ਫਤਿਹਗੜ ਚੂੜੀਆਂ ਦਾਣਾ ਮੰਡੀ’ਚ ਲਿਫਟਿੰਗ ਨਾ ਹੋਣ ਕਾਰਨ ਕੱਣਕ ਦੇ ਲੱਗੇ ਅੰਬਾਰ, ਆੜਤੀ ਪਰੇਸ਼ਾਨ
ਲੱਖਬੀਰ ਸਿੰਘ ਲੋਧੀਨੰਗਲ ਨੇ ਦਾਣਾ ਮੰਡੀ ਦਾ ਕੀਤਾ ਦੌਰਾ ਆੜਤੀਆਂ ਦੀ ਲਈ ਸਾਰ
ਰੋਹਿਤ ਗੁਪਤਾ
ਗੁਰਦਾਸਪੁਰ 23 April 2026:
ਫਤਿਹਗੜ ਚੁੜੀਆਂ ਦਾਣਾ ਮੰਡੀ’ਚ ਲਿਫਟਿੰਗ ਨਾ ਹੋਣ ਕਾਰਨ ਕਣਕ ਵੱਡੇ ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਆੜਤੀਆਂ ਨੂੰ ਪਰੇਸ਼ਾਨੀ ਪੇਸ਼ ਆ ਰਹੀ ਹੈ
ਆੜਤੀਆਂ ਦੀ ਸਾਰ ਲੈਣ ਲਈ ਅਕਾਲੀ ਦੱਲ ਦੇ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਲੱਖਬੀਰ ਸਿੰਘ ਲੋਧੀਨੰਗਲ ਆਪਣੇ ਸਾਥੀਆਂ ਸਮੇਤ ਫਤਿਹਗੜ ਚੂੜੀਆਂ ਦਾਣਾ ਮੰਡੀ ਪਹੁੰਚੇ ਜਿੰਥੇ ਉਨਾਂ ਨੇ ਆੜਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਲੱਖਬੀਰ ਸਿੰਘ ਲੋਧੀਨੰਗਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ’ਚੋਂ ਕੱਣਕ ਦੀ ਫਸਲ ਚੁੱਕਣ’ਚ ਨਕਾਮ ਸਾਬਤ ਹੋਈ ਹੈ ਜਿਸ ਕਾਰਨ ਆੜਤੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਆੜਤੀਅ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਆੜਤੀ ਸੁਰਿੰਦਰ ਛਿੰਦੀ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਦੱਸਿਆ ਕਿ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਉਨਾਂ ਨੂੰ ਕਈ ਤਰਾਂ ਦੀਆ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨਾਂ ਦਾ ਵੱਡੀ ਪੱਧਰ ਦੇ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਠੇਕੇਦਾਰਾਂ ਨੂੰ ਇੱਕ ਵੀ ਗੱਡੀ ਨਹੀਂ ਹੈ ਉਸ ਨੂੰ ਮਿਲੀਭੁਗਤ ਨਾਲ ਕਣਕ ਦੀ ਢੁਆਈ ਦੇ ਠੇਕੇ ਦਿੱਤੇ ਹੋਏ ਹਨ।
ਇਸ ਸਬੰਧੀ ਫਤਿਹਗੜ ਚੂੜੀਆਂ ਮਾਰਕੀਟ ਕਮੇਟੀ ਦੇ ਸਕਤਰ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਹੋਰ ਰੋਜ ਕਣਕ ਦੀ ਲਿਫਟਿੰਗ ਹੋ ਰਹੀ ਹੈ ਅਤੇ ਹੁਣ ਤੱਕ ਕਣਕ ਦਾ 45000 ਤੋੜਾ ਲਿਫਟ ਹੋ ਚੁੱਕਾ ਹੈ ਅਤੇ ਲਿਫਟਿੰਗ ਲੱਗਾਤਾਰ ਜਾਰੀ ਹੈ।
Click to Follow Babushahi Facebook Page →