ਨਵੋਦਿਆ ਵਿਦਿਆਲਿਆ ਸ਼ਹਿਰੀ ਖੇਤਰ ਅਤੇ ਸੈਨਿਕ ਸਕੂਲ 'ਚ ਚੁਣੇ ਜਾਣ 'ਤੇ ਵਿਦਿਆਰਥੀ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2026 : ਸਥਾਨਕ ਆਦਰਸ਼ ਸਕੂਲ ਵਿੱਚ ਅੱਜ ਰੱਖੇ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਲਕਾ ਬਠਿੰਡਾ (ਸ਼ਹਿਰੀ) ਵਿਧਾਇਕ ਸ.ਜਗਰੂਪ ਸਿੰਘ ਗਿੱਲ ਵੱਲੋਂ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਗਈ। ਇਸ ਮੌਕੇ ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਨਵੋਦਿਆ ਵਿਦਿਆਲਿਆ ਸ਼ਹਿਰੀ ਖੇਤਰ ਵਿੱਚ ਚੁਣੇ ਗਏ ਦੋ ਵਿਦਿਆਰਥੀ ਅਕਸਵੀਰ ਸਿੰਘ ਅਤੇ ਤਨਿਸ਼ਕਾ ਦਾ ਅਤੇ ਸੈਨਿਕ ਸਕੂਲ ਵਿੱਚ ਚੁਣੇ ਵਿਦਿਆਰਥੀ ਪ੍ਰਿਥਵੀ ਰਾਜ ਦਾ ਉਨਾਂ ਦੇ ਮਾਪਿਆਂ ਸਮੇਤ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਚੋਣ ਵਿੱਚ ਇਨ੍ਹਾਂ ਦੀ ਮਿਹਨਤ, ਇਨ੍ਹਾਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਸਰਦਾਰ ਮਨਜੀਤ ਸਿੰਘ ਅਤੇ ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਨੂੰ ਵੀ ਮੁਬਾਰਕਬਾਦ ਦਿੱਤੀ।
ਸ. ਗਿੱਲ ਨੇ ਪ੍ਰੋਗਰਾਮ ਦੌਰਾਨ ਪੂਰਾ ਭਰੋਸਾ ਦਵਾਇਆ ਕਿ ਉਹ ਆਦਰਸ਼ ਪ੍ਰਾਇਮਰੀ ਸਕੂਲ ਬਠਿੰਡਾ ਦਾ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ ਅਤੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਗੇ। ਉਨ੍ਹਾ ਸਕੂਲ ਦੇ ਬੱਚਿਆਂ ਲਈ ਛੇ ਵਾਟਰ ਕੂਲਰ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਕੂਲ ਸਟਾਫ ਸਕੂਲ ਦੀ ਐਸਐਮਸੀ ਕਮੇਟੀ ਵਾਈਸ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੁਖੀ ਸ. ਸੁਖਦੀਪ ਸਿੰਘ ਮਾਨ ਨੇ ਸਾਰੇ ਮਾਪਿਆਂ, ਐਸਐਮਸੀ ਦਾ ਅਤੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਦਾ ਧੰਨਵਾਦ ਕੀਤਾ।
Click to Follow Babushahi Facebook Page →