ਇਨਵੈਸਟ ਪੰਜਾਬ ਦੇ ਨਾਮ 'ਤੇ ਹੋ ਰਹੀ ਸਿਰਫ 'ਪੀਆਰ ਐਕਸਰਸਈਜ'; ਮੁੱਖ ਮੰਤਰੀ ਨੂੰ ਦੱਸੇ BMW ਦਾ ਪਲਾਂਟ ਕਿੱਥੇ ਲੱਗਿਆ- ਮਜੀਠੀਆ
ਸਵ ਪਰਕਾਸ਼ ਸਿੰਘ ਬਾਦਲ 1999 ਵਿੱਚ ਗੁਰੂ ਗੋਬਿੰਦ ਸਿੰਘ ਦੇ ਰਿਫਾਇਨਰੀ ਲੈ ਕੇ ਆਏ, ਜਿਸ ਵਿੱਚ ਹੋਇਆ 45 ਹਜ਼ਾਰ ਕਰੋੜ ਦਾ ਨਿਵੇਸ਼
ਪੰਜਾਬ 'ਚ ਨਿਵੇਸ਼ ਤਾਂ ਨਹੀਂ ਆਇਆ ਪਰ ਲੋਕਾਂ ਨੂੰ ਫਰੌਤੀ ਲਈ ਫੋਨ ਜਰੂਰ ਆ ਰਹੇ ਹਨ
ਚੰਡੀਗੜ੍ਹ 14 ਮਾਰਚ 2026- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੋ ਮੈਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਸਰਕਾਰ ਦੀ ਹਾਲਤ ਹੁਣੇ ਹੋ ਗਈ ਹੈ ਕਿ ਪੰਜਾਬ ਵਿੱਚ ਆ ਰਹੇ ਨਿਵੇਸ਼ ਨੂੰ ਲੈ ਕੇ ਸ਼ਰੇਆਮ ਸਰਕਾਰ ਸਫੇਦ ਝੂਲ ਬੋਲਣ ਉੱਤੇ ਉਤਰ ਆਈ ਹੈ l ਉਨ੍ਹਾਂ ਕਿਹਾ ਕਿ ਸਰਕਾਰ ਇਨਵੈਸਟ ਪੰਜਾਬ ਦੇ ਨਾਮ 'ਤੇ ਸਿਰਫ ਪੀਆਰ ਐਕਸਰਸਈਜ ਕਰਨ ਉੱਤੇ ਲੱਗੀ ਹੋਈ ਹੈ ਜਦਕਿ ਪੰਜਾਬ ਵਿੱਚ ਕੋਈ ਵੀ ਨਵਾਂ ਨਿਵੇਸ਼ ਨਹੀਂ ਆਇਆ ਅਤੇ ਜੇਕਰ ਆਇਆ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਸਾਬਤ ਕਰਕੇ ਦਿਖਾਉਣ l
ਉਨ੍ਹਾਂ ਕਿਹਾ ਕਿ ਅੱਜ ਸਰਕਾਰ ਵਲੋਂ ਪੰਜਾਬ ਚ 10 ਹਜ਼ਾਰ ਕਰੋੜ ਦੇ ਨਿਵੇਸ਼ ਨੂੰ ਲੈ ਕੇ ਕਰੋੜਾਂ ਦੇ ਇਸ਼ਤਿਹਾਰ ਵੀ ਸਰਕਾਰ ਵੱਲੋਂ ਦਿੱਤੇ ਗਏ ਹਨ ਪਰ ਸਾਰਾ ਨਿਵੇਸ਼ ਇਸ਼ਤਿਹਾਰਬਾਜ਼ੀ ਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਚ ਆਏ ਨਿਵੇਸ਼ ਦੇ ਮਾਮਲੇ ਤੇ ਗੁਮਰਾਹ ਕਰਨ ਅਤੇ ਝੂਠ ਬੋਲਣ ਤੋਂ ਬਾਜ ਆਉਣਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੌਰਾਨ ਮੁੱਖ ਮੰਤਰੀ ਵੱਲੋਂ ਕਿਸ ਵੱਡੇ ਪ੍ਰੋਜੈਕਟ ਕਿਸੇ ਰਿਫਾਇਨਰੀ ਜਾਂ ਉਦਯੋਗ ਦਾ ਉਦਘਾਟਨ ਕੀਤਾ ਗਿਆ ਉਹ ਪੰਜਾਬ ਨੂੰ ਦੱਸ ਦੇਣ l
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚ ਸਰਕਾਰ ਵੇਲੇ ਸਵ. ਪ੍ਰਕਾਸ਼ ਸਿੰਘ ਬਾਦਲ ਵੱਲੋਂ 1999 ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲਿਆਂਦੀ ਗਈ ਸੀ ਤੇ ਪੰਜਾਬ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੀ ਇਕਲੌਤੀ ਵੱਡੀ ਅਜਿਹੀ ਰਿਫਾਇਨਰੀ ਹੈ ਜਿਸ ਬਾਰੇ 16 ਮਾਰਚ, 2016 ਨੂੰ ਸ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਆ ਉੱਤੇ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਰਿਫਾਇਨਰੀ ਨੇ ਭਾਰਤ ਦੀ ਰਿਫਾਇਨਰੀ ਸਮਰੱਥਾ ਨੂੰ 62 ਮਿਲੀਅਨ ਟਨ ਤੋਂ 213 ਮਿਲੀਅਨ ਟਨ ਤੱਕ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਉਹਨਾਂ ਕਿਹਾ ਕਿ ਇਸ ਨੂੰ ਨਿਵੇਸ਼ ਅਤੇ ਪ੍ਰੋਜੈਕਟ ਲਾਉਣਾ ਕਹਿੰਦੇ ਹਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਵੇਲੇ ਹੋਇਆ l ਉਹਨਾਂ ਕਿਹਾ ਕਿ ਇਹ ਪ੍ਰੋਜੈਕਟ 40- 45 ਹਜਾਰ ਕਰੋੜ ਦਾ ਪ੍ਰੋਜੈਕਟ ਸੀ, ਜਿਸਨੂੰ ਨਿਵੇਸ਼ ਕਹਿੰਦੇ ਹਨ ਪਰ ਕਿ ਹੁਣ ਤੱਕ ਜਿਸ 60 ਹਜਾਰ ਕਰੋੜ ਨਿਵੇਸ਼ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿੱਚੋਂ 45 ਹਜਾਰ ਕਰੋੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ l
ਉਹਨਾਂ ਕਿਹਾ ਕਿ ਇਹ ਝੂਠੀ ਸਰਕਾਰ ਪੰਜਾਬ ਵਿੱਚ ਨਵਾਂ ਕੋਈ ਵੀ ਨਿਵੇਸ਼ ਅਤੇ ਪ੍ਰੋਜੈਕਟ ਸੂਬੇ ਚ ਲਿਆਉਣ ਚ ਨਾਕਾਮ ਰਹੀ ਹੈ ਜਿਨਾਂ ਉਦਯੋਗਪਤੀਆਂ ਵੱਲੋਂ ਭਵਿੱਖ ਵਿੱਚ ਨਿਵੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਇਹ ਗੱਲ ਸਾਫ ਨਹੀਂ ਕੀਤੀ ਕਿ ਭਵਿੱਖ ਵਿੱਚ ਕਦੋਂ ਨਿਵੇਸ਼ ਕੀਤਾ ਜਾਵੇਗਾ ਜਦੋਂ ਕਿ ਹੁਣ ਤੱਕ ਕਿਸੇ ਪ੍ਰੋਜੈਕਟ ਦਾ ਨਹੀਂ ਪੱਥਰ ਹੀ ਨਹੀਂ ਰੱਖਿਆ ਗਿਆ l ਉਹਨਾਂ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਨਿਵੇਸ਼ ਦੀ ਗੱਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਗਰੁੱਪ ਦੇ ਨਿਵੇਸ਼ ਦੀ ਨੀਹ ਅਕਾਲੀ ਸਰਕਾਰ ਵੇਲੇ ਹੀ ਰੱਖੀ ਗਈ ਸੀ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਝੂਠ ਦੇ ਨਾ ਤੇ ਨਿਵੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਉਹਨਾਂ ਵੱਲੋਂ ਲਾਇਆ ਬੀਐਮਡਬਲੀਊ ਦਾ ਪਲਾਂਟ ਕਿਸ ਜਗ੍ਹਾ ਲਾਇਆ ਗਿਆ ਹੈ ਤਾਂ ਕਿ ਪੰਜਾਬ ਦੇ ਲੋਕ ਉਸਨੂੰ ਜਾ ਕੇ ਦੇਖ ਸਕਣ l ਉਹਨਾਂ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਨਿਵੇਸ਼ ਤਾਂ ਨਹੀਂ ਆਇਆ ਪਰ ਵੱਡੇ ਤੋਂ ਲੈ ਕੇ ਛੋਟੇ ਵਪਾਰੀਆਂ, ਦੁਕਾਨਦਾਰਾ ਨੂੰ ਫਿਰੌਤੀ ਦੀਆਂ ਕਾਲਾਂ ਜਰੂਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸਦੇ ਇਲਾਵਾ ਸਰਕਾਰ ਵੱਲੋਂ ਨਿਵੇਸ਼ ਤਾਂ ਦੂਰ ਸਗੋਂ ਜਿਹੜੇ ਉਦਯੋਗ ਪੰਜਾਬ ਵਿੱਚ ਚੱਲ ਰਹੇ ਹਨ ਉਹਨਾਂ ਦੇ ਮਾਲਕਾਂ ਨੂੰ ਜੀਐਸਟੀ ਦੇ ਇੰਸਪੈਕਟਰ ਆ ਰਾਹੀਂ ਨੋਟਿਸ ਭੇਜ ਕੇ ਤੰਗ ਜਰੂਰ ਕੀਤਾ ਜਾ ਰਿਹਾ ਹੈ ਇਹਨਾਂ ਨਾਲ ਮੁੜ ਸੌਦੇਬਾਜ਼ੀ ਕਰਕੇ ਮਸਲਾ ਨਿਪਟਾ ਦਿੱਤਾ ਜਾਂਦਾ ਹੈ l
ਉਹਨਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਕਿਸੇ ਪ੍ਰੋਗਰਾਮ ਚ ਰਿਬਨ ਨਹੀਂ ਕੱਟ ਸਕਦਾ ਉਹ ਵੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਤੋਂ ਕਟਵਾਉਂਦਾ ਹੈ ਉਹ ਪੰਜਾਬ ਵਿੱਚ ਨਿਵੇਸ਼ ਕਿੱਥੋਂ ਕਰਵਾ ਲਏਗਾ l ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਪੰਜਾਬੀ ਅਧਿਕਾਰੀ ਲਾ ਕੇ ਪੰਜਾਬ ਨੂੰ ਸਿਰਫ ਗੁਮਰਾਹ ਕਰਨ ਦੀਆਂ ਨੀਤੀਆਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਪੰਜਾਬ ਦਾ ਮੁੱਖ ਸਕੱਤਰ ਕੈਪ ਸਿਨਹਾ ਵੀ ਸ਼ਾਮਿਲ ਹੈ।
Click to Follow Babushahi Facebook Page →