ਪੰਜਾਬ ਸਰਕਾਰ ਮੁਰਦਾਬਾਦ, ਸਿਹਤ ਕਰਮਚਾਰੀ ਪੱਕੇ ਕਰੋ, ਦੇ ਨਾਅਰਿਆਂ ਨਾਲ ਗੂੰਜਿਆ ਜ਼ਿਲ੍ਹਾ ਹਸਪਤਾਲ਼
ਕਮਿਊਨਿਟੀ ਹੈਲਥ ਅਫਸਰਾਂ/ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਕੀਤਾ ਪੁਤਲਾ ਫੂਕ ਪ੍ਰਦਰਸ਼ਨ ਅਤੇ ਹੜਤਾਲ
ਰੋਹਿਤ ਗੁਪਤਾ
ਗੁਰਦਾਸਪੁਰ
ਐਨ ਐਚ ਐਮ, ਸਿਹਤ ਵਿਭਾਗ, ਪੰਜਾਬ ਅਧੀਨ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਕਮਿਊਨਟੀ ਹੈਲਥ ਅਫ਼ਸਰ ਅੱਜ ਆਪਣੇ ਹੱਕਾਂ ਦੀ ਲੜਾਈ ਲਈ ਹਰ ਤਰ੍ਹਾਂ ਦਾ ਆਨਲਾਈਨ- ਆਫ਼ਲਾਈਨ ਕੰਮ ਬੰਦ ਕਰਕੇ ਜ਼ਿਲ੍ਹੇ ਹਸਪਤਾਲਾਂ ਵਿੱਚ ਹੋਏ ਇਕੱਠੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਸੁਭਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਕਿਹਾ ਕਿ ਅੱਜ ਸੂਬਾ ਪੰਜਾਬ ਦੇ ਹਰ ਜਿਲੇ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਅਤੇ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਧਰਨਾ ਲਗਾਇਆ ਗਿਆ । ਉਹਨਾਂ ਦੱਸਿਆ ਕਿ ਇਹ ਧਰਨਾ ਉਹਨਾਂ ਆਪਣੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਆਪਣੇ ਹੱਕਾਂ ਦੀ ਪੂਰਤੀ ਲਈ ਲਗਾਇਆ ਹੈ। ਉਹਨਾਂ ਕਿਹਾ ਕਿ ਉਹ ਪੇਂਡੂ ਖੇਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹਰ ਤਰਹਾਂ ਦੀ ਕੁਦਰਤੀ ਆਫਤ, ਮਹਾਮਾਰੀ ਸਮੇ ਵੀ ਉਹਨਾਂ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾ ਸਿਹਤ ਸੇਵਾਵਾਂ ਜਾਰੀ ਰੱਖੀਆਂ ਸਨ । ਉਹਨਾਂ ਨੂੰ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਬਾਰੇ ਵਿਭਾਗ ਅਤੇ ਸਰਕਾਰ ਨੂੰ ਬਾਰ-ਬਾਰ ਜਾਣੂ ਕਰਵਾਇਆ ਗਿਆ, ਪਰ ਸਰਕਾਰ ਅਤੇ ਵਿਭਾਗ ਉਹਨਾਂ ਦੀਆਂ ਜਾਇਜ਼ ਮੰਗਾਂ ਅਤੇ ਉਹਨਾਂ ਦੇ ਬਣਦੇ ਹੱਕਾਂ ਨੂੰ ਅਣਗੋਲਿਆਂ ਕਰਦੇ ਹੋਏ ਕੰਮ ਦਾ ਬੋਝ ਹੋਰ ਵਧਾਉਂਦਿਆਂ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ।
ਸੋ ਉਹਨਾਂ ਨੂੰ ਆਖਰ ਇਹ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ । ਉਨ੍ਹਾਂ ਕਿਹਾ ਕਿ ਉਹ ਪਹਿਲਾਂ ਮਰੀਜ਼ਾਂ ਦੇ ਸਿਹਤ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੇ ਵਿੱਚ ਆਉਣ ਵਾਲੇ ਵਿਘਨ ਦੇ ਬਾਰੇ ਸੋਚ ਕੇ ਚੁੱਪ ਸਨ ਪਰ ਹੁਣ ਹੋਰ ਨਹੀਂ । ਇਸ ਮੌਕੇ ਜਿਲੇ ਦੇ ਸਾਰੇ *ਕਮਿਊਨਿਟੀ ਹੈਲਥ ਅਫਸਰਾਂ ਨੇ ਇਕੱਠੇ ਹੋ ਕੇ ਨਵੇਂ ਇਨਸੈਂਟੀਵ ਪਰਫੋਰਮੇ ਦੇ ਨਾਮ ਤੇ ਕੱਢੇ ਤਾਨਾਸ਼ਾਹੀ ਹੁਕਮਾਂ ਦੀਆਂ ਕਾਪੀਆਂ ਨੂੰ ਫੂਕ ਕੇ ਰੋਸ ਪ੍ਰਦਰਸ਼ਨ ਜਾਹਿਰ ਕੀਤਾ। ਇਸ ਸਮੇਂ ਸੀ ਐਚ ਓ ਵਲੋਂ ਸਿਵਲ ਸਰਜਨ ਸਾਹਿਬਾਨ ਨੂੰ ਮੰਗ ਪੱਤਰ ਸੌਂਪਿਆ ਗਿਆ*।
ਡਾ ਤਰਗੋਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ/ ਬਾਕੀ ਸੂਬਿਆਂ ਦੇ ਮੁਕਾਬਲੇ 5000 ਰੁਪਏ ਘੱਟ ਮਿਲ ਰਹੀ ਤਨਖਾਹ ਵਿੱਚ ਵਾਧਾ, ਨਵਾਂ ਇੰਨਸੈਂਟਿਵ ਪਰ੍ਫਰ੍ਮਾ ਵਾਪਿਸ ਲੈਣਾ, ਕੇਡਰ ਸਨਕਸ਼ਨ ਅਤੇ ਰੇਗੁਲਰ ਕਰਨਾ , ਲੋਇਲੋਟੀ ਬੋਨਸ ਜ਼ਾਰੀ ਕਰਨਾ, ਤਨਖਾਹ ਵਿੱਚ incentive perform ਮਰਜ ਕਰਨਾ ਆਦਿ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਇਹ ਹੜਤਾਲ / ਸੰਘਰਸ਼ ਐਸੇ ਤਰ੍ਹਾਂ 1 ਜੁਲਾਈ ਤਕ ਜਾਰੀ ਰਹੇਗੀ ਅਤੇ *2 ਜੁਲਾਈ ਨੂੰ ਸੂਬਾ ਪੱਧਰੀ ਧਰਨਾ ਜ਼ਿਲਾ ਸੰਗਰੂਰ , ਮੁੱਖ ਮੰਤਰੀ ਸਾਹਿਬਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਲਗਾਇਆ ਜਾਵੇਗਾ*। ਇਸ ਦੌਰਾਨ ਜੌ ਸਿਹਤ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਅਤੇ ਮਰੀਜਾਂ ਨੂੰ ਜੌ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਓਸ ਲਈ ਵਿਭਾਗ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਣਗੇ।
ਇਸ ਸਮੇਂ ਉਨ੍ਹਾਂ ਨਾਲ ਡਾ ਰਵਿੰਦਰ ਸਿੰਘ ਕਾਹਲੋਂ,ਗੁਰਪ੍ਰੀਤ ਸਿੰਘ,ਗੌਰਵ ਸ਼ਰਮਾ,ਵਿਕਾਸ ਜੋਏਲ,ਸੂਰਜ ਪ੍ਰਕਾਸ਼,ਨਵਜੋਤ ਕੌਰ,ਡਾ ਆਰਤੀ,ਅਮਨਦੀਪ ਸਿੰਘ,ਸਿਮਰਨ ਮੈਡਮ,ਅਮਨਦੀਪ ਕੌਰ ਅਤੇ ਹੋਰ ਸਾਥੀ ਹਾਜ਼ਰ ਸਨ।