ਧਾਰੀਵਾਲ ਦੀ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਵੂਲਨ ਮਿੱਲ ਮੁੜ ਤੋਂ ਹੋਏਗੀ ਸ਼ੁਰੂ
ਦੁਰਘਟਨਾਵਾਂ ਦਾ ਕਾਰਨ ਬਣ ਰਹੀ ਜੀਟੀ ਰੋਡ ਦੀ ਅੱਜ ਹੀ ਹੋਏਗੀ ਮੁਰੰਮਤ ਸ਼ੁਰੂ_ਜਗਰੂਪ ਸੇਖਵਾਂ
ਰੋਹਿਤ ਗੁਪਤਾ
ਗੁਰਦਾਸਪੁਰ , 1 ਅਪ੍ਰੈਲ 2026 :
ਬੀਤੇ ਦਿਨ ਸਾਡੇ ਵੱਲੋਂ ਚਲਾਈ ਗਈ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸੇਖਵਾਂ ਨੇ ਐਲਾਨ ਕੀਤਾ ਕਿ ਧਾਰੀਵਾਲ ਦੇ ਅੰਦਰੋਂ ਲੰਘਦੀ ਜੀਟੀ ਰੋਡ ਬਿਧੀਪੁਰ ਫਾਟਕ ਨੇੜੇ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਟੋਇਆ ਵਾਲੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਏਗੀ ਅਤੇ ਇਸ ਦੇ ਲਈ ਐਸਡੀਓ ਪੀ ਡਬਲਯੁ ਡੀ ਨੂੰ ਕਹਿ ਦਿੱਤਾ ਗਿਆ ਹੈ। ਧਾਰੀਵਾਲ ਦੇ ਵਾਰਡ ਨੰਬਰ ਨੌ ਵਿਖੇ ਰੱਖੀ ਮੀਟਿੰਗ ਦੌਰਾਨ ਸੇਖਵਾਂ ਨੇ ਇਹ ਵੀ ਕਿਹਾ ਕਿ ਧਾਰੀਵਾਲ ਦੀ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਰਹੀ ਬੰਦ ਪਈ ਵੁਲਣ ਮਿਲ ਵੀ ਮੁੜ ਤੋਂ ਸ਼ੁਰੂ ਕੀਤੀ ਜਾਏਗੀ ।
ਸੇਖਵਾਂ ਨੇ ਕਿਹਾ ਕਿ ਧਾਰੀਵਾਲ ਵਿਖੇ ਕਾਫੀ ਵਿਕਾਸ ਕਰ ਰਹੀ ਹ ਚੱਲ ਰਹੇ ਹਨ। ਜੋ ਜਲਦੀ ਹੀ ਮੁਕੰਮਲ ਕਰ ਲਏ ਜਾਣਗੇ । ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਮੰਨਿਆ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਔਰਤਾਂ ਨੂੰ ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਦੋਂ ਦੀ ਔਰਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਆਮ ਆਦਮੀ ਪਾਰਟੀ ਦੀਆਂ ਮੀਟਿੰਗ ਵਾਸਤੇ ਰੈਲੀਆਂ ਵਿੱਚ ਔਰਤਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ।
Click to Follow Babushahi Facebook Page →