ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਫਰਵਰੀ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਫ਼ਰਵਰੀ 2025: ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇੱਥੇ ਦੱਪਰ ਕਿਸਾਨ ਜਥੇਬੰਦੀਆਂ ਦੇ ਦਫ਼ਤਰ ਵਿੱਚ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਫਰਵਰੀ 2026 ਦੇ ਐਕਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਵਲੋਂ ਕੇਂਦਰ ਵਿੱਚ ਸੱਤਾ ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਵਲੋਂ ਅਮਰੀਕਾ ਸਰਕਾਰ ਨਾਲ ਕੀਤੇ ਸਮਝੌਤੇ ਦੀ ਨਿਖੇਧੀ ਕੀਤੀ ਗਈ ਅਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025,ਬੀਜ ਬਿੱਲ, ਮਗਨਰੇਗਾ ਕਾਨੂੰਨ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ, ਅਤੇ ਵਰਕਰਾਂ ਪੱਖੀ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕੋਡ ਰੱਦ ਕਰਨ ਦੀ ਮੰਗਾਂ ਉਤੇ ਧਾਰੀ ਸਾਜਸੀ ਚੁੱਪ ਨੂੰ ਤੁੜਵਾਉਣ ਲਈ 22 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਹਲਕਾ ਵਿਧਾਇਕ ਡੇਰਾ ਬੱਸੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ।ਮੀਟਿੰਗ ਵਿੱਚ ਕਿਸਾਨ ਯੂਨੀਅਨ ਲੱਖੋਵਾਲ ਦੇ ਐਗਜੈਕਟਿਵ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਰਾਣਾ,ਹਰੀ ਸਿੰਘ ਚਡਿਆਲਾ,ਹਰੀ ਸਿੰਘ ਬਹੋੜਾ,ਗੁਰਪਾਲ ਸਿੰਘ ਦੱਪਰ,ਆਲ ਇੰਡੀਆ ਕਿਸਾਨ ਸਭਾ (ਹਨਨ ਮੁੱਲਾ) ਵਲੋਂ ਕਾਮਰੇਡ ਚੰਦਰ ਪਾਲ ਲਾਲੜੂ, ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਕਾਮਰੇਡ ਫੂਲ ਚੰਦ, ਆਲ ਇੰਡੀਆ ਕਿਸਾਨ ਸਭਾ ਵਲੋਂ ਬਲਵਿੰਦਰ ਸਿੰਘ ਜੜੌਤ, ਅਵਤਾਰ ਸਿੰਘ ਦੱਪਰ,ਸੁਰਿੰਦਰ ਸਿੰਘ ਜੜੌਤ, ਕਾਮਰੇਡ ਸ਼ੇਰ ਸਿੰਘ ਬੜਾਨਾ, ਜਮਹੂਰੀ ਕਿਸਾਨ ਸਭਾ ਤੋਂ ਗੁਰਬਿੰਦਰ ਸਿੰਘ ਚੌਂਦਹੇੜੀ, ਸੁਰਜਣ ਸਿੰਘ, ਮਲਕੀਤ ਸਿੰਘ ਕਾਰਕੌਰ, ਦਲਬੀਰ ਸਿੰਘ ਹਾਜ਼ਰ ਸਨ।