ਜਮਹੂਰੀ ਅਧਿਕਾਰ ਸਭਾ ਵੱਲੋਂ ਬੱਸ ਅੱਡਾ ਬਚਾਓ ਸੰਘਰਸ਼ ਦੀ ਹਮਾਇਤ ਵਿੱਚ ਪੋਸਟਰ ਜਾਰੀ
ਅਸ਼ੋਕ ਵਰਮਾ
ਬਠਿੰਡਾ, 31 ਮਈ2025: ਬਠਿੰਡਾ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਮਲੋਟ ਰੋਡ ਸੱਤ ਕਿਲੋਮੀਟਰ ਦੂਰ ਬਾਹਰ ਸ਼ਿਫਟ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਧਰਨਾ ਪੰਡਾਲ ਵਿਖੇ ਜਮਹੂਰੀ ਅਧਿਕਾਰ ਸਭਾ ਤੱਥਾਂ ਤੇ ਦਲੀਲਾਂ ਤੇ ਅਧਾਰਤ ਤਿਆਰ ਕੀਤਾ ਇੱਕ ਪੋਸਟਰ ਜਾਰੀ ਕੀਤਾ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ, ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਵਿੱਤ ਸਕੱਤਰ ਸੰਤੋਖ ਸਿੰਘ ਮੱਲਣ,ਜਿਲ੍ਹਾ ਕਮੇਟੀ ਮੈਂਬਰ ਸਿਕੰਦਰ ਸਿੰਘ ਧਾਲੀਵਾਲ, ਗੁਰਚਰਨ ਖੇਮੋਆਣਾ,ਰੇਖਾ ਰਾਣੀ, ਮਨਦੀਪ ਕੌਰ, ਡਾਕਟਰ ਸਰਦੂਲ ਸਿੰਘ ਗਰੇਵਾਲ ਤੇ ਤਰਸੇਮ ਇਸ ਮੌਕੇ ਹਾਜ਼ਰ ਸਨ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਨੇ ਆਪਣੀ ਪੜਤਾਲ ਦੌਰਾਨ ਮਹਿਸੂਸ ਕੀਤਾ ਹੈ ਕਿ ਮੌਜੂਦਾ ਬੱਸ ਅੱਡਾ ਢੱੁਕਵੀਂ ਜਗ੍ਹਾ ਤੇ 14.7 ਏਕੜ ਵਿੱਚ ਸਥਿਤ ਹੈ ਜੋਕਿ ਫੋਰ ਲੇਨ ਸੜਕਾਂ ਨਾਲ ਜੁੜਿਆ ਹੋਇਆ ਹੈ ।
ਉਨ੍ਹਾਂ ਕਿਹਾ ਕਿਗ ਟਰੈਫਿਕ ਦੀ ਸਮੱਸਿਆ ਬੱਸਾਂ ਕਰਕੇ ਨਹੀਂ ਹੈ ਬਲਕਿ ਟਰੈਫਿਕ ਨਾ ਕੰਟਰੋਲ ਕੀਤੇ ਜਾਣਾ ਇਸ ਦਾ ਮੁੱਖ ਕਾਰਨ ਹੈ । ਉਨ੍ਹਾਂ ਕਿਹਾ ਕਿ ਬੱਸ ਅੱਡੇ ਦਾ ਵਿਕਾਸ ਨਾਲ ਕੋਈ ਸਬੰਧ ਨਹੀਂ ਬਠਿੰਡੇ ਸ਼ਹਿਰ ਦਾ ਵਿਕਾਸ ਬੱਸ ਅੱਡੇ ਨੂੰ ਕਿਤੇ ਸ਼ਿਫਟ ਕੀਤੇ ਜਾਣ ਤੋਂ ਬਿਨਾਂ ਵੀ ਹੁੰਦਾ ਰਹੇਗਾ । ਉਨ੍ਹਾਂ ਕਿਹਾ ਕਿ ਬੱਸ ਅੱਡਾ ਲੋਕਾਂ ਦੀ ਸਹੂਲਤ ਵਾਲੇ ਬਾਜ਼ਾਰ ਰੇਲਵੇ ਸਟੇਸ਼ਨ, ਰਜਿੰਦਰਾ ਕਾਲਜ, ਹਸਪਤਾਲਾਂ, ਸਕੂਲ, ਬੈਂਕ ਕਚਹਿਰੀਆਂ, ਡੀਸੀ ਦਫਤਰ , ਪੁਲਿਸ ਆਈਟੀਆਈ ਪਟਵਾਰਖਾਨਾ,ਡਾਕਖਾਨਾ, ਤਹਿਸੀਲ ਤੇ ਪਾਸਪੋਰਟ ਦਫਤਰ ਦੇ ਨਜਦੀਕ ਹੈ । ਬੱਸ ਅੱਡਾ ਮਲੋਟ ਰੋਡ ਤੇ ਸ਼ਿਫਟ ਕਰਨ ਨਾਲ ਸਵਾਰੀਆਂ ਨੂੰ ਅੱਡੇ ਤੋਂ ਸ਼ਹਿਰ ਵੱਲ ਆਉਣ ਲਈ ਵਾਧੂ ਪੈਸੇ ਖਰਚ ਕਰਨੇ ਪੈਣਗੇ ਅਤੇ ਸਮੇਂ ਦੀ ਬਰਬਾਦੀ ਹੋਵੇਗੀ ।
ਉਨ੍ਹਾਂ ਕਿਹਾ ਕਿ ਨਵਾਂ ਬੱਸ ਅੱਡਾ ਆਮ ਲੋਕਾਂ ਦੀ ਜਰੂਰਤ ਨਹੀਂ ਬਲਕਿ ਭੂਮਾਫੀਆ ਦੀ ਸਕੀਮ ਹੈ। ਉਨ੍ਹਾਂ ਕਿਹਾ ਕਿ ਸਭਾ ਡਿਪਟੀ ਕਮਿਸ਼ਨਰ ਨੂੰ ਮਿਲਕੇ ਮਲੋਟ ਰੋਡ ਪ੍ਰਜੈਕਟ ਰੱਦ ਕਰਨ ਦੀ ਮੰਗ ਕਰੇਗੀ ਅਤੇ ਆਮ ਲੋਕਾਂ ਨੂੰ ਵੀ ਇਸ ਦੇ ਨਫੇ ਨੁਕਸਾਨ ਤੋਂ ਜਾਣੂੰ ਕਰਵਾਇਆ ਜਾਏਗਾ। ਸਭਾ ਆਗੂ ਨੇ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਦੀਆਂ ਸਕੀਮਾਂ ਬਣਾਉਣ ਵੇਲੇ ਲੋਕਾਂ ਤੋਂ ਪਹਿਲਾਂ ਰਾਇ ਇਕੱਠੇ ਕਰਨੀ ਚਾਹੀਦੀ ਹੈ ਅਤੇ ਅੱਡੇ ਸਬੰਧੀ ਵੀ ਇਹੀ ਪਹੁੰਚ ਬਣਾਉਣ ਦੀ ਲੋੜ ਹੈ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦ,ਰ ਕੌਂਸਲਰ ਸੰਦੀਪ ਕੁਮਾਰ ਬੌਬੀ, ਮੀਡੀਆ ਇੰਚਾਰਜ ਸੰਦੀਪ ਅਗਰਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ ।