ਲੁਧਿਆਣਾ ਦੇ ਹੌਜ਼ਰੀ ਵਪਾਰੀ ਨੂੰ ਕਾਬੂ ਕਰਕੇ 15 ਲੱਖ ਰੁਪਏ ਹਵਾਲਾ ਰਾਸ਼ੀ (ਡਰੱਗ ਮਨੀ) ਕੀਤੀ ਬਰਾਮਦ
ਲੁਧਿਆਣਾ, 4 ਫਰਵਰੀ 2025 - ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸੀ.ਆਈ.ਏ ਸਟਾਫ-1, ਨੇ ਸਰਹੱਦੋ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ 02 ਕਿਲੋਂ 124 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਤੇ ਮੁਲਜ਼ਮ ਦੀ ਪੁੱਛਗਿੱਛ ਦੌਰਾਨ ਲੁਧਿਆਣਾਂ ਦੇ ਇੱਕ ਹੌਜ਼ਰੀ ਵਪਾਰੀ ਨੂੰ ਕਾਬੂ ਕਰਕੇ 15 ਲੱਖ ਰੁਪਏ ਹਵਾਲਾ ਰਾਸ਼ੀ (ਡਰੱਗ ਮਨੀ) ਕੀਤੀ ਬ੍ਰਾਮਦ।
ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਮਿਤੀ 02-02-2025 ਨੂੰ ਕਮਿਸ਼ਨਰੇਟ ਪੁਲਿਸ ਵੱਲੋਂ 01 ਵਿਅਕਤੀ ਮਨਤੇਜ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁਰਜ਼, ਥਾਣਾ ਸਰਾਏ ਅਮਾਨਤ ਖਾਂ, ਜਿਲ੍ਹਾ ਤਰਨ ਤਾਰਨ, ਉਮਰ 27 ਸਾਲ ਨੂੰ 02 ਕਿਲੋਂ 124 ਗ੍ਰਾਮ ਹੈਰੋਇੰਨ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਟੀਮ ਵੱਲੋਂ ਗ੍ਰਿਫ਼ਤਾਰ ਦੋਸ਼ੀ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਡੂੰਘਿਆਈ ਜਾਂਚ ਕਰਨ ਤੇ ਡਰੱਗ ਦੇ ਨਜ਼ਾਇਜ਼ ਧੰਦੇ ਦੌਰਾਨ ਵਰਤੀ ਜਾਣ ਵਾਲੀ ਡਰੱਗ ਮਨੀ ਦਾ ਲਿੰਕ ਲੁਧਿਆਣਾ ਦੇ ਇੱਕ ਹੌਜ਼ਰੀ ਵਪਾਰੀ ਨਾਲ ਸਾਹਮਣੇ ਆਇਆ ਹੈ, ਇਸਦੇ ਤਾਰ ਅਫ਼ਗਾਨੀਸਤਾਨ ਵਿੱਚ ਬੈਠੇ ਡਰੱਗ ਸਮੱਗਲਰਾਂ ਨਾਲ ਜੁੜੇ ਹਨ ਤੇ ਇਹ ਹੌਜ਼ਰੀ ਦੇ ਸਮਾਨ ਨੂੰ ਅਫਗਾਨੀਸਤਾਨ ਐਕਪੋਰਟ ਕਰਨ ਦੇ ਈਵਜ਼ ਵਿੱਚ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਹਵਾਲਾ ਰਾਸ਼ੀ (ਡਰੱਗ ਮਨੀ)ਪ੍ਰਾਪਤ ਕਰਦਾ ਸੀ।
ਇਸ ਡਰੱਗ ਸਪਲਾਈ ਦੇ ਨੈਟਵਰਕ ਵਿੱਚ ਇੱਕ ਲੁਧਿਆਣਾ ਦਾ ਹੌਜ਼ਰੀ ਵਪਾਰੀ ਗੁਰਚਰਨ ਸਿੰਘ ਉਰਫ਼ ਚੰਨਾ ਪੁੱਤਰ ਦੇਸ਼ ਰਾਜ ਵਾਸੀ ਕਰਮ ਕਲੋਨੀ, ਤਾਜਪੁਰ ਰੋਡ, ਜਿਲ੍ਹਾ ਲੁਧਿਆਣਾ, ਉਮਰ 62 ਸਾਲ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਮਿਤੀ 03-02-2024 ਨੂੰ ਬੱਸ ਸਟੈਂਡ,ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਦੇ ਖੇਤਰ ਤੋ ਕਾਬੂ ਕੀਤਾ ਗਿਆ ਤੇ ਇਸ ਪਾਸੋਂ 15 ਲੱਖ ਰੁਪਏ ਹਵਾਲਾ ਰਾਸ਼ੀ (ਡਰੱਗ ਮਨੀ) ਬ੍ਰਾਮਦ ਕੀਤੀ ਗਈ।
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀ ਗੁਰਚਰਨ ਸਿੰਘ ਉਰਫ਼ ਚੰਨਾ ਨੇ ਖੁਲਾਸਾ ਕੀਤਾ ਕਿ ਉਸਨੇ ਸਾਲ 2021 ਤੋਂ ਇੱਕ ਫਰਮ ਮਿੱਕੀ ਟਰੇਡਰਜ਼ ਕੰਪਨੀ, ਲੁਧਿਆਣਾ ਵਿੱਖੇ ਬਣਾਈ ਹੈ ਤੇ ਇਹ ਲੇਡੀਜ਼ ਹੌਜ਼ਰੀ ਦਾ ਸਮਾਨ ਕਾਬਲ, ਅਫ਼ਗਾਨੀਸਤਾਨ ਵਿੱਖੇ ਐਕਸਪੋਰਟ ਕਰਦਾ ਹੈ। ਜਿਸ ਕਾਰਨ ਇਸਦੇ ਲਿੰਕ ਅਫਗਾਨੀਸਤਾਨ ਬੈਠੇ ਡਰੱਗ ਸਪਲਾਈਰਾਂ ਨਾਲ ਜੁੜ ਗਏ ਸੀ ਤੇ ਉਹਨਾਂ ਦੇ ਕਹਿਣ ਤੇ ਗੁਰਚਰਨ ਸਿੰਘ ਉਰਫ ਚੰਨਾ, ਅੰਮ੍ਰਿਤਸਰ, ਲੁਧਿਆਣਾ ਤੋ ਇਲਾਵਾ ਦਿੱਲੀ ਦੇ ਵੱਖ-ਵੱਖ ਥਾਵਾ ਤੋਂ ਡਰੱਗ ਮਨੀ ਆਪ ਖੁਦ ਹਾਸਲ ਕਰਕੇ ਇਸਦੇ ਈਵਜ਼ ਵਿੱਚ ਅਫਗਾਨੀਸਤਾਨ ਵਿੱਖੇ ਆਪਣੀ ਫਰਮ ਰਾਂਹੀ ਲੇਡੀਜ਼ ਹੌਜ਼ਰੀ ਦਾ ਸਮਾਨ ਭੇਜਦਾ ਸੀ, ਜਿੰਨੀ ਰਕਮ ਦਾ ਸਮਾਨ ਭੇਜਣਾ ਹੁੰਦਾ ਸੀ, ਉਸਦਾ 10% ਰਕਮ ਹੀ ਆਪਣੇ ਅਕਾਂਊਂਟ/ਗੁਗਲ-ਪੇ ਰਾਂਹੀ ਲੈਂਦਾ ਸੀ ਤੇ ਬਾਕੀ 90% ਰਕਮ ਹਵਾਲਾ ਰਾਂਸ਼ੀ (ਪਾਰਸਲਾਂ ਦੇ ਰੂਪ ਵਿੱਚ ਵੀ) ਹਾਸਲ ਕਰਦਾ ਸੀ।
ਇਹ ਗੱਲ ਵਰਨਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀ ਗੁਰਚਰਨ ਸਿੰਘ ਉਰਫ ਚੰਨਾਂ ਪ੍ਰਾਪਤ ਕੀਤੀ ਹਵਾਲਾ ਰਾਸ਼ੀ (ਡਰੱਗ ਮਨੀ) ਰਾਂਹੀ ਹਥਿਆਰਾ ਤੇ ਡਰੱਗ ਦਾ ਨੈਟਵਰਕ ਚਲਾ ਰਹੇ ਮਾੜੇ ਅਨਸਰਾਂ/ਗੈਗਸਟਰਾਂ ਦੀ ਹੈਲਪ ਕਰਦਾ ਸੀ।
ਗ੍ਰਿਫ਼ਤਾਰ ਦੋਸ਼ੀ ਗੁਰਚਰਨ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਫਨਾਂਸ਼ੀਅਲੀ ਇਨਵੈਸਟੀਗੇਸ਼ ਕਰਕੇ ਇਸਦੇ ਬੈਕ ਅਕਾਂਉਂਟ ਖੰਗਾਲੇ ਵੀ ਜਾਣਗੇ।
ਜਿਸਤੇ ਮੁਕੱਦਮਾਂ ਨੰਬਰ 24 ਮਿਤੀ 02-02-2025 ਜੁਰਮ 21,23,/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।