੋਕਾਂ ਨੂੰ ਜਖ਼ਮੀ ਕਰਨ ਦੀ ਘਟਨਾ ਨੂੰ ਬੇਹੱਦ ਦੁਖਦ ਦੱਸਦੇ ਹੋਏ ਗੁਰਪ੍ਰੀਤ ਸਿੰਘ ਵੜੈਚ ਨੇ ਪੀੜਤ ਪਰਿਵਾਰ ਨੂੰ ਉਚਿਤ ਮੁਆਵਜਾ ਅਤੇ ਜਿੰਮੇਦਾਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੂਰੀ ਘਟਨਾ ਦੀ ਉੱਚ ਪੱਧਰ ਜਾਂਚ ਹੋਣੀ ਚਾਹੀਦਾ ।
ਵੜੈਚ ਨੇ ਕਿਹਾ ਕਿ ਮੁਢਲੀ ਜਾਣਕਾਰੀ ਦੇ ਮੁਤਾਬਕ ਮਿ੍ਰਤਕ ਔਰਤ ਗਰੀਬ ਅਤੇ ਆਮ ਪਰਿਵਾਰ ਨਾਲ ਸਬੰਧਤ ਹੈ ਅਤੇ ਪਰਿਵਾਰ ਦੀ ਪਾਲਣ ਪੋਸ਼ਣ ਖੁਦ ਕਰਦੀ ਸੀ।
----------------------------------------------------------------------------------------