ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਨੇ ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਵਿਸ਼ੇਸ ਵਿਜ਼ਿਟ ਕੀਤੀ
ਸਕਾਊਟਸ ਅਤੇ ਗਾਈਡਜ਼ ਨਾਲ ਬੱਚਿਆਂ ਵਿੱਚ ਹੱਥੀ ਕੰਮ ਕਰਨ ਦੀ ਆਦਤ ਪੈਂਦੀ ਹੈ-ਓਕਾਂਰ ਸਿੰਘ ਐਸ.ਓ.ਸੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਮਈ, 2026- ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਨੇ ਪੀ.ਐਮ ਸ੍ਰੀ ਜਵਾਹਰ ਨਵਦਿਆ ਵਿਦਿਆਲਿਆ ਪੋਜੇਵਾਲ ਦੀ ਸਪੈਸ਼ਲ਼ ਵਿਜ਼ਿਟ ਕੀਤੀ ਅਤੇ ਸਕੂਲ ਵਿੱਚ ਚੱਲ ਰਹੇ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਦਾ ਨਿਰੀਖਣ ਕੀਤਾ ।ਉਹਨਾਂ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਦੇ ਵਿਦਿਆਰਥੀਆਂ ਅਤੇ ਸਕਾਊਟ ਮਾਸਟਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਬੱਚੇ ਨੈਤਕਿ ਕਦਰਾਂ ਕੀਮਤਾਂ ਅਤੇ ਹੱਥੀ ਕੰਮ ਕਰਨ ਦੀ ਆਦਤ ਭੁੱਲ ਚੁੱਕੇ ਹਨ ਪਰ ਭਾਰਤ ਸਕਾਊਟਸ ਅਤੇ ਗਾਈਡਜ਼ ਸਾਨੂੰ ਨੈਤਿਕ ਕਦਰਾਂ ਕੀਮਤਾ ਬਾਰੇ ਦੱਸਦਾ ਹੈ ਤੇ ਬੱਚਿਆਂ ਵਿੱਚ ਹੱਥੀ ਕੰਮ ਕਰਨ ਦੀ ਆਦਤ ਨੂੰ ਪ੍ਰਫੁੱਲਤ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਸਾਡੇ ਬੱਚੇ ਇਹਨਾਂ ਚੀਜਾਂ ਨੁੰ ਦੂਰ ਹੂੰਦੇ ਜਾ ਰਹੇ ਹਨ।ਉਹਨਾਂ ਅੱਗੇ ਕਿਹਾ ਕਿ ਪਹਿਲੇ ਸਮਿਆਂ ਤੇ ਅੱਜ ਦੀ ਸਿੱਖਿਆ ਸਿਸਟਮ ਵਿੱਚ ਬਹੁਤ ਅੰਤਰ ਆ ਚੁਕਾ ਹੈ।ਉਹਨਾਂ ਇਹ ਵੀ ਦੱਸਿਆ ਕਿ ਭਾਰਤ ਸਕਾਊਟਸ ਅਤੇ ਗਾਈਡਜ਼ ਜਿੱਥੇ ਬੱਚਿਆ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਉੱਥੇ ਭਾਰਤ ਸਕਾਊਟਸ ਅਤੇ ਗਾਈਡਜ਼ ਨਾਲ ਜੁੜਨ ਵਾਲੇ ਬੱਚਿਆ ਨੂੰ ਭਵਿੱਖ ਵਿੱਚ ਵੱਖ ਵੱਖ ਯੂਨੀਵਰਸਿਟੀਆ ਵਿੱਚ ਦਾਖਲਾ ਪ੍ਰਾਪਤ ਕਰਨ ਅਤੇ ਨੌਕਰੀਆਂ ਪ੍ਰਾਪਤ ਕਰਨ ਵੇਲੇ ਵਿਸ਼ੇਸ ਅੰਕ ਦੇਣ ਦੀ ਸੁਵਿਧਾ ਸਰਕਾਰਾਂ ਵਲੋਂ ਰੱਖੀ ਗਈ ਹੈ।ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਵਲੋਂ ਵਿਦਿਆਲਿਆ ਵਿੱਚ ਚੱਲ ਰਹੇ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਦੀਆਂ ਗਤੀਵਿਧੀਆਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚਿਆ ਨਾਲ ਗੱਲਬਾਤ ਕੀਤੀ ਅਤੇ ਬੱਚਿਆ ਦੀਆਂ ਭਾਰਤ ਸਕਾਊਟਸ ਅਤੇ ਗਾਈਡਜ਼ ਦੀਆ ਵੱਖ ਵੱਖ ਗਤੀਵਿਧੀਆ ਦੇਖੀਆਂ ਅਤੇ ਵਿਦਿਆਲਿਆ ਦੇ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਇਹ ਯੂਨਿਟ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ।ਇਸ ਮੌਕੇ ਵਿਦਿਆਲ਼ਿਆ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਜਿੱਥੇ ਸਰਦਾਰ ਓਕਾਂਰ ਸਿੰਘ ਦਾ ਵਿਦਿਆਲ਼ਿਆ ਵਿੱਚ ਆਉਣ ਤੇ ਧੰਨਵਾਦ ਕੀਤਾ ਉੱਥੇ ਨਾਲ ਦੀ ਨਾਲ ਦੱਸਿਆ ਕਿ ਉਹਨਾਂ ਦੇ ਸਕੂਲ ਦਾ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਰਾਸਟਰੀ ਪੱਧਰ ਤੇ ਪ੍ਰਾਪਤੀਆਂ ਕਰਕੇ ਵਿਦਿਆਲ਼ਿਆ ਦਾ ਨਾਂ ਰਸ਼ੌਨ ਕਰ ਰਿਹਾ ਹੈ ।ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਦਾ ਸਕੂਲ ਯੂਨਿਟ ਵਲੋਂ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਪਵਨ ਕੁਮਾਰ ਜਿਲ੍ਹਾ ਕੋਆਰਡੀਨੇਟਰ ਬੀ.ਐਸ਼.ਜੀ, ਨਿਰਮਲ ਸਿਮਘ ਹੱਕਲਾ ਜਿਲ੍ਹਾ ਨੋਡਲ ਇੰਚਾਰਜ ਬੀ.ਐਸ.ਜੀ,ਟਿੰਕ ਕੁਮਾਰ ,ਸਤਪਾਲ ਸਕਾਊਟ ਮਾਸਟਰ ,ਸੁਦੇਸ ਰਾਣੀ ਗਾਈਡ ਕੈਪਟਨ,ਡਾ ਪੂਜਾ ਰਾਣਾ ਗਾਈਡ ਕੈਪਟਨ,ਪ੍ਰਿਆਂਕ ਕ੍ਰਿਸਨਾ ਮਿਊਜਕ ਟੀਚਰ, ਚੌਧਰੀ ਸਾਮ ਲਾਲ,ਜਸਵੀਰ ਪਾਲ ਸਿੰਘ, ਰਣਜੀਤ ਬੱਬਰ ਆਦਿ ਸਮੇਤ ਸਮੂਹ ਬੱਚੇ ਹਾਜਰ ਸਨ।
- Download Babushahi App
-
-