ਪੁਲਿਸ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੇ ਤਾਏ ਨੇ ਕੀਤਾ ਨਵਾਂ ਖੁਲਾਸਾ
ਕੀ ਰਣਜੀਤ ਸਿੰਘ ਐਨਕਾਊਂਟਰ ਵਿੱਚ ਸ਼ਾਮਿਲ ਸੀਆਈਏ ਇੰਚਾਰਜ ਗੁਰਮੀਤ ਸਿੰਘ ਨੂੰ ਭਾਰਤ ਦੀ ਦਿੱਤੀ ਜਾ ਰਹੀ ਹੈ ਸਾਜ਼ਿਸ਼?
ਰੋਹਿਤ ਗੁਪਤਾ
ਗੁਰਦਾਸਪੁਰ 6 ਅਪ੍ਰੈਲ
ਗੁਰਦਾਸਪੁਰ ਦੇ ਆਦੀਆਂ ਚੈੱਕ ਪੋਸਟ 'ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾ ਗੁਰਨਾਮ ਸਿੰਘ ਏਐਸਆਈ ਤੇ ਅਸ਼ੋਕ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿੱਚ ਪਿੰਡ ਆਦੀਆਂ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਰਣਜੀਤ ਸਿੰਘ ਨੂੰ 25 ਫਰਵਰੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ।
ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਰਣਜੀਤ ਸਿੰਘ ਦੇ ਚਾਚਾ ਹਰਵਿੰਦਰ ਸਿੰਘ ਮੱਲੀ ਦੇ ਅਨੁਸਾਰ ਬੀਤੇ ਦਿਨ ਉਸ ਨੂੰ ਕੁਝ ਲੋਕ ਮਿਲੇ ਸਨ ਜਿਨ੍ਹਾਂ ਨੇ ਉਸਨੂੰ ਸੀ ਕਿ ਜੇਕਰ ਰਣਜੀਤ ਸਿੰਘ ਦਾ ਪਰਿਵਾਰ ਤੁਸੀਂ ਹੈ ਯਹ ਚਾਰਜ ਗੁਰਮੀਤ ਸਿੰਘ ਤੋਂ ਬਦਲਾ ਲੈਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਗੋਲੀ ਮਾਰ ਸਕਦੇ ਹਨ । ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਗੁਰਮੀਤ ਸਿੰਘ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ।
ਹਾਲਾਂਕਿ, ਹਰਵਿੰਦਰ ਸਿੰਘ ਮੱਲੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਉਨਾਂ ਕਾਨੂਨ ਤੇ ਵਿਸ਼ਵਾਸ ਹੈ ਤੇ ਉਹ ਕਿਸੇ ਕੋਲੋਂ ਅਜਿਹਾ ਬਦਲਾ ਨਹੀਂ ਲੈਣਾ ਚਾਹੁੰਦੇ ।ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ।
ਹਾਲਾਂਕਿ ਮੱਲੀ ਨੇ ਸ਼ੱਕ ਜਤਾਇਆ ਹੈ ਕਿ ਇਹ ਪੁਲਿਸ ਦੀ ਕੋਈ ਚਾਲ ਵੀ ਹੋ ਸਕਦੀ ਹੈ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਰਣਜੀਤ ਸਿੰਘ ਦੇ ਫੇਕ ਐਨਕਾਉਂਟਰ ਦੀ ਪੈਰਵੀ ਕੀਤੀ ਜਾ ਰਹੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸੱਚ ਮੁੱਚ ਸੀਆਈਏ ਸਟਾਫ ਦੇਣ ਚਾਰਜ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਈ ਸਾਜਿਸ਼ ਰਚੀ ਜਾ ਰਹੀ ਹੋਵੇ ।
ਮੱਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਐਸਐਸਪੀ ਗੁਰਦਾਸਪੁਰ ਨੂੰ ਕਰ ਦਿੱਤੀ ਗਈ ਹੈ ਅਤੇ ਪਹੁੰਚ ਜਾਂਦੇ ਹਨ ਕਿ ਇਸ ਦੀ ਗਹਿਰਾਈ ਨਾਲ ਜਾਂਚ ਹੋਵੇ ਕਿ ਕੀ ਤੇ ਪੁਲਿਸ ਦੀ ਕੋਈ ਚਾਲ ਹੈ ਜਾਂ ਫਿਰ ਸੱਚਮੁੱਚ ਗੁਰਮੀਤ ਸਿੰਘ ਐਸ ਐਚ ਓ ਨੂੰ ਮਾਰਨ ਦੀ ਢੋਈ ਸਾਜਿਸ਼ ਚੱਲ ਰਹੀ ਹੈ ?
ਦੱਸ ਦਈਏ ਕਿ ਸਾਰੀ ਗੱਲਬਾਤ ਦੀ ਇੱਕ ਵਾਇਸ ਰਿਕਾਰਡਿੰਗ ਵੀ ਹਰਵਿੰਦਰ ਸਿੰਘ ਮੱਲੀ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਦੋ ਨੌਜਵਾਨਾਂ ਨੂੰ ਆਧੁਨਿਕ ਅਧਿਆਪਕ ਕੀਤਾ ਗਿਆ ਸੀ ਜਿਨਾ ਦੋ ਖੁਲਾਸਾ ਹੋਇਆ ਸੀ ਕਿ ਉਹਨਾਂ ਨੂੰ ਪਾਕਿਸਤਾਨ ਬੈਠੇ ਕਿਸੇ ਵਿਅਕਤੀ ਵੱਲੋਂ ਐਸਐਚ ਓ ਗੁਰਮੀਤ ਸਿੰਘ ਨੂੰ ਮਾਰਨ ਦਾ ਟਾਸਕ ਦਿੱਤਾ ਗਿਆ ਸੀ।
Click to Follow Babushahi Facebook Page →