ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਰਣਜੀਤ ਬਰਾੜ ਦਾ ਦਿਹਾਂਤ, ਪਰਿਵਾਰ ਲਈ ਮਦਦ ਦੀ ਅਪੀਲ
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਅਤੇ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)- ਬਹੁਤ ਹੀ ਦੁਖੀ ਹਿਰਦੇ ਨਾਲ ਇਹ ਖ਼ਬਰ ਸਾਂਝੀ ਕਰਨੀ ਪੈ ਰਹੀ ਹੈ ਕਿ ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਰਣਜੀਤ ਬਰਾੜ ਹੁਣ ਸਾਡੇ ਵਿਚ ਨਹੀਂ ਰਹੇ। ਜਾਣਕਾਰੀ ਅਨੁਸਾਰ ਉਹਨਾਂ ਨੂੰ ਐਰੀਜ਼ੋਨਾ ਸਟੇਟ ਦੇ ਇੱਕ ਟਰੱਕ ਸਟਾਪ ‘ਤੇ ਰਾਤ ਸਮੇਂ ਸੁੱਤੇ ਪਿਆਂ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਅਚਾਨਕ ਅਕਾਲ ਚਲਾਣਾ ਕਰ ਗਏ।
ਉਹਨਾਂ ਦੇ ਇਸ ਅਚਾਨਕ ਵਿਛੋੜੇ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੱਛੇ ਉਹ ਆਪਣੀ ਪਤਨੀ, ਮਾਤਾ ਜੀ ਅਤੇ ਤਿੰਨ ਨਿੱਕੀਆਂ ਧੀਆਂ ਛੱਡ ਗਏ ਹਨ, ਜੋ ਇਸ ਸਮੇਂ ਗਹਿਰੇ ਦੁੱਖ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ।
ਸਮੂਹ ਸੰਗਤਾਂ ਅਤੇ ਭਾਈਚਾਰੇ ਨੂੰ ਬੇਨਤੀ ਹੈ ਕਿ ਇਸ ਔਖੇ ਵੇਲੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਤੁਹਾਡੀ ਛੋਟੀ ਜਿਹੀ ਸਹਾਇਤਾ ਵੀ ਇਸ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੀ ਹੈ। ਜੇਕਰ ਕੋਈ ਸਹਾਇਤਾ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤਾਂ ਜੋ ਮਦਦ ਹੋਰ ਲੋਕਾਂ ਤੱਕ ਪਹੁੰਚ ਸਕੇ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਦੇਣ। ਇਸ Go-fund ਸ਼ੁਰੂ ਕੀਤਾ ਗਿਆ ਇਸ ਜਿਸ ਦਾ ਲਿੰਕ https://gofund.me/506cede18
- Download Babushahi App
-
-