ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026: "ਸਸਟੇਨੇਬਲ ਪ੍ਰੋਸੈਸਿੰਗ ਅਤੇ ਡਾਇੰਗ ਤੇ ਫਿਨਿਸ਼ਿੰਗ ਆਪਰੇਸ਼ਨਜ਼ ਵਿੱਚ ਸਰਕੁਲੈਰਿਟੀ" ਵਿਸ਼ੇ ਹੇਠ ਟੈਕਸਟਾਈਲ ਡਾਇੰਗ ਐਂਡ ਫਿਨਿਸ਼ਿੰਗ ਸੈਸ਼ਨ ਕਰਵਾਇਆ
ਪੰਜਾਬ ਸਰਕਾਰ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ: ਸੰਜੀਵ ਅਰੋੜਾ
ਚੰਡੀਗੜ੍ਹ 14 ਮਾਰਚ 2025:
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਾਡੀ ਸਰਕਾਰ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਵਿੱਚ ਰਾਜ ਦੇ ਟੈਕਸਟਾਈਲ ਖੇਤਰ ਦੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਡਾਇੰਗ ਅਤੇ ਫਿਨਿਸ਼ਿੰਗ ਉਦਯੋਗ ਧਾਗੇ ਅਤੇ ਕੱਪੜਿਆਂ ਦੀ ਗੁਣਵੱਤਾ, ਟਿਕਾਊਪਣ ਅਤੇ ਇਸਦੀ ਸੁੰਦਰ ਬਣਾਵਟ ਨੂੰ ਯਕੀਨੀ ਬਣਾਉਂਦਿਆਂ ਟੈਕਸਟਾਈਲ ਮੁੱਲ ਲੜੀ ਦੀ ਮਜ਼ਬੂਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਟੈਕਸਟਾਈਲ ਈਕੋਸਿਸਟਮ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਇਹ ਸੈਕਟਰ ਧਾਗੇ ਅਤੇ ਕੱਪੜੇ ਦੀ ਬਿਹਤਰ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਨਿਰਮਾਤਾਵਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਣ ਅਨੁਕੂਲ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਨੀਤੀਆਂ ਨਾਲ ਟੈਕਸਟਾਈਲ ਸੈਕਟਰ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਖਾਸ ਕਰਕੇ ਲੁਧਿਆਣਾ, ਅੰਮ੍ਰਿਤਸਰ ਅਤੇ ਆਲੇ ਦੁਆਲੇ ਦੇ ਉਦਯੋਗਿਕ ਕਲੱਸਟਰਾਂ ਵਿੱਚ ਇੱਕ ਮਜ਼ਬੂਤ ਟੈਕਸਟਾਈਲ ਉਤਪਾਦਨ ਅਧਾਰ ਵਿਕਸਤ ਕੀਤਾ ਹੈ, ਜਿੱਥੇ ਰੰਗਾਈ ਅਤੇ ਫਿਨਿਸ਼ਿੰਗ ਯੂਨਿਟ ਸਪਿਨਿੰਗ, ਬੁਣਾਈ ਅਤੇ ਕੱਪੜਾ ਨਿਰਮਾਣ ਉਦਯੋਗਾਂ ਦੇ ਵੱਡੇ ਨੈਟਵਰਕ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਹ ਯੂਨਿਟ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿ ਪੰਜਾਬ ਦੇ ਟੈਕਸਟਾਈਲ ਉਤਪਾਦ ਵਿਸ਼ਵ ਬਾਜ਼ਾਰਾਂ ਵਿੱਚ ਲੋੜੀਂਦੀ ਗੁਣਵੱਤਾ, ਕਲਰ ਕਨਸਿਸਟੈਂਸੀ ਅਤੇ ਫਿਨਿਸ਼ਿੰਗ ਦੇ ਉੱਚ ਮਿਆਰਾਂ ਨਾਲ ਆਪਣੀ ਜਗ੍ਹਾ ਕਾਇਮ ਰੱਖਣ।
ਇਸ ਖੇਤਰ ਦੀ ਮਹੱਤਤਾ ਨੂੰ ਪਛਾਣਦਿਆਂ ਪੰਜਾਬ ਸਰਕਾਰ ਆਧੁਨਿਕ ਰੰਗਾਈ ਅਤੇ ਫਿਨਿਸ਼ਿੰਗ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਜੋ ਉੱਨਤ ਤਕਨਾਲੋਜੀਆਂ ਨੂੰ ਅਪਣਾਉਂਦਾ ਹੈ, ਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ, ਅਤੇ ਟਿਕਾਊ ਨਿਰਮਾਣ ਅਭਿਆਸਾਂ ਦਾ ਸਮਰਥਨ ਕਰਦਾ ਹੈ। ਸਾਡਾ ਨੀਤੀਗਤ ਢਾਂਚਾ ਊਰਜਾ-ਕੁਸ਼ਲ ਮਸ਼ੀਨਰੀ, ਪਾਣੀ ਰੀਸਾਈਕਲਿੰਗ ਪ੍ਰਣਾਲੀਆਂ ਅਤੇ ਵਾਤਾਵਰਣ ਅਨੁਕੂਲ ਟ੍ਰੀਟਮੈਂਟ ਤਕਨਾਲੋਜੀਆਂ ਨਾਲ ਲੈਸ ਆਧੁਨਿਕ ਪ੍ਰੋਸੈਸਿੰਗ ਸਹੂਲਤਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਦਾ ਹੈ।
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਪੂੰਜੀ ਸਬਸਿਡੀਆਂ, ਐਸਜੀਐਸਟੀ ਅਦਾਇਗੀ, ਰੋਜ਼ਗਾਰ ਉਤਪਤੀ ਪ੍ਰੋਤਸਾਹਨ, ਬਿਜਲੀ ਡਿਊਟੀ ਛੋਟ ਅਤੇ ਬੁਨਿਆਦੀ ਢਾਂਚਾ ਸਹਾਇਤਾ ਸਮੇਤ ਇੱਕ ਪ੍ਰਤੀਯੋਗੀ ਪ੍ਰੋਤਸਾਹਨ ਢਾਂਚਾ ਪੇਸ਼ ਕਰਦੀ ਹੈ, ਜਿਸ ਦਾ ਉਦੇਸ਼ ਉੱਦਮੀਆਂ ਨੂੰ ਆਪਣੀਆਂ ਮੌਜੂਦਾ ਸਹੂਲਤਾਂ ਨੂੰ ਅਪਗ੍ਰੇਡ ਕਰਕੇ ਆਧੁਨਿਕ ਬਣਾਉਣ ਅਤੇ ਨਵੀਆਂ ਪ੍ਰੋਸੈਸਿੰਗ ਯੂਨਿਟਾਂ ਸਥਾਪਤ ਕਰਨ ਦੇ ਯੋਗ ਬਣਾਉਣਾ ਹੈ।
ਪੰਜਾਬ ਦੇ ਮਜ਼ਬੂਤ ਟੈਕਸਟਾਈਲ ਕਲੱਸਟਰ, ਹੁਨਰਮੰਦ ਕਾਰਜਬਲ ਅਤੇ ਮਜ਼ਬੂਤ ਉਦਯੋਗਿਕ ਸਪਲਾਈ ਚੇਨ ਡਾਇੰਗ ਅਤੇ ਫਿਨਿਸ਼ਿੰਗ ਸੈਕਟਰ ਦੇ ਨਿਰੰਤਰ ਵਿਕਾਸ ਲਈ ਇੱਕ ਠੋਸ ਆਧਾਰ ਪ੍ਰਦਾਨ ਕਰਦੇ ਹਨ। ਸਰਕਾਰ ਵਾਤਾਵਰਣ ਪੱਖੋਂ ਟਿਕਾਊ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ, ਜਿਸ ਵਿੱਚ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈਟੀਪੀਜ਼), ਜ਼ੀਰੋ ਲਿਕਵਿਡ ਡਿਸਚਾਰਜ (ਜੈਡਐਲਡੀ) ਪ੍ਰਣਾਲੀਆਂ ਅਤੇ ਪਾਣੀ ਦੀ ਪ੍ਰੋਸੈਸਿੰਗ ਸਬੰਧੀ ਤਕਨਾਲੋਜੀਆਂ ਨੂੰ ਅਪਣਾਉਣਾ ਸ਼ਾਮਲ ਹੈ।
ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਪ੍ਰਿਯਾਂਕ ਭਾਰਤੀ ਨੇ ਕਿਹਾ ਕਿ ਟੈਕਸਟਾਈਲ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਇਸ ਉਤਪਾਦਨ ਨੂੰ ਵਾਤਾਵਰਣ ਅਨੁਕੂਲ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਬਾਲਾ ਜੀ ਡਾਇੰਗ ਦੇ ਚੇਅਰਮੈਨ ਸ੍ਰੀ ਰਜਨੀਸ਼ ਗੁਪਤਾ ਨੇ ਕਿਹਾ ਕਿ ਟੈਕਸਟਾਈਲ ਉਦਯੋਗ ਦੇ ਵਿਕਾਸ ਲਈ ਪੰਜਾਬ ਸਰਕਾਰ ਦੀ ਮਦਦ ਦੀ ਲੋੜ ਹੈ।
ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਮੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ ਅਤੇ ਉਨ੍ਹਾਂ ਨੇ ਉਦਯੋਗ ਮੰਤਰੀ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚੀਨ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਚੀਨ ਦੇ ਟੈਕਸਟਾਈਲ ਉਦਯੋਗ ਨਾਲ ਮੁਕਾਬਲਾ ਕਰਨ ਲਈ ਰਾਜ ਸਰਕਾਰ ਦੀ ਮਦਦ ਦੀ ਲੋੜ ਹੈ।
ਐਸੋਸੀਏਟਿਡ ਇੰਡਸਟਰੀਅਲ ਐਸੋਸੀਏਸ਼ਨ ਦੀ ਉਪ ਪ੍ਰਧਾਨ ਸ੍ਰੀਮਤੀ ਪ੍ਰਿਯੰਕਾ ਗੋਇਲ ਨੇ ਕਿਹਾ ਕਿ ਮਜ਼ਬੂਤ ਟੈਕਸਟਾਈਲ ਕਲੱਸਟਰ ਅਤੇ ਟੈਕਸਟਾਈਲ ਉਦਯੋਗਪਤੀਆਂ ਨੂੰ ਜੈਵਿਕ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਡਾਇੰਗ ਸੈਕਟਰ ਵਿੱਚ ਆਈ.ਐਸ.ਓ. ਮਿਆਰੀ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।
Click to Follow Babushahi Facebook Page →