ਨਗਰ ਕੌਂਸਲ ਜਗਰਾਓ ਅੰਦਰ ਗੈਰ ਮੁਲਾਜ਼ਮ ਲੋਕਾਂ ਦਾ ਦਖਲ ਬਰਦਾਸ਼ਤ ਨਹੀਂ- ਪ੍ਰਧਾਨ ਅਰੁਣ ਗਿੱਲ
ਜਗਰਾਉਂ 20 ਮਾਰਚ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਅੰਦਰ ਅੱਜ ਸਮੂਹ ਸਫਾਈ ਸੇਵਕਾਂ ਤੇ ਸੀਵਰ ਮੈਨਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਮਤਾ ਪਾਸ ਕੀਤਾ ਗਿਆ। ਪਿਛਲੇ ਦਿਨੀ ਇੱਕ ਕੌਂਸਲਰ ਤੇ ਰਾਜਨੀਤਿਕ ਆਗੂ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਨਗਰ ਕੌਂਸਲ ਜਗਰਾਉਂ ਦੇ ਚੰਦ ਸਫਾਈ ਸੇਵਕਾਂ ਨੂੰ ਆਪਣੇ ਬਹਿਕਾਵੇ ਵਿੱਚ ਲੈ ਕੇ ਆਪੇ ਹੀ ਪ੍ਰਧਾਨ ਥਾਪ ਦਿੱਤਾ ਪ੍ਰਧਾਨ ਥਾਪਣ ਸਮੇਂ ਗੈਰ ਮੁਲਾਜ਼ਮ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਚੁਣਨ ਲਈ ਸੰਵਿਧਾਨਿਕ ਤੌਰ ਤੇ ਜਰੂਰੀ ਹਦਾਇਤਾਂ ਦੀ ਉਲੰਘਣਾ ਕੀਤੀ ਗਈ। ਇਸ ਸਮਾਗਮ ਵਿੱਚ ਜਿੰਮੇਵਾਰ ਅਧਿਕਾਰੀ ਵੱਲੋਂ ਕੌਂਸਲਰ ਦੇ ਕਹਿਣ ਤੇ ਹਾਊਸ ਦੇ ਹਾਲ ਵਿੱਚ ਪਹੁੰਚ ਕੇ ਗੈਰ ਸੰਵਿਧਾਨਕ ਕੰਮ ਲਈ ਸ਼ਮੁਲੀਅਤ ਕਰਨ ਲਈ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ।
ਕੌਂਸਲ ਦੇ ਹਾਉਸ ਅੰਦਰ ਇਸ ਪ੍ਰੋਗਰਾਮ ਨੂੰ ਕਰਨਾ ਹਾਊਸ ਦੀ ਮਰਿਆਦਾ ਦੇ ਉਲਟ ਹੈ। ਇਸ ਨਾਲ ਸਮੂਹ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੇ ਮਨਾਂ ਅੰਦਰ ਭਾਰੀ ਰੋਸ ਪੈਦਾ ਹੋਇਆ। ਇਹ ਰੋਸ ਸੰਘਰਸ਼ ਵਿੱਚ ਬਦਲਣ ਤੋਂ ਪਹਿਲਾ ਪਹਿਲਾ ਸਮੂਹ ਸਫਾਈ ਸੇਵਕਾਂ ਤੇ ਸੀਵਰਮੈਨਾ ਨੇ ਇੱਕ ਅਹਿਮ ਮੀਟਿੰਗ ਕਰਕੇ ਮੰਗ ਪੱਤਰ ਦੇਣ ਦਾ ਫੈਸਲਾ ਲਿਆ। ਭਵਿੱਖ ਵਿੱਚ ਗੈਰ ਮੁਲਾਜ਼ਮ ਲੋਕਾਂ ਵੱਲੋਂ ਮੁਲਾਜ਼ਮਾਂ ਦੇ ਕੰਮਾਂ ਵਿੱਚ ਦਖਲ ਅੰਦਾਜੀ ਨੂੰ ਬੰਦ ਕਰਨ ਲਈ ਕਾਰਜ ਸਾਧਕ ਅਫਸਰ ਅਤੇ ਕਾਰਜਕਾਰੀ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਮੌਕੇ ਸੇਕਟਰੀ ਰਜਿੰਦਰ ਕੁਮਾਰ, ਆਰਜ਼ੀ ਮੇਟ ਪ੍ਰਦੀਪ ਕੁਮਾਰ,ਰਾਮ ਪ੍ਰਕਾਸ਼, ਸੁਰਜੀਤ ਸਿੰਘ, ਸੀਵਰੇਜ ਯੂਨੀਅਨ ਪ੍ਰਧਾਨ ਰਾਜ ਕੁਮਾਰ, ਸਰਪ੍ਰਸਤ ਸ਼ਾਮ ਲਾਲ ਚਿੰਡਾਲੀਆ,ਡਿੰਪਲ, ਜਤਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਮੂਹ ਸਫਾਈ ਸੇਵਕ ਤੇ ਸੀਵਰਮੈਨ ਹਾਜ਼ਰ ਸਨ।
Click to Follow Babushahi Facebook Page →