ਵਿਆਹ ਵਾਲੀ ਗੱਡੀ ਨਾਲ ਟਰੱਕ ਦੇ ਟਕਰਾਉਣ ਨਾਲ ਲਾੜੇ ਸਮੇਤ ਪੰਜ ਲੋਕ ਹੋਏ ਜ਼ਖਮੀ
ਜਖਮੀਆਂ ਵਿੱਚ ਤਿੰਨ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ , 10 ਮਾਰਚ 2026 :
ਧਾਰੀਵਾਲ ਰਣੀਆ ਬਾਈਪਾਸ ਮੋੜ ਤੇ ਵਿਆਹ ਵਾਲੀ ਇਨੋਵਾ ਗੱਡੀ ਦੇ ਨਾਲ ਟਰੱਕ ਟਕਰਾ ਗਿਆ ਜਿਸ ਕਾਰਨ ਇਨੋਵਾ ਵਿੱਚ ਬੈਠੇ ਪੰਜ ਲੋਕ ਜਖਮੀ ਹੋ ਗਏ, ਜਖਮੀਆਂ ਵਿਆਹ ਵਾਲਾ ਮੁੰਡਾ, ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਿਲ ਹੈ । ਦੱਸਿਆ ਗਿਆ ਹੈ ਕਿ ਵਿਆਹ ਵਾਲੇ ਮੁੰਡੇ ਦੇ ਵੀ ਸਿਰ ਤੇ ਸੱਟ ਲੱਗੀ ਹੈ।
ਜਾਣਕਾਰੀ ਅਨੁਸਾਰ ਤਰੀਜਾ ਨਗਰ ਤੋਂ ਪਿੰਡ ਬਿਧੀਪੁਰ ਵਿਖੇ ਜਾ ਰਹੀ ਵਿਆਹ ਵਾਲੀ ਇਨੋਵਾ ਗੱਡੀ ਦਾ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਨਾਲ ਲਾੜੇ ਸਮੇਤ ਪੰਜ ਲੋਕੀ ਜਖਮੀ ਹੋ ਗਏ । ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਜਖਮੀਆਂ ਨੂੰ 108 ਐਬੂਲੈਂਸ ਰਾਹੀਂ ਜਿਨਾਂ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਜਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਚਾਰ ਮਰੀਜ਼ ਆਏ ਹਨ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਅਤੇ ਅਸੀਂ ਇਲਾਜ ਇਹਨਾਂ ਦਾ ਕਰ ਰਹੇ ਹਾਂ।
Click to Follow Babushahi Facebook Page →